ਹੁਣ ਗੂਗਲ ਦੱਸੇਗਾ ਤੁਹਾਡਾ ਪਾਸਵਾਰਡ ਹੈਕ ਹੋਇਆ ਜਾਂ ਨਹੀਂ
Published : Oct 7, 2019, 1:11 pm IST
Updated : Oct 7, 2019, 1:11 pm IST
SHARE ARTICLE
Google to launch in built password
Google to launch in built password

ਜੇਕਰ ਤੁਹਾਡਾ ਪਾਸਵਰਡ ਕਿਸੇ ਤਰ੍ਹਾਂ ਦੀ ਹੈਕਿੰਗ ਰਾਹੀਂ ਚੋਰੀ ਕੀਤਾ ਗਿਆ ਹੈ ਜਾਂ ਕਿਸੇ ਹੋਰ ਨੇ ਉਸ ਨੂੰ ਵਰਤਿਆ ਹੈ, ਤਾਂ ਹੁਣ ਇਸ ਦਾ ਪਤਾ

ਨਵੀਂ ਦਿੱਲੀ : ਜੇਕਰ ਤੁਹਾਡਾ ਪਾਸਵਰਡ ਕਿਸੇ ਤਰ੍ਹਾਂ ਦੀ ਹੈਕਿੰਗ ਰਾਹੀਂ ਚੋਰੀ ਕੀਤਾ ਗਿਆ ਹੈ ਜਾਂ ਕਿਸੇ ਹੋਰ ਨੇ ਉਸ ਨੂੰ ਵਰਤਿਆ ਹੈ, ਤਾਂ ਹੁਣ ਇਸ ਦਾ ਪਤਾ ਲਾਉਣ ਵਿੱਚ ਗੂਗਲ ਤੁਹਾਡੀ ਮਦਦ ਕਰੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਪਾਸਵਰਡ ਚੈੱਕ ਕਰਨ ਲਈ ਐਕਸਟੈਂਸ਼ਨ ਜਾਰੀ ਕੀਤੀ ਸੀ ਪਰ ਕੰਪਨੀ ਨੇ ਹੁਣ ਇਸ ਨੂੰ ਇਨ-ਬਿਲਟ ਫ਼ੀਚਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਰੀਅਲ ਟਾਈਮ ਪਾਸਵਰਡ ਪ੍ਰੋਟੈਕਸ਼ਨ ਮਿਲੇਗਾ ਤੇ ਇਸ ਲਈ ਤੁਹਾਨੂੰ ਕਿਸੇ ਐਕਸਟੈਂਸ਼ਨ ਦੀ ਲੋੜ ਨਹੀਂ ਹੋਵੇਗੀ।

Google to launch in built passwordGoogle to launch in built password

ਜ਼ਿਕਰਯੋਗ ਹੈ ਕਿ ਗੂਗਲ ਪਾਸਵਰਡਜ਼ ਮੈਨੇਜਰ ਐਂਡਰਾਇਡ ਅਤੇ ਕ੍ਰੋਮ ਵਿੱਚ ਸਿੰਕ ਹੁੰਦਾ ਹੈ। ਕੰਪਨੀ ਹੁਣ ਇੱਕ ਨਵਾਂ ਪਾਸਵਰਡ ਚੈੱਕਅਪ ਫ਼ੀਚਰ ਲਿਆ ਰਹੀ ਹੈ, ਜੋ ਇਹ ਵਿਸ਼ਲੇਸ਼ਣ ਕਰ ਲਿਆ ਕਰੇਗਾ ਕਿ ਤੁਹਾਡੀ ਲਾੱਗ–ਇਨ ਕਿਸੇ ਵੱਡੀ ਸਕਿਓਰਿਟੀ ਬ੍ਰੀਚ ਦਾ ਹਿੱਸਾ ਤਾਂ ਨਹੀਂ ਹੈ। ਇਹ ਫ਼ੀਚਰ ਇਨ–ਬਿਲਟ ਹੋਵੇਗਾ। ਜੇ ਕਿਸੇ ਵੱਡੀ ਹੈਕਿੰਗ ਵਿੱਚ ਤੁਹਾਡਾ ਅਕਾਊਂਟ ਪਾਸਵਰਡ ਬ੍ਰੀਚ ਹੋਇਆ ਹੈ ਤਾਂ ਗੂਗਲ ਤੁਹਾਨੂੰ ਪਾਸਵਰਡ ਬਦਲਣ ਦੀ ਸਲਾਹ ਦੇਵੇਗਾ। ਜੇ ਤੁਸੀਂ ਕਮਜ਼ੋਰ ਪਾਸਵਰਡ ਵਰਤੋਗੇ, ਤਦ ਵੀ ਗੂਗਲ ਤੁਹਾਨੂੰ ਪਹਿਲਾਂ ਦੱਸੇਗਾ।

