
ਕੰਪਨੀ ਦੇ ਵਾਹਨਾਂ ਦੀ ਲਗਾਤਾਰ ਘਟ ਰਹੀ ਵਿਕਰੀ ਦੇ ਚਲਦਿਆਂ ਲਿਆ ਗਿਆ ਫੈਸਲਾ
ਨਵੀਂ ਦਿੱਲੀ: ਅਮਰੀਕਾ ਦੀ ਪ੍ਰਮੁੱਖ ਵਾਹਨ ਨਿਰਮਾਤਾ ਫੋਰਡ ਲੰਮੇ ਸਮੇਂ ਤੋਂ ਭਾਰਤੀ ਬਾਜ਼ਾਰ ਵਿੱਚ ਸੰਘਰਸ਼ ਦੇ ਦੌਰ ਵਿੱਚੋਂ ਲੰਘ ਰਹੀ ਹੈ। ਦੇਸ਼ ਵਿੱਚ ਕੰਪਨੀ ਦੇ ਵਾਹਨਾਂ ਦੀ ਵਿਕਰੀ ਲਗਾਤਾਰ ਘਟ ਰਹੀ ਹੈ, ਇਸ ਤੋਂ ਇਲਾਵਾ, ਕੰਪਨੀ ਨੇ ਲੰਮੇ ਸਮੇਂ ਤੋਂ ਆਪਣੇ ਵਾਹਨ ਪੋਰਟਫੋਲੀਓ ਵਿੱਚ ਕੋਈ ਨਵਾਂ ਮਾਡਲ ਸ਼ਾਮਲ ਨਹੀਂ ਕੀਤਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫੋਰਡ ਮੋਟਰ ਕੰਪਨੀ ਨੇ ਫੈਸਲਾ ਕੀਤਾ ਹੈ ਕਿ ਉਹ ਭਾਰਤ ( Ford to shut down car manufacturing in India) ਵਿੱਚ ਆਪਣੇ ਦੋਵੇਂ ਨਿਰਮਾਣ ਪਲਾਂਟਾਂ ਵਿੱਚ ਉਤਪਾਦਨ ਬੰਦ ਕਰ ਦੇਵੇਗੀ।
Ford Motor Company
ਹੋਰ ਵੀ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤਿ-ਜੋਤ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ
ਇੱਕ ਰਿਪੋਰਟ ਦੇ ਅਨੁਸਾਰ, ਫੋਰਡ ਮੋਟਰ ਕੰਪਨੀ ਨੇ ਕਥਿਤ ਤੌਰ ਤੇ ਭਾਰਤ ਵਿੱਚ ਆਪਣੀਆਂ ਦੋਵੇਂ ਨਿਰਮਾਣ ਸਹੂਲਤਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਫੈਸਲੇ ਦੇ ਪਿੱਛੇ ਗੈਰ-ਮੁਨਾਫ਼ੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਫੋਰਡ ਮੋਟਰ ( Ford to shut down car manufacturing in India) ਵੱਲੋਂ ਅਜੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਰਸਮੀ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।
Ford Motor Company
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਸਰੋਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫੋਰਡ ( Ford to shut down car manufacturing in India) ਆਪਣੇ ਸਾਨੰਦ ਅਤੇ ਮਰਾਈਮਲਾਈ ਪਲਾਂਟਾਂ ਵਿੱਚ ਕੰਮਕਾਜ ਬੰਦ ਕਰਨ ਦਾ ਫੈਸਲਾ ਲੈ ਰਿਹਾ ਹੈ ਕਿਉਂਕਿ ਇਸਨੂੰ ਭਾਰਤ ਵਿੱਚ ਕੋਈ ਖਾਸ ਲਾਭ ਨਹੀਂ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੰਪਨੀ ਦਰਾਮਦ ਰਾਹੀਂ ਦੇਸ਼ ਵਿੱਚ ਆਪਣੀਆਂ ਕੁਝ ਕਾਰਾਂ ਦੀ ਵਿਕਰੀ ਜਾਰੀ ਰੱਖੇਗੀ।
Ford Motor Company
ਮੌਜੂਦਾ ਗਾਹਕਾਂ ਨੂੰ ਸਰਵਿਸ ਦੇਣ ਲਈ ਕੰਪਨੀ ਡੀਲਰਾਂ ਨੂੰ ਵੀ ਸਹਾਇਤਾ ਪ੍ਰਦਾਨ ਕਰੇਗੀ। ਹਾਲਾਂਕਿ, ਫੋਰਡ ਨੇ ਅਜੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਫੋਰਡ ਜਨਰਲ ( Ford to shut down car manufacturing in India) ਮੋਟਰਜ਼ ਅਤੇ ਹਾਰਲੇ ਡੇਵਿਡਸਨ ਵਰਗੀਆਂ ਕੰਪਨੀਆਂ ਤੋਂ ਬਾਅਦ ਭਾਰਤ ਤੋਂ ਆਪਣਾ ਕਾਰੋਬਾਰ ਵਾਪਸ ਲੈਣ ਵਾਲੀ ਤੀਜੀ ਅਮਰੀਕੀ ਕੰਪਨੀ ਹੋਵੇਗੀ।
ਹੋਰ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਕੀਤਾ 12 ਰੁਪਏ ਦਾ ਵਾਧਾ