Samsung Galaxy A6 ਅਤੇ Galaxy A6+ ਦੀਆਂ ਵਿਸ਼ੇਸ਼ਤਾਵਾਂ ਲੀਕ
Published : Apr 7, 2018, 1:16 pm IST
Updated : Apr 7, 2018, 1:17 pm IST
SHARE ARTICLE
Samsung Mobile
Samsung Mobile

ਸੈਮਸੰਗ ਗੈਲੈਕਜ਼ੀ ਏ6 ਅਤੇ ਗੈਲੈਕਸੀ ਏ6+ ਨੂੰ ਹਾਲ ਹੀ 'ਚ ਕੰਪਨੀ ਦੀ ਸਰਕਾਰੀ ਸਪੋਰਟ ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਪਹਿਲਾਂ ਜਿੱਥੇ ਦੋਹਾਂ ਮਿਡ-ਰੇਂਜ ਸਮਾਰਟਫ਼ੋਨ..

ਨਵੀਂ ਦਿੱਲੀ: ਸੈਮਸੰਗ ਗੈਲੈਕਜ਼ੀ ਏ6 ਅਤੇ ਗੈਲੈਕਸੀ ਏ6+ ਨੂੰ ਹਾਲ ਹੀ 'ਚ ਕੰਪਨੀ ਦੀ ਸਰਕਾਰੀ ਸਪੋਰਟ ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਪਹਿਲਾਂ ਜਿੱਥੇ ਦੋਹਾਂ ਮਿਡ-ਰੇਂਜ ਸਮਾਰਟਫ਼ੋਨ ਬਾਰੇ 'ਚ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਸੀ, ਉਥੇ ਹੀ ਲੇਟੈਸਟ ਲੀਕ ਹੋਈ ਖ਼ਬਰ 'ਚ ਇਸ ਹੈਂਡਸੈਟ ਦੇ ਅਹਿਮ ਇਨਟਰਨਲ ਵਿਸ਼ੇਸ਼ਤਾਵਾਂ ਦਾ ਪਤਾ ਚਲਿਆ ਹੈ। ਲੀਕ ਮੁਤਾਬਕ, Galaxy A6 'ਚ Samsung Galaxy A8 (2018) ਦੀ ਤਰ੍ਹਾਂ 5.6 ਇੰਚ ਫੁੱਲ ਐੱਚਡੀ+ ਜਦਕਿ Galaxy A6+ 'ਚ Samsung Galaxy A8+ (2018) ਦੀ ਤਰ੍ਹਾਂ ਇਕ 6.0 ਇੰਚ ਡਿਸਪਲੇ ਹੋ ਸਕਦੀ ਹੈ।

Samsung Samsung

ਦੋਹਾਂ ਵੈਰੀਐਂਟਸ 'ਚ 1080x2220 ਪਿਕਸਲ ਰੈਜ਼ੋਲਿਊਸ਼ਨ ਵਾਲੀ ਇਨਫ਼ਿਨਿਟੀ ਡਿਸਪਲੇ ਹੋਣ ਦੀ ਉਮੀਦ ਹੈ।  ਸਕਰੀਨ ਦਾ ਅਸਪੇਕਟ ਰੇਸ਼ੋ 18.5:9 ਹੋਵੇਗਾ ਅਤੇ ਇਸ ਦੀ ਪਿਕਸਲ ਡੈਨਸਿਟੀ 441 ਪੀਪੀਆਈ ਹੋਵੇਗੀ। ਇਸ ਦੇ ਇਲਾਵਾ, ਗੈਲੈਕਜ਼ੀ ਏ6 'ਚ ਆਕਟਾ - ਕੋਰ ਐਕਸੀਨਾਸ 7870 ਪਰੋਸੈੱਸਰ, 3 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਸਟੋਰੇਜ ਹੋਵੇਗੀ। ਉਥੇ ਹੀ ਗੈਲੈਕਜ਼ੀ ਏ6+ 'ਚ ਕਵਾਲਕਾਮ ਸਨੈਪਡਰੈਗਨ 450 ਪਰੋਸੈੱਸਰ, 4 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਹੋ ਸਕਦੀ ਹੈ। ਹਾਲਾਂਕਿ, ਇਹ ਜਾਣਕਾਰੀ ਲੀਕ 'ਤੇ ਅਧਾਰਿਤ ਹੈ ਇਸ ਲਈ ਇਸ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਨਾ ਚਾਹੀਦਾ।  

Samsung Samsung

ਸੈਮਸੰਗ ਗੈਲੈਕਜ਼ੀ ਏ6 ਅਤੇ ਗੈਲੈਕਜ਼ੀ ਏ6+ ਦੇ ਇਸ ਵਿਸ਼ੇਸ਼ਤਾਵਾਂ ਨੂੰ ਪਹਿਲਾਂ ਐਫ਼ਸੀਸੀ ਲਿਸਟਿੰਗ 'ਤੇ ਦੇਖਿਆ ਗਿਆ ਸੀ। ਹਾਲਾਂਕਿ, ਇਸ ਲਿਸਟਿੰਗ ਨਾਲ ਖੁਲਾਸਾ ਹੁੰਦਾ ਹੈ ਕਿ Galaxy A6+ 'ਚ ਕਵਾਲਕਾਮ ਸਨੈਪਡਰੈਗਨ 625 ਪਰੋਸੈੱਸਰ ਹੋ ਸਕਦਾ ਹੈ। ਲੇਟੈਸਟ ਲੀਕ 'ਚ ਵੀ ਇਹੀ ਜਾਣਕਾਰੀ ਸਾਹਮਣੇ ਆਈ ਹੈ। ਲਿਸਟਿੰਗ ਤੋਂ ਇਹ ਵੀ ਪਤਾ ਚੱਲਿਆ ਸੀ ਕਿ ਦੋਹਾਂ ਫ਼ੋਨ ਐਂਡਰਾਇਡ ਓਰੀਯੋ ਅਧਾਰਤ Samsung Experience 9.0 'ਤੇ ਚਲਣਗੇ।  ਇਸ ਦੇ ਇਲਾਵਾ, ਸਕਰੀਨਸ਼ਾਟ 'ਚ ਦਿਖ ਰਹੇ ਆਨਸਕਰੀਨ ਬਟਨਾਂ ਤੋਂ ਪਤਾ ਚੱਲਦਾ ਹੈ ਕਿ ਹੋ ਸਕਦਾ ਹੈ ਇਸ ਵੈਰੀਐਂਟ 'ਚ ਫ਼ਿਜ਼ਿਕਲ ਬਟਨ ਨਹੀਂ ਦਿਤਾ ਜਾਵੇ।  

Samsung Samsung

ਤੁਹਾਨੂੰ ਦਸ ਦਇਏ ਕਿ ਇਸ ਸਮਾਰਟਫ਼ੋਨ ਦੇ ਲਾਂਚ ਦੀ ਤਰੀਲ, ਕੀਮਤ ਦੀ ਜਾਣਕਾਰੀ ਅਤੇ ਉਪਲਬਧਤਾ ਦੀ ਜਾਣਕਾਰੀ ਹਲੇ ਨਹੀਂ ਮਿਲੀ ਹੈ ਪਰ ਸੈਮਸੰਗ ਦੁਆਰਾ ਲਾਂਚ ਦੇ ਕਰੀਬ ਆਉਂਦੇ ਹੀ ਇਸ ਬਾਰੇ 'ਚ ਸਰਕਾਰੀ ਜਾਣਕਾਰੀ ਮਿਲਣ ਦੀ ਉਮੀਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement