
ਗੂਗਲ ਨੇ ਅਪਣ ਪਲੇ ਸਟੋਰ ਵਿਚੋਂ 27 ਐਂਡ੍ਰਾਇਡ ਐਪਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਐਪਸ ਯੂਜ਼ਰਜ਼ ਨੂੰ ਨਕਲੀ ਪਲੇ ਸਟੋਰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ।
ਨਵੀਂ ਦਿੱਲੀ: ਗੂਗਲ ਨੇ ਅਪਣ ਪਲੇ ਸਟੋਰ ਵਿਚੋਂ 27 ਐਂਡ੍ਰਾਇਡ ਐਪਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਐਪਸ ਯੂਜ਼ਰਜ਼ ਨੂੰ ਨਕਲੀ ਪਲੇ ਸਟੋਰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ। ਕਵਿੱਕ ਹੀਲ ਤਕਨਾਲੋਜੀ ਨੇ ਇਹਨਾਂ ਮੈਲਿਸ਼ਿਸ ਐਪਸ ਦੀ ਪਛਾਣ ਕੀਤੀ ਅਤੇ ਗੂਗਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਕਵਿੱਕ ਹੀਲ ਸਕਿਉਰਿਟੀ ਲੈਬ ਨੇ ਦੱਸਿਆ ਕਿ ਇਹਨਾਂ ਐਪਸ ਨੂੰ ਐਡਵੇਅਰ ਨੂੰ ਪ੍ਰਭਾਵਿਤ ਕਰਨ ਲਈ ਬਣਾਇਆ ਗਿਆ ਸੀ ਅਤੇ ਇਹ ਯੂਜ਼ਰਸ ਨੂੰ ਲਗਾਤਾਰ ਨਕਲੀ ‘ਪਲੇ ਸਟੋਰ’ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੀਆਂ ਸਨ।
Google removes 27 apps that guided users to fake Play Store
ਇਹ ਐਪਸ ਯੂਜ਼ਰਸ ਨੂੰ ਗੇਮ ਖੇਡਣ ਲਈ ਗੂਗਲ ਪਲੇ ਸਟੋਰ ਇੰਸਟਾਲ ਕਰਨ ਲਈ ਕਹਿੰਦੀਆਂ ਸਨ। ਜੇਕਰ ਯੂਜ਼ਰ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਲਗਾਤਾਰ ਇੰਸਟਾਲ ਕਰਨ ਦਾ ਪਾਪ-ਅੱਪ ਦਿਖਈ ਦਿੰਦਾ ਸੀ। ਜੇਕਰ ਕੋਈ ਨਕਲੀ ਗੂਗਲ ਪਲੇ ਸਟੋਰ ਇੰਸਟਾਲ ਕਰ ਲੈਂਦਾ ਸੀ ਤਾਂ ਉਸ ਨੂੰ ਵਾਰ-ਵਾਰ ਸਕਰੀਨ ਵਿਗਿਆਪਨ ਦਿਖਣੇ ਸ਼ੁਰੂ ਹੋ ਜਾਂਦੇ ਸਨ।
Google removes 27 apps that guided users to fake Play Store
ਇਹ ਐਪਸ ਬੈਕਗ੍ਰਾਊਂਡ ਵਿਚ ਹਮੇਸ਼ਾਂ ਚੱਲਦੀਆਂ ਰਹਿੰਦੀਆਂ ਸਨ ਅਤੇ ਜਦੋਂ ਤੱਕ ਇਸ ਨੂੰ ਮੈਨੂਅਲੀ ਅਨਇੰਸਟਾਲ ਨਹੀਂ ਕੀਤਾ ਜਾਂਦਾ, ਇਹ ਜ਼ਬਰਦਸਤੀ ਵਿਗਿਆਪਨ ਪਾਪ-ਅੱਪ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਫਰਜ਼ੀ ਐਪਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਐਡਵੇਅਰ ਐਪਸ ਦਾ ਮਕਸਦ ਵਾਰ-ਵਾਰ ਵਿਗਿਆਪਨ ਦਿਖਾ ਕੇ ਪੈਸੇ ਕਮਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਫਰਜ਼ੀ ਐਪਸ ਨਾਲ ਯੂਜ਼ਰਸ ਮੋਬਾਇਲ ਡਾਟਾ ਨੂੰ ਵੀ ਖਤਰਾ ਰਹਿੰਦਾ ਹੈ।
Google removes 27 apps that guided users to fake Play Store
ਕਵਿੱਕ ਹੀਲ ਨੇ ਕਿਹਾ ਕਿ ਇਹਨਾਂ ਸਾਰੀਆਂ ਐਪਸ ਨੂੰ ਇਕ ਹੀ ਡਿਵੈਲਪਰ AFAD ਡ੍ਰਿਫ਼ਟ ਰੇਸਰ ਨੇ ਬਣਾਇਆ ਹੈ ਅਤੇ ਸਾਰਿਆਂ ਐਪਸ ਕਾਰ ਰੇਸਿੰਗ ਗੇਮ ਕੈਟੇਗਰੀ ਦੀਆਂ ਸਨ। ਇਸ ਵਿਚ SLS Car Drift, Amarok Car Drift, M3 Sports Car Drift, Cio Sport Car drift, Mustang Car Drift, Skyline GTR Car Drift, Cooper Car Drift, Mustang 74 Car Drift, F500 Car Drift ਨਾਂਅ ਦੀਆਂ ਕਾਰ ਰੇਸਿੰਗ ਐਪਸ ਸ਼ਾਮਲ ਹਨ।
ਤਕਨੀਕ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