
ਦੇਸ਼ ਵਿਚ ਬਿਜਲੀ ਨਾਲ ਚਲਣ ਵਾਲੇ (ਇਲੈਕ੍ਰਿਟਕ) ਵਾਹਨਾਂ ਨੂੰ ਵਧਾਵਾ ਦੇਣ ਲਈ ਸਰਕਾਰ ਨੇ ਵਿਸ਼ੇਸ਼ ਲਾਇਸੈਂਸ ਨੰਬਰ ਪਲੇਟ ਨੂੰ ਬੁੱਧਵਾਰ ਨੂੰ ਮਨਜ਼ੂਰੀ ਦਿਤੀ। ਇਸ ਪਲੇਟ ਵਿਚ...
ਨਵੀਂ ਦਿੱਲੀ, 10 ਮਈ : ਦੇਸ਼ ਵਿਚ ਬਿਜਲੀ ਨਾਲ ਚਲਣ ਵਾਲੇ (ਇਲੈਕ੍ਰਿਟਕ) ਵਾਹਨਾਂ ਨੂੰ ਵਧਾਵਾ ਦੇਣ ਲਈ ਸਰਕਾਰ ਨੇ ਵਿਸ਼ੇਸ਼ ਲਾਇਸੈਂਸ ਨੰਬਰ ਪਲੇਟ ਨੂੰ ਬੁੱਧਵਾਰ ਨੂੰ ਮਨਜ਼ੂਰੀ ਦਿਤੀ। ਇਸ ਪਲੇਟ ਵਿਚ ਨਿਜੀ ਈ ਵਾਹਨਾਂ ਲਈ ਨੰਬਰ ਸਫੈਦ ਸ਼ਬਦਾਂ ਅਤੇ ਅੰਕਾਂ ਵਿਚ ਲਿਖੇ ਹੋਣਗੇ ਉਥੇ ਹੀ ਟੈਕਸੀ ਲਈ ਇਨ੍ਹਾਂ ਦਾ ਰੰਗ ਪੀਲਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ 16-18 ਆਯੁਵਰਗ ਦੇ ਨੌਜਵਾਨਾਂ ਨੂੰ ਇਲੈਕ੍ਰਿਟਕ ਵਾਹਨ ਚਲਾਉਣ ਦੀ ਆਗਿਆ ਦੇਣ ਉਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਟੈਕਸੀ ਬੁਕਿੰਗ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ ਅਪਣੇ ਬੇੜੇ ਵਿਚ ਕੁੱਝ ਹਿੱਸਾ ਇਲੈਕ੍ਰਿਟਕ ਵਾਹਨ ਰੱਖਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿਤੀ।
Nitin Gadkari
ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲੈਕ੍ਰਿਟਕ ਵਾਹਨਾਂ ਲਈ ਵਿਸ਼ੇਸ਼ ਲਾਇਸੈਂਸ ਪਲੇਟ ਨੂੰ ਮਨਜ਼ੂਰੀ ਦਿਤੀ ਹੈ। ਅਜਿਹੇ ਵਾਹਨਾਂ ਦੀ ਲਾਇਸੈਂਸ ਪਲੇਟ ਵਿਚ ਨਿਜੀ ਈ ਵਾਹਨਾਂ ਲਈ ਨੰਬਰ ਸਫੈਦ ਸ਼ਬਦਾਂ ਅਤੇ ਅੰਕਾਂ ਵਿਚ ਲਿਖੇ ਹੋਣਗੇ ਉਥੇ ਹੀ ਟੈਕਸੀ ਲਈ ਇਨ੍ਹਾਂ ਦਾ ਰੰਗ ਪੀਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿਚ ਅਧਿਸੂਚਨਾ ਹਫ਼ਤੇ ਭਰ ਵਿਚ ਜਾਰੀ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਇਲੈਕ੍ਰਿਟਕ ਵਾਹਨਾਂ ਦੀ ਪਹਿਚਾਣ ਵਿਚ ਸੌਖ ਕਰਨਾ ਹੈ ਤਾਂਜੋ ਪਾਰਕਿੰਗ ਵਿਚ ਹੋਰ ਕੰਮਾਂ ਲਈ ਮੁਸ਼ਕਿਲ ਨਾ ਹੋਵੇ। ਸਰਕਾਰ ਇਸ ਦੇ ਜਰੀਏ ਦੇਸ਼ ਵਿਚ ਇਲੈਕਟਰਿਕ ਵਾਹਨਾਂ ਦੇ ਇਸਤੇਮਾਲ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੀ ਹੈ।
Nitin Gadkari
ਸਰਕਾਰ ਅਜਿਹੇ ਵਾਹਨਾਂ ਨੂੰ ਪਰਮਿਟ ਦੀ ਛੁੱਟ ਦੇਣ ਉਤੇ ਵਿਚਾਰ ਕਰ ਰਹੀ ਹੈ ਅਤੇ ਗਡਕਰੀ ਅਨੁਸਾਰ ਅਜਿਹਾ ਕਰਨਾ ‘ ਪਾਸਾ ਪਲਟਣ ਵਾਲਾ ਹੋ ਸਕਦਾ ਹੈ ਕਿਉਂਕਿ ਪ੍ਰਤੀਬੰਧਿਤ ਪਰਮਿਟ ਪ੍ਰਣਾਲੀ ਵੱਡੀ ਚਿੰਤਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ 16-18 ਆਉਵਰਗ ਨੂੰ ਇਲੈਕ੍ਰਿਟਕ ਵਾਹਨ ਚਲਾਉਣ ਦੀ ਆਗਿਆ ਦੇਣ ਉਤੇ ਵਿਚਾਰ ਕਰ ਰਹੀ ਹੈ। ਇਹ ਸਕੂਟਰ ਬਿਨਾਂ ਗਿਅਰ ਵਾਲੇ ਹੁੰਦੇ ਹਨ ਅਤੇ ਇਸ ਤੋਂ ਈ-ਸਕੂਟਰਾਂ ਲਈ ਭਾਰੀ ਮੰਗ ਨਿਕਲੇਗੀ।