
ਮਸ਼ਹੂਰ ਓਟੀਟੀ ਪਲੇਟਫਾਰਮ ਨੈੱਟਫਲਿਕਸ ਅਤੇ ਵੀਡੀਓ ਐਪ ਟਿਕਟਾਕ ਨੇ ਰੂਸ ਵਿਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਵਾਸ਼ਿੰਗਟਨ: ਮਸ਼ਹੂਰ ਓਟੀਟੀ ਪਲੇਟਫਾਰਮ ਨੈੱਟਫਲਿਕਸ ਅਤੇ ਵੀਡੀਓ ਐਪ ਟਿਕਟਾਕ ਨੇ ਰੂਸ ਵਿਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਨੈੱਟਫਲਿਕਸ ਨੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਕੰਪਨੀ ਨੇ ਰੂਸ ਵਿਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਲਈ "ਜ਼ਮੀਨੀ ਸਥਿਤੀਆਂ" ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਐਲਾਨ ਟਿਕਟਾਕ ਦੇ ਉਸ ਬਿਆਨ ਤੋਂ ਬਾਅਦ ਕੀਤਾ ਗਿਆ ਹੈ, ਜਿਸ ਵਿਚ ਕੰਪਨੀ ਨੇ ਰੂਸੀ ਉਪਭੋਗਤਾਵਾਂ ਨੂੰ ਐਪ 'ਤੇ ਵੀਡੀਓ ਸ਼ੇਅਰ ਕਰਨ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਤੋਂ ਪੋਸਟਾਂ ਨੂੰ ਦੇਖਣ 'ਤੇ ਪਾਬੰਦੀ ਲਗਾਈ ਗਈ ਹੈ।
ਟਿਕਟਾਕ ਨੇ ਕਿਹਾ, ‘ਫਰਜ਼ੀ ਖ਼ਬਰਾਂ ਨੂੰ ਲੈ ਕੇ ਰੂਸ ਦੇ ਨਵੇਂ ਕਾਨੂੰਨ ਦੇ ਮੱਦੇਨਜ਼ਰ ਸਾਡੇ ਕੋਲ ਇਸ ਕਾਨੂੰਨ ਦੇ ਸੁਰੱਖਿਆ ਪ੍ਰਭਾਵਾਂ ਦੀ ਸਮੀਖਿਆ ਕਰਨ ਤੱਕ ਦੇਸ਼ ਵਿਚ ਲਾਈਵ ਸਟ੍ਰੀਮਿੰਗ ਅਤੇ ਨਵੇਂ ਵੀਡੀਓ ਸ਼ੇਅਰਿੰਗ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ"। ਹਾਲਾਂਕਿ ਟਿਕਟਾਕ ਨੇ ਸਪੱਸ਼ਟ ਕੀਤਾ ਕਿ ਇਸ ਦੌਰਾਨ ਐਪ ’ਤੇ ਮੈਸੇਜਿੰਗ ਸੇਵਾ ਬਹਾਲ ਰਹੇਗੀ। ਇਸ ਤੋਂ ਪਹਿਲਾਂ ਅਮੇਰੀਕਨ ਐਕਸਪ੍ਰੈਸ ਨੇ ਐਤਵਾਰ ਨੂੰ ਰੂਸ ਦੇ ਨਾਲ-ਨਾਲ ਉਸ ਦੇ ਸਹਿਯੋਗੀ ਬੇਲਾਰੂਸ ਵਿਚ ਵੀ ਆਪਣੇ ਸੰਚਾਲਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।