Google News: ਇੰਗਲੈਂਡ ’ਚ ਗੂਗਲ ਖ਼ਿਲਾਫ਼ 1700 ਕਰੋੜ ਡਾਲਰ ਦੇ ਕੇਸ ਹਨ ਦਾਇਰ, ਖੜੀ ਕਰ ਸਕਦੇ ਨੇ ਮੁਸੀਬਤ
Published : May 11, 2024, 11:26 am IST
Updated : May 11, 2024, 11:26 am IST
SHARE ARTICLE
Cases of 1700 million dollars have been filed against Google in England.
Cases of 1700 million dollars have been filed against Google in England.

ਬ੍ਰਿਟਿਸ਼ ਦੀਆਂ ਨਿਊਜ਼ ਵੈਬਸਾਈਟਸ ਅਤੇ ਐਪਸ ਨੇ ਗੂਗਲ ਤੋਂ 1,700 ਕਰੋੜ ਡਾਲਰ ਹਰਜਾਨਾ ਮੰਗਿਆ ਹੈ।

Google News: ਦੁਨੀਆ ਦੇ ਬਹੁ-ਚਰਚਿਤ ਸਰਚ ਇੰਜਣ ‘ਅਲਫ਼ਾਬੈਟ’ ਨੇ ਇੰਗਲੈਂਡ ਦੇ ਇਕ ਟ੍ਰਿਬਿਊਨਲ ਨੂੰ ਆਪਣੇ ਖ਼ਿਲਾਫ਼ ਵੱਡੇ ਪੱਧਰ ’ਤੇ ਦਾਇਰ ਹੋ ਰਹੇ ਮੁਕੱਦਮੇ ਰੋਕਣ ਦੀ ਅਪੀਲ ਕੀਤੀ ਹੈ। ਉਸ ਨੇ ਇਹ ਅਪੀਲ ਗੂਗਲ ਦੀਆਂ ਕਾਰੋਬਾਰੀ ਰੀਤਾਂ ’ਤੇ ਸੁਆਲੀਆ ਨਿਸ਼ਾਨ ਖੜਾ ਕਰਦੇ ਮੁਕੱਦਮੇ ਨੂੰ ਪ੍ਰਮਾਣਤ ਕੀਤੇ ਜਾਣ ਦੀ ਸੁਣਵਾਈ ਦੌਰਾਨ ਕੀਤੀ ਹੈ।

ਇਸ ਕੇਸ ’ਚ ਬ੍ਰਿਟਿਸ਼ ਦੀਆਂ ਨਿਊਜ਼ ਵੈਬਸਾਈਟਸ ਅਤੇ ਐਪਸ ਨੇ ਗੂਗਲ ਤੋਂ 1,700 ਕਰੋੜ ਡਾਲਰ ਹਰਜਾਨਾ ਮੰਗਿਆ ਹੈ। ਕੇਸ ਕਰਨ ਵਾਲੀ ਸੰਸਥਾ ਦੇ ਵਕੀਲ ਰਾਬਰਟ ਓਂ ਡੋਨਾਗਯੂ ਨੇ ਕਿਹਾ ਕਿ ਗੂਗਲ ਦੇ ਮੁਕਾਬਲਾ ਵਿਰੋਧੀ ਵਿਵਹਾਰ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਉਧਰ ਗੂਗਲ ਦੇ ਵਕੀਲਾਂ ਨੇ ਕਿਹਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਗ਼ੈਰ-ਵਾਜਬ ਹੈ। ਇਸ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ’ਚ ਇਹ ਕਿਤੇ ਨਹੀਂ ਦਸਿਆ ਗਿਆ ਕਿ ਮੁਕਾਬਲਾ ਵਿਰੋਧੀ ਵਿਵਹਾਰ ਨੇ ਪ੍ਰਕਾਸ਼ਕਾਂ ਨੂੰ ਕਿਵੇਂ ਨੁਕਸਾਨ ਪਹੁੰਚਾਇਆ।  ਉਨ੍ਹਾਂ ਦਸਿਆ ਕਿ ਇਹ ਗੂਗਲ ਵਿਰੁਧ ਏਕਾਧਿਕਾਰ ਦੀ ਦੁਰਵਰਤੋਂ ਦੇ ਮੁਕੱਦਮਿਆਂ ਦੀ ਲੜੀ ਦਾ ਇਕ ਨਵਾਂ ਮਾਮਲਾ ਹੈ। ਇਹ ਮੁਕੱਦਮਾ ਇੰਗਲੈਂਡ ਦੇ ਮੁਕਾਬਲਾ ਤੇ ਬਾਜ਼ਾਰ ਅਥਾਰਟੀ ਅਤੇ ਯੂਰੋਪੀਅਨ ਕਮਿਸ਼ਨ ਵਲੋਂ ਗੂਗਲ ਦੇ ਐਡਟੈਕ ਕਾਰੋਬਾਰ ਦੀ ਰੈਗੂਲੇਟਰੀ ਜਾਂਚਾਂ ਦੌਰਾਨ ਦਾਇਰ ਕੀਤਾ ਗਿਆ ਹੈ।

ਵਕੀਲ ਨੇ ਇਹ ਵੀ ਦਸਿਆ ਕਿ ਯੂਰੋਪੀਅਨ ਕਮਿਸ਼ਨ ਵਲੋਂ ਗੂਗਲ ’ਤੇ ਉਸ ਦੀ ਆਨਲਾਈਨ ਸ਼ਾਪਿੰਗ ਖੋਜ ਸੇਵਾ ਤੇ ਐਂਡ੍ਰਾਇਡ ਮੋਬਾਈਲ ਉਪਕਰਣਾਂ ’ਤੇ ਗੂਗਲ ਖੋਜ ਅਤੇ ਕ੍ਰੋਮ ਬ੍ਰਾਊਜ਼ਰ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਦੀ ਜ਼ਰੂਰਤ ਨੂੰ ਲੈ ਕੇ ਪਹਿਲਾਂ ਹੀ 200 ਕਰੋੜ ਯੂਰੋ ਦਾ ਜੁਰਮਾਨਾ ਲਾਇਆ ਜਾ ਚੁਕਾ ਹੈ। ਇਸ ਤੋਂ ਇਲਾਵਾ ਅਮਰੀਕਾ ’ਚ ਵੀ ਗੂਗਲ ਵਿਰੁਧ ਜਾਂਚ ਤੇ ਮੁਕੱਦਮੇ ਚਲ ਰਹੇ ਹਨ।

(For more Punjabi news apart from Cases of 1700 million dollars have been filed against Google in England., stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement