ਭਾਰਤੀ ਨੌਜਵਾਨਾਂ ਨੂੰ ਨੌਕਰੀ ਦਿਵਾਉਣ 'ਚ ਮਦਦ ਕਰੇਗਾ ਗੂਗਲ
Published : Sep 21, 2019, 12:31 pm IST
Updated : Sep 21, 2019, 12:31 pm IST
SHARE ARTICLE
Google pay will now help Indian users find entry level jobs
Google pay will now help Indian users find entry level jobs

ਦਿੱਗਜ ਆਈਟੀ ਕੰਪਨੀ ਗੂਗਲ ਨੇ ਭਾਰਤੀ ਨੌਜਵਾਨਾਂ ਨੂੰ ਸ਼ੁਰੂਆਤੀ ਪੱਧਰ 'ਤੇ ਨੌਕਰੀ ਲੱਭਣ ਲਈ ਨਵਾਂ ਪਲੇਟਫਾਰਮ ਬਣਾਇਆ ਹੈ। ਗੂਗਲ ਨੇ ਵੀਰਵਾਰ

ਨਵੀਂ ਦਿੱਲੀ : ਦਿੱਗਜ ਆਈਟੀ ਕੰਪਨੀ ਗੂਗਲ ਨੇ ਭਾਰਤੀ ਨੌਜਵਾਨਾਂ ਨੂੰ ਸ਼ੁਰੂਆਤੀ ਪੱਧਰ 'ਤੇ ਨੌਕਰੀ ਲੱਭਣ ਲਈ ਨਵਾਂ ਪਲੇਟਫਾਰਮ ਬਣਾਇਆ ਹੈ।  ਗੂਗਲ ਨੇ ਵੀਰਵਾਰ ਨੂੰ ਗੂਗਲ ਫਾਰ ਇੰਡੀਆ 2019 ਕਾਨਫਰੰਸ ਵਿੱਚ ਕਿਹਾ ਕਿ ਨੌਜਵਾਨ ਹੁਣ ਨੌਕਰੀ ਦੇ ਮੌਕੇ ਦਿੱਲੀ ਐਨਸੀਆਰ 'ਚ ਹੀ ਲੱਭਦੇ ਹਨ ਪਰ ਨਵੇਂ ਪਲੇਟਫਾਰਮ 'ਤੇ ਦੇਸ਼ਭਰ ਦੇ ਰੋਜ਼ਗਾਰ ਦਾ ਹਾਲ ਮਿਲੇਗਾ। ਇਸਦੀ ਸ਼ੁਰੂਆਤ ਦਿੱਲੀ - ਐਨਸੀਆਰ ਤੋਂ ਹੋਵੇਗੀ। 

Google pay will now help Indian users find entry level jobsGoogle pay will now help Indian users find entry level jobs

ਗੂਗਲ ਦੇ ਜਨਰਲ ਮੈਨੇਜਰ ਸੀਜਰ ਸੇਨਗੁਪਤਾ ਨੇ ਕਿਹਾ ਕਿ ਗੂਗਲ ਪੇਅ ਐਪ ਦੇ ਜ਼ਰੀਏ ਹੀ ਨੌਜਵਾਨ ਨੌਕਰੀ ਲਈ ਵੱਖਰੀਆਂ-ਵੱਖਰੀਆਂ ਕੰਪਨੀਆਂ 'ਚ ਸਿੱਧਾ ਅਪਲਾਈ ਕਰ ਸਕਣਗੇ। ਵਰਤਮਾਨ ਡਿਜ਼ੀਟਲ ਮੀਡੀਆ ਦਾ ਨਵਾਂ ਸਪਾਟ ਜਾਬ ਹੈ ਅਤੇ ਗੂਗਲ ਪੇਅ ਇਸਦੀ ਪਹੁੰਚ ਆਸਾਨ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇੱਥੇ ਨੌਜਵਾਨਾਂ ਨੂੰ ਡਿਲੀਵਰੀ ਬੁਆਏ ਜਾਂ ਸੇਲਸ ਐਕਜੀਕਿਊਟਿਵ ਜਿਹੀਆਂ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ਦਿਵਾਉਣ 'ਚ ਮਦਦ ਕੀਤੀ ਜਾਵੇਗੀ।

Google pay will now help Indian users find entry level jobsGoogle pay will now help Indian users find entry level jobs

ਆਰਟੀਫਿਸ਼ੀਅਲ ਇੰਟੈਲੀਜੇਂਸ ਅਤੇ ਮਸ਼ੀਨ ਲਰਨਿੰਗ ਜਿਹੀ ਤਕਨੀਕ ਨਾਲ ਲੈਸ ਇਹ ਪਲੇਟਫਾਰਮ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ ਨੌਕਰੀ ਦਿਵਾਉਣ 'ਚ ਮਦਦ ਕਰੇਗਾ। ਭਾਰਤ 'ਚ ਹੁਣ ਗੂਗਲ ਪੇਅ ਦੇ ਕਰੀਬ 6.7 ਕਰੋੜ ਸਰਗਰਮ ਖਪਤਕਾਰ ਹਨ, ਜੋ ਹਰ ਸਾਲ ਅਰਬਾਂ ਟਰਾਂਜੈਕਸ਼ਨ ਇਸ ਭੁਗਤਾਨ ਐਪ ਤੋਂ ਕਰਦੇ ਹਨ।  ਕੰਪਨੀ ਨੇ ਕਿਹਾ ਕਿ ਇਸ ਪਹੁੰਚ ਦਾ ਫਾਇਦਾ ਨਵੀਂ ਨੌਕਰੀ ਪਲੇਟਫਾਰਮ 'ਤੇ ਵੀ ਮਿਲੇਗਾ ।

 Google pay will now help Indian users find entry level jobsGoogle pay will now help Indian users find entry level jobs

ਗੂਗਲ ਪੇਅ ਨੇ ਆਪਣੇ ਨੌਕਰੀ ਪੋਰਟਲ 'ਤੇ 24ਸੇਵਨ,ਸਵਿਗੀ, ਡੁੰਜੋ ਸਹਿਤ ਹੋਟਲ ਅਤੇ ਸੇਵਾ ਉਪਲੱਬਧ ਕਰਾਉਣ ਵਾਲੀ 25 ਤੋਂ ਜ਼ਿਆਦਾ ਕੰਪਨੀਆਂ ਨੂੰ ਜੋੜ ਰੱਖਿਆ ਹੈ। ਸੇਨਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਇਸ ਪਲੇਟਫਾਰਮ 'ਤੇ ਕੋਈ ਆਪਣੀ ਨੌਕਰੀ ਨੂੰ ਪੋਸਟ ਕਰ ਸਕੇਗਾ, ਚਾਹੇ ਉਹ ਵੱਡਾ ਕਾਰੋਬਾਰੀ ਹੈ ਜਾਂ ਛੋਟੀ ਦੁਕਾਨ ਚਲਾਉਣ ਵਾਲਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement