ਕੀ ਤੁਹਾਡੀ ਈ-ਮੇਲ ਕੋਈ ਹੋਰ ਵੀ ਪੜ੍ਹ ਰਿਹਾ ਹੈ ?
Published : Jul 6, 2018, 3:23 pm IST
Updated : Jul 6, 2018, 3:23 pm IST
SHARE ARTICLE
gmail
gmail

ਤੁਸੀਂ ਰੋਜ਼ਾਨਾ ਕਈ ਜ਼ਰੂਰੀ ਈ-ਮੇਲ ਇਕ-ਦੂਜੇ ਨੂੰ ਭੇਜਦੇ ਹੋਵੋਗੇ। ਇਨ੍ਹਾਂ ਵਿੱਚੋਂ ਕਈ ਈ-ਮੇਲ ਬੇਹੱਦ ਅਹਿਮ ਅਤੇ ਨਿੱਜੀ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ...

ਤੁਸੀਂ ਰੋਜ਼ਾਨਾ ਕਈ ਜ਼ਰੂਰੀ ਈ-ਮੇਲ ਇਕ-ਦੂਜੇ ਨੂੰ ਭੇਜਦੇ ਹੋਵੋਗੇ। ਇਨ੍ਹਾਂ ਵਿੱਚੋਂ ਕਈ ਈ-ਮੇਲ ਬੇਹੱਦ ਅਹਿਮ ਅਤੇ ਨਿੱਜੀ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਇਹ ਬੇਹੱਦ ਜ਼ਰੂਰੀ ਤੇ ਪ੍ਰਾਈਵੇਟ ਈ-ਮੇਲ ਕੋਈ ਤੀਸਰਾ ਵੀ ਪੜ੍ਹ ਰਿਹਾ ਹੁੰਦਾ ਹੈ? ਇਹ ਗੱਲ ਤੁਹਾਨੂੰ ਕਾਫ਼ੀ ਹੈਰਾਨ ਕਰਨ ਵਾਲੀ ਲੱਗ ਰਹੀ ਹੋਵੇਗੀ, ਪਰ ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

gmailgmail

ਗੂਗਲ ਨੇ ਕਿਹਾ ਹੈ ਕਿ ਜੀਮੇਲ ਦੀ ਵਰਤੋਂ ਕਰਨ ਵਾਲੇ ਲੋਕ ਜੋ ਈ-ਮੇਲ ਭੇਜਦੇ ਹਨ ਅਤੇ ਉਨ੍ਹਾਂ ਕੋਲ ਜਿਹੜੀਆਂ ਈ-ਮੇਲ ਆਉਂਦੀਆਂ ਹਨ ਉਨ੍ਹਾਂ ਨੂੰ ਕਈ ਵਾਰ ਕੋਈ ਥਰਡ ਪਾਰਟੀ ਡਵੇਲਪਰ ਵੀ ਪੜ੍ਹ ਲੈਂਦਾ ਹੈ। ਜਿਹੜੇ ਲੋਕਾਂ ਨੇ ਆਪਣੇ ਅਕਾਊਂਟ ਦੇ ਨਾਲ ਥਰਡ ਪਾਰਟੀ ਐਪ ਨੂੰ ਜੋੜ ਕੇ ਰੱਖਿਆ ਹੈ, ਉਨ੍ਹਾਂ ਨੇ ਅਣਜਾਣਪੁਣੇ 'ਚ ਬਾਹਰੀ ਡਵੇਲਪਰਜ਼ ਨੂੰ ਆਪਣੇ ਨਿੱਜੀ ਮੈਸੇਜ ਪੜ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸੁਰੱਖਿਆ ਮਾਮਲਿਆਂ ਦੇ ਇਕ ਮਾਹਿਰ ਨੇ ਇਸ ਗੱਲ ਉੱਤੇ 'ਹੈਰਾਨੀ' ਜਤਾਈ ਕਿ ਗੂਗਲ ਵੀ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ।

gmailgmail

ਜੀਮੇਲ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਈ-ਮੇਲ ਸੇਵਾ ਹੈ, ਜਿਸ ਨੂੰ 1.4 ਅਰਬ ਲੋਕ ਇਸਤੇਮਾਲ ਕਰਦੇ ਹਨ। ਲੋਕ ਆਪਣੇ ਜੀਮੇਲ ਅਕਾਊਂਟ ਨਾਲ ਥਰਡ ਪਾਰਟੀ ਮੈਨੇਜਮੈਂਟ ਟੂਲਜ਼ ਜਾਂ ਟ੍ਰੈਵਲ ਪਲਾਨਿੰਗ ਅਤੇ ਕੀਮਤ ਦੀ ਤੁਲਨਾ ਕਰਨ ਵਾਲੀਆਂ ਸੇਵਾਵਾਂ ਨੂੰ ਜੋੜ ਸਕਦੇ ਹਨ। ਜਦੋਂ ਵੀ ਕੋਈ ਵਿਅਕਤੀ ਆਪਣੇ ਅਕਾਊਂਟ ਨੂੰ ਕਿਸੇ ਬਾਹਰੀ ਸਰਵਿਸ ਨਾਲ ਲਿੰਕ ਕਰਦਾ ਹੈ ਤਾਂ ਉਸ ਤੋਂ ਕਈ ਤਰ੍ਹਾਂ ਦੀ ਇਜਾਜ਼ਤ ਮੰਗੀ ਜਾਂਦੀ ਹੈ। ਇਨ੍ਹਾਂ ਵਿਚ ਕਈ ਵਾਰ ਈ-ਮੇਲ 'ਪੜ੍ਹਨ, ਭੇਜਣ, ਡਿਲੀਟ ਕਰਨ ਅਤੇ ਮੈਨੇਜ'' ਕਰਨ ਦੀ ਇਜਾਜ਼ਤ ਵੀ ਸ਼ਾਮਿਲ ਹੁੰਦੀ ਹੈ।

gmailgmail

ਐਪ ਕਈ ਵਾਰ ਤੁਹਾਡੇ ਜੀਮੇਲ ਮੈਸੇਜ ਪੜ੍ਹਣ ਦੀ ਇਜਾਜ਼ਤ ਮੰਗਦੇ ਹਨ। ਇਸ ਤਰ੍ਹਾਂ ਦੀ ਇਜਾਜ਼ਤ ਮਿਲਣ 'ਤੇ ਕਈ ਵਾਰ ਥਰਡ-ਪਾਰਟੀ ਐਪਸ ਦੇ ਕਰਮਚਾਰੀ ਯੂਜ਼ਰਜ਼ ਦੇ ਈ-ਮੇਲ ਪੜ੍ਹ ਸਕਦੇ ਹਨ। ''ਇਜਾਜ਼ਤ ਨਹੀਂ ਮੰਗੀ'' ਉਂਝ ਤਾਂ ਸੁਨੇਹੇ ਆਮ ਤੌਰ 'ਤੇ ਕੰਪਿਊਟਰ ਐਲਗੋਰਿਦਮ ਜ਼ਰੀਏ ਭੇਜੇ ਜਾਂਦੇ ਹਨ, ਪਰ ਅਖ਼ਬਾਰ ਨੇ ਕਈ ਕੰਪਨੀਆਂ ਦੇ ਅਜਿਹੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਲੋਕਾਂ ਦੇ 'ਹਜ਼ਾਰਾਂ' ਈ-ਮੇਲ ਮੈਸੇਜ ਪੜ੍ਹੇ ਸਨ।

gmailgmail

ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ ਯੂਜ਼ਰਜ਼ ਦੇ ਮੈਸੇਜ ਪੜ੍ਹਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਮੰਗੀ ਸੀ, ਕਿਉਂਕਿ ਯੂਜ਼ਰਜ਼ ਦੀ ਟਰਮਜ਼ ਅਤੇ ਕੰਡੀਸ਼ਨਜ਼ 'ਚ ਇਸ ਬਾਰੇ ਪਹਿਲਾਂ ਤੋਂ ਦੱਸਿਆ ਗਿਆ ਹੁੰਦਾ ਹੈ। ਯੂਨੀਵਰਸਿਟੀ ਆਫ਼ ਸੂਰੀ ਦੇ ਪ੍ਰੋਫ਼ੈਸਰ ਐਲਨ ਵੁਡਵਾਰਡ ਨੇ ਕਿਹਾ, ''ਸ਼ਰਤਾਂ ਅਤੇ ਨਿਯਮ ਇੰਨੇ ਜ਼ਿਆਦਾ ਹੁੰਦੇ ਹਨ ਕਿ ਇਸ ਨੂੰ ਪੜ੍ਹਦੇ-ਪੜ੍ਹਦੇ ਤੁਹਾਡੀ ਜ਼ਿੰਦਗੀ ਦੇ ਕਈ ਹਫ਼ਤੇ ਬੀਤ ਜਾਣਗੇ। ਹੋ ਸਕਦਾ ਹੈ ਕਿ ਇਸ ਦੀ ਜਾਣਕਾਰੀ ਉੱਥੇ ਮੌਜੂਦ ਹੋਵੇ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਥਰਡ ਪਾਰਟੀ ਲਈ ਕੰਮ ਕਰਨ ਵਾਲਾ ਕੋਈ ਇਨਸਾਨ ਤੁਹਾਡੇ ਮੈਸੇਜ ਪੜ੍ਹ ਸਕੇਗਾ।

gmailgmail

ਹਾਲਾਂਕਿ ਗੂਗਲ ਦਾ ਕਹਿਣ ਹੈ ਕਿ ਉਹ ਉਨ੍ਹਾਂ ਕੰਪਨੀਆਂ ਨੂੰ ਆਪਣੇ ਯੂਜ਼ਰਜ਼ ਦੇ ਮੈਸੇਜ ਦੇਖਣ ਦਿੰਦਾ ਹੈ ਜਿਨ੍ਹਾਂ ਬਾਰੇ ਉਸ ਨੇ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਹੁੰਦੀ ਹੈ ਅਤੇ ਇਹ ਇਜਾਜ਼ਤ ਸਿਰਫ਼ ਉਦੋਂ ਦਿੱਤੀ ਜਾਂਦੀ ਹੈ ਜਦੋਂ ਯੂਜ਼ਰ ਨੇ ਉਸ ਥਰਡ ਪਾਰਟੀ ਨੂੰ ਆਪਣੇ ''ਈ-ਮੇਲ ਦੇਖਣ ਦੀ ਇਜਾਜ਼ਤ ਦਿੱਤੀ ਹੋਵੇ। ਜੀਮੇਲ ਯੂਜ਼ਰ ਆਪਣੇ ਸਿਕਿਓਰਿਟੀ ਚੈੱਕ-ਅੱਪ ਪੇਜ 'ਤੇ ਜਾ ਕੇ ਦੇਖ ਸਕਦੇ ਹਨ ਕਿ ਕਿਹੜੇ ਐਪ ਉਨ੍ਹਾਂ ਦੇ ਅਕਾਊਂਟ ਨਾਲ ਲਿੰਕ ਹਨ ਜੇ ਉਹ ਚਾਹੁਣ ਤਾਂ ਉਨ੍ਹਾਂ ਐਪਸ ਨੂੰ ਹਟਾ ਕੇ ਆਪਣਾ ਡਾਟਾ ਸਾਂਝਾ ਕਰਨ ਤੋਂ ਇਨਕਾਰ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement