Huawei ਨੇ ਲਾਂਚ ਕੀਤੇ ਦੋ ਨਵੇਂ ਸ਼ਾਨਦਾਰ ਟੈਬਲੇਟ
Published : Jul 7, 2019, 12:55 pm IST
Updated : Jul 7, 2019, 12:55 pm IST
SHARE ARTICLE
Huawei mediapad m6 debuts with 10 8 inch 8 4 inch display options 7500
Huawei mediapad m6 debuts with 10 8 inch 8 4 inch display options 7500

7500 ਐਮਏਐਚ ਤਕ ਦੀ ਬੈਟਰੀ ਨਾਲ ਲੈਸ

ਨਵੀਂ ਦਿੱਲੀ: ਚੀਨੀ ਮਾਰਕਿਟ ਵਿਚ ਮੀਡੀਆਪੈਡ ਸੀਰੀਜ਼ ਦੇ ਦੋ ਨਵੇਂ ਟੈਬਲੇਟ ਲਾਂਚ ਕੀਤੇ ਹਨ। ਇਹ ਹਨ Huawei MediaPad M6 10.8-inch ਅਤੇ MediaPad M6 8.4-inch। ਇਹਨਾਂ ਨੂੰ Huawei Tablet M6 10.8 ਇੰਚ ਅਤੇ Tablet M6 8.4 ਇੰਚ ਦੇ ਨਾਮ ਨਾਲ ਜਾਣਿਆ ਜਾਵੇਗਾ। ਨਵੇਂ ਮੀਡਿਆਪੈਡ ਟੈਬਲੇਟ ਕੰਪਨੀ ਦੀ ਪੁਰਾਣੀ ਸੀਰੀਜ਼  MediaPad M5 ਦੇ ਅਪਗ੍ਰੇਡ ਹਨ।

Tablet Tablet

MediaPad M6 ਟੈਬਲੇਟ 2K ਡਿਸਪਲੇ, ਹਾਈਸਿਲਿਕਾਨ ਕਿਰਿਨ 980 ਪ੍ਰੋਸੈਸਰ, 4 ਜੀਬੀ ਰੈਮ ਅਤੇ ਵੈਕਲਿਪਕ 4ਜੀ ਐਲਟੀਆਈ ਸਪੋਰਟ ਨਾਲ ਆਉਂਦੇ ਹਨ। ਹੁਵਾਵੇ ਨੇ ਦਸਿਆ ਹੈ ਕਿ ਮੀਡੀਆਪੈਡ ਐਮ6 10.8 ਇੰਚ ਵਾਈ-ਫਾਈ ਆਨਲੀ ਮਾਡਲ ਦੀ ਸ਼ੁਰੂਆਤੀ ਕੀਮਤ 2299 ਚੀਨੀ ਯੁਆਨ ਹੈ। ਇਹ ਕੀਮਤ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੈਰਿਐਂਟ ਦਾ ਹੈ। ਵਾਈ-ਫਾਈ ਮਾਡਲ ਦਾ ਇਕ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੈਰੀਐਂਟ ਵੀ ਹੈ।

Tablet Tablet

ਇਸ ਨੂੰ 2699 ਚੀਨੀ ਯੁਆਨ ਵਿਚ ਵੇਚਿਆ ਜਾਵੇਗਾ। ਹੁਵਾਵੇ ਮੀਡੀਆਪੇਡ ਐਮ6 10.8 ਇੰਚ ਐਲਟੀਈ ਮਾਡਲ ਦੀ ਕੀਮਤ 2699 ਚੀਨੀ ਯੁਆਨ ਹੈ। ਇਸ ਕੀਮਤ ਵਿਚ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲਾ ਵੈਰਿਐਂਟ ਆਵੇਗਾ। ਟੈਬਲੇਟ ਦੇ 4 ਜੀਬੀ+128 ਜੀਬੀ ਮਾਡਲ ਨੂੰ 3499 ਚੀਨੀ ਯੁਆਨ ਵਿਚ ਵੇਚਿਆ ਜਾਵੇਗਾ। Huawei MediaPad M6 8.4 ਇੰਚ ਦੇ ਵਾਈ-ਫਾਈ ਮਾਡਲ ਵਿਚ 4 ਜੀਬੀ ਰੈਮ ਅਤੇ 64 ਜੀਬੀ ਸੋਟਰੇਜ ਵੈਰਿਐਂਟ ਦੀ ਕੀਮਤ 1999 ਚੀਨੀ ਯੁਆਨ ਹੈ।

ਇਸ ਦਾ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਮਾਡਲ 2399 ਚੀਨੀ ਯੁਆਨ ਵਿਚ ਵੇਚਿਆ ਜਾਵੇਗਾ। ਹੁਵਾਵੇ ਮੀਡੀਆਪੇਡ ਐਮ6 ਦੇ 8.4 ਐਲਟੀਮਾਡਲ ਦੀ ਕੀਮਤ 2399 ਚੀਨੀ ਯੁਆਨ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੈਰੀਐਂਟ ਦਾ ਹੈ। ਟੈਬਲੇਟ 4 ਜੀਬੀ ਰੈਮ+128 ਜੀਬੀ ਸਟੋਰੇਜ ਵਰਜ਼ਨ ਨੂੰ 2699 ਚੀਨੀ ਯੁਆਨ ਵਿਚ ਵੇਚਿਆ ਜਾਵੇਗਾ। ਦੋਵੇਂ ਹੀ ਹੁਵਾਵੇ ਮੀਡੀਆਪੇਡ ਐਮ6 ਟੈਬਲੇਟ ਐਨਡਰਾਇਡ 9 ਪਾਈ 'ਤੇ ਆਧਾਰਿਤ ਈਐਮਯੂਆਈ 9.1 'ਤੇ ਚਲਣਗੇ।

Tablet Tablet

ਇਹ ਆਕਟਾ-ਕੋਰ ਹਾਈਸਿਲਿਕਾਨ ਕਿਰਿਨ 980 ਪ੍ਰੋਸੇਸਰ ਨਾਲ ਲੈਸ ਹੋਣਗੇ। ਇਸ ਦੇ ਨਾਲ ਮਿਲੀ ਜੀ76 ਐਮਪੀ10 ਜੀਪੀਯੂ ਅਤੇ 4 ਜੀਬੀ ਰੈਮ ਹੈ। ਨਾਮ ਤੋਂ ਹੀ ਸਾਫ਼ ਹੈ। ਦੋਵੇਂ ਹੀ ਹੁਵਾਵੇ ਟੈਬਲੇਟ ਵਿਚ ਪਿਛਲੇ ਹਿੱਸੇ 'ਤੇ 13 ਮੇਗਾਪਿਕਸਲ ਦਾ ਆਟੋਫੋਕਸ ਸੈਂਸਰ ਹੈ। ਫਰੰਟ ਪੈਨਲ 'ਤੇ 8 ਮੈਗਾਪਿਕਸਲ ਦਾ ਫਿਕਸਡ-ਫੋਕਸ ਸਪੋਰਟ ਹੈ। Huawei MediaPad M6 10.8 ਇੰਸ ਅਤੇ MediaPad M6 8.4 ਇੰਚ ਵਿਚ 128 ਜੀਬੀ ਤਕ ਦੀ ਇੰਬਿਲਟ ਸਟੋਰੇਜ ਹੈ।

ਦੋਵੇਂ ਹੀ ਡਿਵਾਇਸ ਵਿਚ 512 ਜੀਬੀ ਤਕ ਦੇ ਮਾਈਕ੍ਰੋਐਸਡੀ ਕਾਰਡ ਲਈ ਸਪੋਰਟ ਹੈ। ਇਸ ਵਿਚ 5.0 ਅਤੇ ਯੂਐਸਬੀ ਟਾਈਪ-ਸੀ ਪੋਰਟ ਸ਼ਾਮਲ ਹੈ। 10.8 ਇੰਚ ਵਾਲੇ ਮਾਡਲ ਵਿਚ 7500 ਐਮਏਐਚ ਦੀ ਬੈਟਰੀ ਨਾਲ ਚਾਰ ਸਪੀਕਰਸ ਹਨ। 8.4 ਇੰਚ ਵਾਲੇ ਮਾਡਲ ਵਿਚ 6100 ਐਮਏਐਚ ਦੀ ਬੈਟਰੀ ਨਾਲ ਦੋ ਸਪੀਕਰ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement