
ਪਹਿਲਾਂ ਵੀ ਅਜਿਹੇ ਸੰਦੇਸ਼ਾ ਦਾ ਲਿਆ ਜਾ ਚੁੱਕਾ ਹੈ ਸਹਾਰਾ
ਨਵੀਂ ਦਿੱਲੀ : ਸੰਦੇਸ਼ ਤੋਂ ਲੈ ਕੇ ਆਡੀਓ ਅਤੇ ਵੀਡਿਓ ਭੇਜਣ ਵਾਲੀ ਮਸ਼ੂਹਰ ਐਪ ਵਟਸਐਪ 'ਤੇ ਅੱਜ-ਕੱਲ੍ਹ ਫੇਕ ਮੈਸੇਜ ਰਾਹੀ ਯੂਜ਼ਰਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਦਰਅਸਲ ਨਵੇਂ ਸਾਲ ਦਾ ਬਹਾਨਾ ਲਾ ਕੇ ਹੈਕਰ ਯੂਜ਼ਰਾਂ ਦੇ ਫੋਨ 'ਤੇ New Year’s Virus ਨਾਲ ਅਟੈਕ ਕਰ ਆਪਣਾ ਸ਼ਿਕਾਰ ਬਣਾ ਰਹੇ ਹਨ।
File Photo
ਮੀਡੀਆ ਰਿਪੋਰਟਾਂ ਅਨੁਸਾਰ ਇਸ ਵਿਚ ਹੈਕਰਜ਼ ਆਫਰ ਦੇ ਲਈ ਇਕ ਲਿੰਕ 'ਤੇ ਕਲਿੱਕ ਕਰਨ ਲਈ ਕਹਿੰਦੇ ਹਨ। ਲਿੰਕ 'ਤੇ ਕਲਿਕ ਕਰਨ 'ਤੇ ਅਸਲੀ ਦਿਖਣ ਵਾਲੀ ਨਕਲੀ ਵੈਬਸਾਇਟ ਖੁੱਲ੍ਹ ਜਾਂਦੀ ਹੈ। ਲਿੰਕ ਖੋਲ੍ਹਣ 'ਤੇ ਫੋਨ ਨੂੰ ਖਤਰਾ ਬਹੁੱਤ ਵੱਧ ਜਾਂਦਾ ਹੈ। ਇਸ ਵਿਚ ਕਈਂ ਤਰ੍ਹਾਂ ਦੇ ਵਿਗਿਆਪਨ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਸਬਸਕ੍ਰਾਇਬ ਕਰਨ ਦੇ ਲਈ ਕਿਹਾ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਯੂਜ਼ਰ ਦੀ ਪਰਸਨਲ ਡਿਟੇਲ ਮੰਗੀ ਜਾਂਦੀ ਹੈ ਜਿਸ ਨਾਲ ਹੈਕਰਜ਼ ਯੂਜ਼ਰਾਂ ਨੂੰ ਚੂਨਾ ਲਗਾਉਂਦੇ ਹਨ।
File Photo
ਰਿਪੋਰਟਾ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਨਕਲੀ ਮੈਸੇਜ ਵਿਚ ਜਿਆਦਾਤਰ ਗ੍ਰੀਟਿੰਗਜ਼ ਨਾਲ ਜੁੜੇ ਮੈਸੇਜ ਰਹਿੰਦੇ ਹਨ ਜਿਨ੍ਹਾਂ 'ਤੇ ਬਿਨਾਂ ਕਲਿੱਕ ਕੀਤੇ ਉਨ੍ਹਾਂ ਨੂੰ ਵੇਖਿਆ ਨਹੀਂ ਜਾ ਸਕਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਹੈਕਿੰਗ ਦੇ ਲਈ ਫ਼ਰਜ਼ੀ ਮੈਸੇਜਾਂ ਦਾ ਸਹਾਰਾ ਲਿਆ ਜਾ ਰਿਹਾ ਹੋਵੇ।
File Photo
ਦਰਅਸਲ ਅਜਿਹੇ ਮੈਸੇਜ ਪਿਛਲੇ ਮਹੀਂਨੇ ਅਤੇ ਸਾਲ 2018 ਵਿਚ ਵੀ ਵਾਇਰਲ ਹੋ ਚੁੱਕੇ ਹਨ ਜਿਨ੍ਹਾਂ ਵਿਚ ਫ੍ਰੀ ਐਡੀਡਾਸ ਕੰਪਨੀ ਦੇ ਜੁੱਤੇ ਦੇਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤਿਉਹਾਰਾਂ ਦੀ ਸੇਲ ਦੇ ਦੌਰਾਨ ਵੀ ਹੈਕਰਜ਼ ਨੇ ਫੇਕ ਆਫਰਜ਼ ਦਾ ਸਹਾਰਾ ਲੈ ਕੇ ਵਟਸਐਪ 'ਤੇ ਮੈਸੇਜ ਭੇਜਿਆ ਸੀ। ਮੈਸੇਜ ਵਿਚ ਐਮਾਜ਼ੋਨ ਅਤੇ ਫਲੀਪਕਾਰਟ ਦੀ ਸੇਲ ਆਫਰਜ਼ ਦਾ ਫੇਕ ਮੈਸੇਜ ਭੇਜਿਆ ਜਾ ਰਿਹਾ ਸੀ ਅਤੇ ਉਸ ਦੇ ਨਾਲ ਇਕ ਫਰਜ਼ੀ ਲਿੰਕ ਵੀ ਦਿੱਤਾ ਜਾ ਰਿਹਾ ਸੀ।