Google to launch in built passwordGoogle to launch in built password

ਇਸੇ ਵਰ੍ਹੇ ਫ਼ਰਵਰੀ 'ਚ ਗੂਗਲ ਨੇ ਆਪਣੇ ਵੈੱਬ ਬ੍ਰਾਊਜ਼ਰ ਕ੍ਰੋਮ ਲਈ ਪਾਸਵਰਡ ਚੈੱਕਅਪ ਐਕਸਟੈਂਸ਼ਨ ਲਾਂਚ ਕੀਤਾ ਸੀ। ਕੰਪਨੀ ਮੁਤਾਬਕ ਇਸ ਐਕਸਟੈਂਸ਼ਨ ਨੂੰ 10 ਲੱਖ ਵਾਰ ਡਾਊਨਲੋਡ ਕੀਤਾ ਗਿਆ ਸੀ ਪਰ ਹੁਣ ਛੇਤੀ ਹੀ ਗੂਗਲ ਕ੍ਰੋਮ ਵਿੱਚ ਬਿਲਟ–ਇਨ ਪਾਸਵਰਡ ਚੈੱਕਅਪ ਦਿੱਤਾ ਜਾਵੇਗਾ। ਫਿਰ ਯੂਜ਼ਰਜ਼ ਨੂੰ ਕਿਸੇ ਐਕਸਟੈਂਸ਼ਨ ਦੀ ਲੋੜ ਨਹੀਂ ਹੋਵੇਗੀ। ਗੂਗਲ ਨੇ ਕਿਹਾ ਹੈ ਕਿ ਕੰਪਨੀ ਇਹ ਟੂਲ ਸਕਿਓਰਿਟੀ ਇਸ਼ੂ ਕਾਰਨ ਲਿਆ ਰਹੀ ਹੈ।

Google to launch in built passwordGoogle to launch in built password

 ਗੂਗਲ ਨੇ ਗੂਗਲ ਅਕਾਊਂਟ ਵਿੱਚ ਹੀ ਚੈੱਕਅਪ ਦਾ ਵਿਕਲਪ ਦਿੱਤਾ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਤੁਹਾਡਾ ਪਾਸਵਰਡ ਕਿਸੇ ਹੈਕਿੰਗ ਦਾ ਸ਼ਿਕਾਰ ਤਾਂ ਨਹੀਂ ਹੋਇਆ। ਜੇ ਤੁਸੀਂ ਪਿਛਲਾ ਪਾਸਵਰਡ ਮੈਨੇਜਰ ਵਰਤਦੇ ਹੋ, ਤਾਂ ਇਸ ਤਰ੍ਹਾਂ ਦਾ ਫ਼ੀਚਰ ਉਸ ਟੂਲ ਵਿੱਚ ਵੀ ਦਿੱਤਾ ਜਾਂਦਾ ਹੈ।  Password.google.com ਉੱਤੇ ਅਕਸੈੱਸ ਕਰ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement