Oppo ਨੇ ਇਹ ਦੋ ਨਵੇਂ ਸਮਾਰਟਫੋਨ ਕੀਤਾ ਲਾਂਚ, 26 ਮਿੰਟ ਕਰਨਗੇ ਬੈਟਰੀ ਫੁੱਲ ਚਾਰਜ
Published : Oct 10, 2019, 6:55 pm IST
Updated : Oct 10, 2019, 6:55 pm IST
SHARE ARTICLE
Oppo Smartphones
Oppo Smartphones

 OPPO ਨੇ ਅੱਜ ਚੀਨ 'ਚ ਇਕ ਸਮਾਗਮ ਕਰਵਾਇਆ। ਇਸ ਸਮਾਗਮ 'ਚ ਆਪਣੇ ਦੋ ਨਵੇਂ ਸਮਾਰਟਫੋਨ...

ਨਵੀਂ ਦਿੱਲੀ : OPPO ਨੇ ਅੱਜ ਚੀਨ 'ਚ ਇਕ ਸਮਾਗਮ ਕਰਵਾਇਆ। ਇਸ ਸਮਾਗਮ 'ਚ ਆਪਣੇ ਦੋ ਨਵੇਂ ਸਮਾਰਟਫੋਨ OPPO Reno Ace ਤੇ OPPO K5 ਨੂੰ ਲਾਂਚ ਕੀਤਾ ਹੈ। OPPO K5 ਬਜਟ ਰੇਂਜ ਡਿਵਾਈਸ ਹੈ, OPPO Reno Ace ਕੰਪਨੀ ਦਾ ਪ੍ਰੀਮੀਅਮ ਰੇਂਜ ਦਾ ਸਮਾਰਟਫੋਨ ਹੈ ਤੇ ਇਸ ਦਾ ਸਭ ਤੋਂ ਖ਼ਾਸ ਫ਼ੀਚਰ 65W SuperVOOC Flash Charge ਸਪੋਰਟ ਹੈ। ਜੋ ਕਿ ਸਿਰਫ਼ 26 ਮਿੰਟਾਂ 'ਚ ਬੈਟਰੀ ਨੂੰ ਫੁੱਲ ਚਾਰਜ ਕਰ ਸਕਦਾ ਹੈ। ਫਿਲਹਾਲ ਕੰਪਨੀ ਨੇ ਹੋਰ ਬਾਜ਼ਾਰਾਂ 'ਚ ਇਨ੍ਹਾਂ ਫੋਨਾਂ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ OPPO Reno Ace ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

OPPO Reno Ace ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਸ ਨੂੰ ਤਿੰਨ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਜਿਸ 'ਚ 8ਜੀਬੀ ਰੈਮ + 128ਜੀਬੀ ਮਾਡਲ ਦੀ ਕੀਮਤ RMB 3,199 ਲਗਪਗ 31,000 ਹੈ। ਜਦਕਿ 8ਜੀਬੀ ਰੈਮ + 256ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ RMB 3,399 ਰੁਪਏ 3,399 ਕਰੀਬ 33,000 ਰੁਪਏ ਤੇ 12ਜੀਬੀ ਰੈਮ 12ਜੀਬੀ ਰੈਮ + 256ਜੀਬੀ ਸਟੋਰੇਜ ਮਾਡਲ ਦੀ ਕੀਮਤ MB 3,799 ਲਗਪਗ 37,999 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਕ introductory offer ਵੀ ਪੇਸ਼ ਕੀਤਾ ਹੈ। ਜਿਸ ਤਹਿਤ Reno Ace ਦੇ ਬੇਸ ਵੇਰੀਐਂਟ ਨੂੰ RMB 2,999 ਕਰੀਬ 30,000 'ਚ ਤੇ 8ਜੀਬੀ ਰੈਮ + 256ਜੀਬੀ ਵੇਰੀਐਂਟ ਨੂੰ RMB 3,199 ਲਗਪਗ 32,000 ਰੁਪਏ 'ਚ ਖ਼ਰੀਦ ਸਕਦੇ ਹਨ।

OPPO Reno Ace ਸਪੈਸੀਫਿਕੇਸ਼ਨ

OPPO Reno Ace 'ਚ 90Hz refresh rate ਦੇ ਨਾਲ 6.5 ਇੰਚ ਦੀ 1080p OLED ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ Snapdragon 855 Plus ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ ਪਾਵਰ ਬੈਕਅੱਪ ਲਈ 65W Super VOOC fast ਚਾਰਜਿੰਗ ਤਕਨੀਕ ਦੇ ਨਾਲ 4,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement