ਕੰਪਨੀ ਦੀ Mi Max ਅਤੇ Mi Note ਸੀਰੀਜ਼ ਫੋਨ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਵਾਸ਼ਿੰਗਟਨ: Xiaomi ਦੇ ਸੀਈਓ ਨੇ ‘ਵੀਬੋ’ ‘ਤੇ ਅਪਣੇ ਬ੍ਰਾਂਡ ਪ੍ਰੋਡਕਟ ਦੀ ਰਣਨੀਤੀ ‘ਤੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਕੰਪਨੀ ਦੀ Mi Max ਅਤੇ Mi Note ਸੀਰੀਜ਼ ਫੋਨ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਕ ਰਿਪੋਰਟ ਮੁਤਾਬਕ ਸੀਈਓ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ Mi ਬ੍ਰਾਂਡ ਦੇ ਹਾਈ ਪ੍ਰਫਾਰਮੈਂਸ ਮਾਡਲਾਂ ‘ਤੇ ਕੰਮ ਕੀਤਾ ਜਾਵੇਗਾ। ਇਸ ਦੇ ਲਈ ਉਹਨਾਂ ਨੇ Mi 9, Mi Max ਸੀਰੀਜ਼ ਅਤੇ CC ਰੇਂਜ ਦਾ ਉਦਾਹਰਣ ਦਿੱਤਾ।

ਚੀਨ ਦੀ ਵੈੱਬਸਾਈਟ ਨੇ ਸੀਈਓ ਦੇ ਬਿਆਨ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ਤੋਂ ਇਸ ਜਾਣਕਾਰੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ Redmi ਬਾਰੇ ਗੱਲ ਕਰਦੇ ਹੋਏ ਦੱਸਿਆ ਗਿਆ ਕਿ ਕੰਪਨੀ ਇਸ ਸੀਰੀਜ਼ ਵਿਚ ਵਧੀਆ ਫੀਚਰ ਵਾਲੇ ਫੋਨ ਪੇਸ਼ ਕਰੇਗੀ, ਜਿਸ ਦੀ ਕੀਮਤ ਵੀ ਬਜਟ ਵਿਚ ਰੱਖੀ ਜਾਵੇਗੀ। ਦੱਸ ਦਈਏ ਕਿ ਕੰਪਨੀ ਦੀ Mi Max ਸੀਰੀਜ਼ ਅਪਣੇ ਵੱਡੇ ਡਿਸਪਲੇਅ ਅਤੇ ਪਾਵਰਫੁੱਲ ਬੈਟਰੀ ਲਈ ਮਸ਼ਹੂਰ ਹੈ। ਦੂਜੇ ਪਾਸੇ ਇਸ ਦੀ Mi Note ਸੀਰੀਜ਼ ਨੂੰ ਅੱਪਰ ਮਿਡ ਰੇਂਜ ਵਿਚ ਦੇਖਿਆ ਜਾਂਦਾ ਹੈ।
                    
                