
ਮਿਲਣਗੇ ਕੁੱਝ ਨਵੇਂ ਫੀਚਰਸ
ਨਵੀਂ ਦਿੱਲੀ: Honor 9X pro ਨੂੰ ਲੈ ਕੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਸ ਸਮਾਰਟਫ਼ੋਨ ਨੂੰ 23 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਹਾਲ ਹੀ ਵਿਚ ਸਾਹਮਣੇ ਆਏ ਇਕ ਲੀਕ ਤੋਂ ਹਾਨਰ 9ਐਕਸ ਪ੍ਰੋ ਦੇ ਕੁੱਝ ਫ਼ੀਚਰਸ ਬਾਰੇ ਪਤਾ ਲੱਗਿਆ ਹੈ। ਪਿਛਲੇ ਹਫ਼ਤੇ, ਹਾਨਰ 9ਐਕਸ ਦੇ ਰਿਟੇਲ ਬਾਕਸ ਦੀ ਤਸਵੀਰ ਲੀਕ ਹੋਈ ਸੀ। ਰਿਟੇਲ ਬਾਕਸ 'ਤੇ ਮਲਟੀ-ਕਲਰ ਡਿਜ਼ਾਇਨ ਦੀ ਝਲਕ ਦੇਣ ਨੂੰ ਮਿਲੀ ਸੀ।
Hornor
ਇਸ ਤੋਂ ਪਤਾ ਚਲਦਾ ਹੈ ਕਿ ਸਮਾਰਟਫ਼ੋਨ ਵਿਚ ਗ੍ਰੇਡਿਐਂਟ ਫਿਨਿਸ਼ ਦਾ ਇਸਤੇਮਾਲ ਹੋਵੇਗਾ। ਕੰਪਨੀ ਪਹਿਲਾਂ ਹੀ ਸਮਾਰਟਫ਼ੋਨ ਦੇ ਲਾਂਚ ਦੀ ਤਰੀਕ ਦੀ ਪੁਸ਼ਟੀ ਕਰ ਚੁੱਕੀ ਹੈ। ਹੁਣ ਹਾਨਰ 9ਐਕਸ ਪ੍ਰੋ ਦਾ ਸਕੇਮੈਟਿਕ ਲੀਕ ਹੋ ਗਿਆ ਹੈ ਜਿਸ ਨਾਲ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਸਮਾਰਟਫ਼ੋਨ ਵਿਚ ਵੱਡਾ ਡਿਸਪਲੇ ਅਤੇ ਫ਼ੋਨ ਦੇ ਪਿਛਲੇ ਹਿੱਸੇ 'ਤੇ ਟ੍ਰਿਪਲ ਕੈਮਰਾ ਸੇਟਅਪ ਹੈ। ਹਾਨਰ 9ਐਕਸ ਪ੍ਰੋ ਦੇ ਸਕੇਮੈਟਿਕ ਨੂੰ ਟਿਪਸਟਰ ਇਵਾਨ ਬਲਾਸ ਦੁਆਰਾ ਲੀਕ ਕੀਤਾ ਗਿਆ ਹੈ।
ਸਕੇਮੈਟਿਕ ਤੋਂ ਇਸ ਗੱਲ ਦਾ ਪਤਾ ਚਲਿਆ ਹੈ ਕਿ ਜੇ ਹਾਨਰ 9ਐਕਸ ਨਾਲ ਤੁਲਨਾ ਕੀਤੀ ਜਾਵੇ ਤਾਂ 9ਐਕਸ ਪ੍ਰੋ ਵਿਚ ਵੱਡਾ ਡਿਸਪਲੇ ਹੋ ਸਕਦਾ ਹੈ। ਫ਼ੋਨ ਦੇ ਪਿਛਲੇ ਹਿੱਸੇ 'ਤੇ ਤਿੰਨ ਰਿਅਰ ਕੈਮਰੇ ਅਤੇ ਹਾਨਰ 9ਐਕਸ ਦੀ ਤਰ੍ਹ੍ਹਾਂ ਵੀ ਪਾਪ-ਅਪ ਸੈਲਫ਼ੀ ਕੈਮਰਾ ਹੋ ਸਕਦਾ ਹੈ। ਸਕੇਮੈਟਿਕ ਤੋਂ ਮਿਲੀ ਜਾਣਾਕਾਰੀ ਮੁਤਾਬਕ ਫ਼ੋਨ ਦੇ ਹੇਠਲੇ ਹਿੱਸੇ ਵਿਚ 3.5 ਮਿਲੀਮੀਟਰ ਹੈਡਫ਼ੋਨ ਜੈਕ ਨੂੰ ਜਗ੍ਹਾ ਮਿਲੇਗੀ।
Honor
ਪਹਿਲੇ ਲੀਕ ਹੋਏ ਸਪੇਸਿਫ਼ਿਕੇਸ਼ਨ ਤੋਂ ਪਤਾ ਲੱਗਿਆ ਸੀ ਕਿ ਹਾਨਰ 9ਐਕਸ ਪ੍ਰੋ ਵਿਚ 48 ਮੈਗਾਪਿਕਸਲ ਦਾ ਸੋਨੀ ਆਈਐਮਐਕਸ 582 ਪ੍ਰਾਈਮਰੀ ਸੈਂਸਰ, ਵਾਈਡ-ਐਂਗਲ ਲੈਂਸ ਵਾਲਾ 8 ਮੈਗਾਪਿਕਸਲ ਦਾ ਸੇਕੈਂਡਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਤੀਜਾ ਡੈਪਥ ਸੈਂਸਰ ਹੋਵੇਗਾ। ਫ਼ੋਨ ਵਿਚ 6.5 ਜਾਂ 6.7 ਇੰਚ ਦਾ ਐਲਸੀਡੀ ਪੈਨਲ ਹੋ ਸਕਦਾ ਹੈ। ਹਾਨਰ ਬ੍ਰਾਂਡ ਦੇ ਇਸ ਸਮਾਰਟਫ਼ੋਨ ਵਿਚ ਹਾਈਸਿਲਿਕਾਨ ਕਿਰਿਨ 810 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਪਿਛਲੇ ਮਹੀਨੇ ਲਾਂਚ ਹੋਏ ਹੁਵਾਵੇ ਨੋਵਾ 5 ਵਿਚ ਵੀ ਆਕਟਾ-ਕੋਰ ਕਿਰਿਨ 810 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਉਮੀਦ ਹੈ ਕਿ ਹਾਨਰ 9ਐਕਸ ਸੀਰੀਜ਼ ਦੇ ਫ਼ੋਨ ਐਨਡਰਾਇਡ 9ਪਾਈ 'ਤੇ ਆਧਾਰਿਤ ਈਐਮਯੂਆਈ ਦੇ ਲੇਟੈਸਟ ਵਰਜ਼ਨ 'ਤੇ ਚਲੇਗਾ। ਹਾਨਰ 9ਐਕਸ ਪ੍ਰੋ ਵਿਚ 25 ਮੈਗਾਪਿਕਸਲ ਦਾ ਸੈਲਫ਼ੀ ਕੈਮਰੇ ਦਿੱਤੇ ਜਾ ਸਕਦੇ ਹਨ। ਇਸ ਵਿਚ 20 ਵਾਟ ਦੀ ਫ਼ਾਸਟ ਚਾਰਜਿੰਗ ਤਕਨੀਕ, 4000 ਐਮਐਚ ਬੈਟਰੀ ਵੀ ਸ਼ਾਮਲ ਹੈ।