OTP Scam: ਕਿਸੇ ਅਣਜਾਣ ਨੂੰ ‘ਮਦਦ’ ਲਈ ਨਾ ਦਿਉ ਫ਼ੋਨ, ਮਿੰਟਾਂ ਵਿਚ ਖਾਲੀ ਹੋ ਸਕਦਾ ਹੈ ਖਾਤਾ!
Published : Nov 10, 2023, 5:47 pm IST
Updated : Nov 10, 2023, 5:47 pm IST
SHARE ARTICLE
OTP Scam
OTP Scam

ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਠੱਗ ਮਦਦ ਮੰਗਣ ਦੇ ਬਹਾਨੇ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੇ ਹਨ?

OTP Scam: ਲੋਕਾਂ ਨੂੰ ਅਪਣੇ ਜਾਲ ਵਿਚ ਫਸਾਉਣ ਲਈ ਠੱਗਾਂ ਵਲੋਂ ਆਏ ਦਿਨ ਨਵੀਆਂ ਤਰਕੀਬਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਇਕ ਹੈ OTP ਸਕੈਮ। ਤੁਸੀਂ OTP ਸਕੈਮ ਬਾਰੇ ਬਹੁਤ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਠੱਗ ਮਦਦ ਮੰਗਣ ਦੇ ਬਹਾਨੇ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੇ ਹਨ?

ਇਸ ਦੌਰਾਨ ਠੱਗ ਪਹਿਲਾਂ ਮਦਦ ਲਈ ਤੁਹਾਡਾ ਫ਼ੋਨ ਮੰਗਣਗੇ। ਇਸ ਦੇ ਲਈ ਉਹ ਫੋਨ ਦੀ ‘ਬੈਟਰੀ ਖਤਮ ਹੋ ਗਈ’ ਆਦਿ ਦਾ ਬਹਾਨਾ ਲਗਾ ਸਕਦੇ ਹਨ। ਇਸ ਲਈ ਜੇਕਰ ਕੋਈ ਅਣਜਾਣ ਵਿਅਕਤੀ ਰਾਹ ਵਿਚ ਤੁਹਾਡੇ ਕੋਲੋਂ ਤੁਹਾਡਾ ਫੋਨ ਮੰਗੇ ਤਾਂ ਸਾਵਧਾਨ ਰਹਿਣ ਦੀ ਲੋੜ ਹੈ।

ਹਾਲਾਂਕਿ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਇਹੋ-ਜਿਹਾ ਹੋਵੇ। ਅਜਿਹੀ ਸਥਿਤੀ ਵਿਚ, ਇਹ ਹੋ ਸਕਦਾ ਹੈ ਕਿ ਕੋਈ ਵਿਅਕਤੀ ਅਸਲ ਵਿਚ ਮੁਸੀਬਤ ਵਿਚ ਹੈ ਅਤੇ ਇਕ ਜ਼ਰੂਰੀ ਕਾਲ ਕਰਨ ਲਈ ਤੁਹਾਡਾ ਫੋਨ ਮੰਗ ਰਿਹਾ ਹੈ, ਪਰ ਦੂਜੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਕੋਈ ਧੋਖੇਬਾਜ਼ ਤੁਹਾਡਾ ਫੋਨ ਲੈ ਕੇ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇੰਝ ਕਰਦੇ ਨੇ ਧੋਖਾਧੜੀ

ਧੋਖਾਧੜੀ ਕਰਨ ਵਾਲੇ ਪਹਿਲਾਂ ਤੁਹਾਨੂੰ ਤੁਹਾਡੇ ਫੋਨ ਤੋਂ ਕਾਲ ਕਰਨ ਲਈ ਕਹਿਣਗੇ, ਜਿਵੇਂ ਹੀ ਤੁਸੀਂ ਅਪਣਾ ਉਸ ਨੂੰ ਫੋਨ ਦਿੰਦੇ ਹੋ, ਉਹ ਤੁਹਾਡੇ ਨੰਬਰ ਤੋਂ ਅਪਣੇ ਸਾਥੀ ਨੂੰ ਫੋਨ ਕਰੇਗਾ। ਅਜਿਹਾ ਕਰਨ ਦੇ ਨਾਲ ਹੀ ਤੁਹਾਡਾ ਨੰਬਰ ਉਸ ਦੇ ਸਾਥੀ ਕੋਲ ਚਲਾ ਜਾਵੇਗਾ ਅਤੇ ਤੁਹਾਡੇ ਫੋਨ ਉਤੇ ਇਕ ਓਟੀਪੀ ਭੇਜੇਗਾ। ਜੋ ਵਿਅਕਤੀ ਤੁਹਾਡੇ ਫੋਨ 'ਤੇ ਗੱਲ ਕਰ ਰਿਹਾ ਹੈ, ਉਹ ਬਹੁਤ ਚਲਾਕੀ ਨਾਲ OTP ਨੂੰ ਦੇਖੇਗਾ ਅਤੇ ਇਸ ਤਰ੍ਹਾਂ ਦਿਖਾਈ ਦੇਵੇਗਾ ਜਿਵੇਂ ਦੂਜਾ ਵਿਅਕਤੀ ਪੁੱਛ ਰਿਹਾ ਹੈ ਕਿ ਤੁਸੀਂ ਕਿਸ ਸਮੇਂ ਪਹੁੰਚੇ ਹੋ।

ਉਦਾਹਰਨ ਵਜੋਂ, ਜੇਕਰ ਸਾਹਮਣੇ ਵਾਲਾ ਵਿਅਕਤੀ ਪੁੱਛਦਾ ਹੈ ਕਿ ਤੁਸੀਂ ਕਿੰਨੇ ਸਮੇਂ 'ਤੇ ਪਹੁੰਚ ਗਏ ਹੋ ਅਤੇ OTP 1055 ਹੈ, ਤਾਂ ਤੁਹਾਡੇ ਫ਼ੋਨ 'ਤੇ ਗੱਲ ਕਰਨ ਵਾਲਾ ਵਿਅਕਤੀ ਬੜੀ ਚਲਾਕੀ ਨਾਲ 10:55 'ਤੇ ਕਹੇਗਾ। ਅਜਿਹੀ ਸਥਿਤੀ ਵਿਚ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਸ ਲਈ ਤੁਹਾਡੀ ਇਕ ਛੋਟੀ ਜਿਹੀ ਗਲਤੀ ਤੁਹਾਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement