Google ਜਲਦ ਹੀ ਲਾਂਚ ਕਰੇਗਾ ਮਿਡ - ਰੇਂਜ ਵਾਲਾ ਐਂਡਰਾਇਡ ਗੋ ਫ਼ੋਨ
Published : Apr 6, 2018, 12:34 pm IST
Updated : Apr 6, 2018, 12:34 pm IST
SHARE ARTICLE
Google to launch a mid-range Pixel phone in India
Google to launch a mid-range Pixel phone in India

ਗੂਗਲ ਹੁਣ ਪ੍ਰੀਮਿਅਮ ਕੀਮਤਾਂ 'ਚ ਫ਼ਲੈਸ਼ਿਪ ਸਪੈਸੀਫ਼ਿਕੇਸ਼ਨ ਵਾਲੇ ਪਿਕਸਲ ਰੇਂਜ ਦੇ ਸਮਾਰਟਫ਼ੋਨ ਹੀ ਆਫ਼ਰ ਕਰਦਾ ਹੈ ਪਰ ਇਕ ਨਵੀਂ ਰਿਪੋਰਟ ਮੁਤਾਬਕ, ਹੁਣ ਕੰਪਨੀ ਨਵੇਂ ਬਦਲਾਅ..

ਨਵੀਂ ਦਿੱਲੀ: ਗੂਗਲ ਹੁਣ ਪ੍ਰੀਮਿਅਮ ਕੀਮਤਾਂ 'ਚ ਫ਼ਲੈਸ਼ਿਪ ਸਪੈਸੀਫ਼ਿਕੇਸ਼ਨ ਵਾਲੇ ਪਿਕਸਲ ਰੇਂਜ ਦੇ ਸਮਾਰਟਫ਼ੋਨ ਹੀ ਆਫ਼ਰ ਕਰਦਾ ਹੈ ਪਰ ਇਕ ਨਵੀਂ ਰਿਪੋਰਟ ਮੁਤਾਬਕ, ਹੁਣ ਕੰਪਨੀ ਨਵੇਂ ਬਦਲਾਅ ਲਈ ਤਿਆਰੀ ਕਰ ਰਹੀ ਹੈ।  ਖ਼ਬਰਾਂ ਤੋਂ ਪਤਾ ਚੱਲਦਾ ਹੈ ਕਿ ਮਾਊਂਟੇਨ ਵਿਊ ਦੀ ਦਿੱਗਜ ਟੈਕ ਕੰਪਨੀ ਹੁਣ Desire ਕੋਡਨੇਮ ਦੇ ਨਾਲ ਨਵੀਂ ਮਿਡ - ਰੇਂਜ ਸੀਰੀਜ਼ ਦਾ ਸਮਾਰਟਫ਼ੋਨ ਲਾਂਚ ਕਰ ਸਕਦੀ ਹੈ।

Google mid-range Pixel phone Google mid-range Pixel phone

ਦਸ ਦਈਏ ਕਿ ਐਚਟੀਸੀ ਦੇ ਮਿਡ - ਰੇਂਜ ਸਮਾਰਟਫ਼ੋਨ 'ਚ ਵੀ ਡਿਜ਼ਾਇਰ ਬਰੈਂਡਿੰਗ ਹੈ। ਇਸ ਤੋਂ ਇਲਾਵਾ ਗੂਗਲ ਨੇ ਅਪਣੀ ਪਿਕਸਲ ਸੀਰੀਜ਼ ਦੇ ਸਮਾਰਟਫ਼ੋਨ ਨੂੰ ਵਧਾਉਣ ਲਈ ਹਾਲ ਹੀ 'ਚ ਐਚਟੀਸੀ ਦੀ ਮੋਬਾਈਲ ਇੰਜੀਨਿਅਰਿੰਗ ਡਿਵਿਜ਼ਨ ਦਾ ਇਕ ਵਧਿਆ ਹਿੱਸਾ ਖ਼ਰੀਦ ਲਿਆ ਸੀ। 

Google mid-range Pixel phone Google mid-range Pixel phone

ਚੀਨੀ ਬਲਾਗ ਦੀ ਰਿਪੋਰਟ ਮੁਤਾਬਕ ਗੂਗਲ ਦੀ ਆਉਣ ਵਾਲੀ ਡਿਜ਼ਾਇਰ ਸੀਰੀਜ਼ ਦੇ ਮਿਡ - ਰੇਂਜ ਸਮਾਰਟਫ਼ੋਨ 'ਚ ਕਵਾਲਕਾਮ ਦਾ ਸਨੈਪਡਰੈਗਨ 600 ਅਤੇ ਸਨੈਪਡਰੈਗਨ 700 ਸੀਰੀਜ਼ ਪਰੋਸੈੱਸਰ ਹੋਵੇਗਾ। ਫ਼ਲੈਗਸ਼ਿਪ ਪਿਕਸਲ ਸੀਰੀਜ਼ 'ਚ ਸਨੈਪਡਰੈਗਨ 800 ਸੀਰੀਜ਼ ਪਰੋਸੈੱਸਰ ਆਉਂਦਾ ਰਹੇਗਾ। ਇਸ ਤੋਂ ਇਲਾਵਾ ਰਿਪੋਰਟ ਤੋਂ ਖੁਲਾਸਾ ਹੁੰਦਾ ਹੈ ਕਿ ਗੂਗਲ ਦੇ ਆਉਣ ਵਾਲੇ ਮਿਡ - ਰੇਂਜ ਪਿਕਸਲ ਹੈਂਡਸੈਟ ਐਂਡਰਾਇਡ ਗੋ 'ਤੇ ਚੱਲਣਗੇ। ਕੰਪਨੀ ਨੇ ਪਿਛਲੇ ਸਾਲ ਦਸੰਬਰ 'ਚ Android Oreo (Go Edition) ਦੀ ਘੋਸ਼ਣਾ ਕੀਤੀ ਸੀ ਜੋ 1 ਜੀਬੀ ਰੈਮ ਤੋਂ ਘੱਟ ਵਾਲੇ ਫ਼ੋਨ ਲਈ ਬਣਿਆ ਹੈ।  

Google mid-range Pixel phone Google mid-range Pixel phone

ਗੂਗਲ ਦੇ ਪਰੀਮਿਅਮ ਪਿਕਸਲ ਬਰੈਂਡ 'ਤੇ ਸ਼ਿਫ਼ਟ ਹੋਣ ਤੋਂ ਪਹਿਲਾਂ ਟੈਕ ਦਿੱਗਜ ਮਿਡ - ਰੇਂਜ ਵਾਲੇ ਨੈਕਸਸ ਸਮਾਰਟਫ਼ੋਨ ਬਣਾਉਂਦੀ ਸੀ। ਹੁਣ ਨਵੀਂ ਮਿਡ - ਰੇਂਜ ਲਾਈਨਅਪ ਦੇ ਨਾਲ ਕੰਪਨੀ ਵਾਪਸ ਮਿਡ - ਰੇਂਜ ਵਾਲੇ ਗਾਹਕਾਂ ਨੂੰ ਅਪਣੇ ਵੱਲ ਖੀਂਚਣਾ ਚਾਹੁੰਦੀ ਹੈ।  

Google mid-range Pixel phone Google mid-range Pixel phone

ਤੁਹਾਨੂੰ ਦਸ ਦਈਏ ਕਿ ਗੂਗਲ ਪਿਕਸਲ 2 ਅਤੇ ਗੂਗਲ ਪਿਕਸਲ 2 ਐਕਸਐਲ ਨੂੰ ਪਿਛਲੇ ਸਾਲ ਅਕਤੂਬਰ 2017 'ਚ ਲਾਂਚ ਕੀਤਾ ਗਿਆ ਸੀ। ਦੋਹਾਂ ਸਮਾਰਟਫ਼ੋਨ 'ਚ ਪਿਛਲੇ ਵੈਰੀਐਂਟ ਦੀ ਤੁਲਣਾ 'ਚ ਬਿਹਤਰ ਕੈਮਰਾ, ਸਾਫ਼ਟਵੇਇਰ ਇੰਟੀਗਰੇਸ਼ਨ ਅਤੇ ਪਰਫ਼ਾਰਮੈਂਸ ਮਿਲਦੇ ਹਨ। ਹਾਲਾਂਕਿ ਗੂਗਲ ਨੇ ਇਹਨਾਂ 'ਚ 3.5 ਐਮਐਮ ਹੈਡਫ਼ੋਨ ਜੈਕ ਨਹੀਂ ਦਿਤਾ ਹੈ ਅਤੇ ਇਸ ਦੀ ਥਾਂ ਆਡੀਓ ਕਨੈਕਟਿਵਿਟੀ ਅਤੇ ਚਾਰਜਿੰਗ ਲਈ ਯੂਐਸਬੀ ਟਾਈਪ - ਸੀ ਪੋਰਟ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement