
Hero Moto Corp ਨੇ ਜੂਨ ਵਿਚ ਆਪਣੇ ਪਹਿਲੇ ਬੀਐਸ6 ਟੂ ਵ੍ਹੀਲਰ ਸਪਲੈਂਡਰ iSmart ਤੋਂ...
ਨਵੀਂ ਦਿੱਲੀ: Hero Moto Corp ਨੇ ਜੂਨ ਵਿਚ ਆਪਣੇ ਪਹਿਲੇ ਬੀਐਸ6 ਟੂ ਵ੍ਹੀਲਰ ਸਪਲੈਂਡਰ iSmart ਤੋਂ ਪਰਦਾ ਚੁੱਕਿਆ ਸੀ। ਹਾਲਾਂਕਿ, ਕੰਪਨੀ ਨੇ ਬਾਇਕ ਦੇ ਤਕਨੀਕੀ ਸਪੈਸੀਫਿਕੇਸ਼ਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਬੀਐਸ6 Hero Splendor iSmart ਦੀ ਇਕ ਜਾਣਕਾਰੀ ਆਨਲਾਈਨ ਲੀਕ ਹੋ ਗਈ ਹੈ। ਜਿਸ ਨਾਲ ਇਸ ਬਾਇਕ ਦੀ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ।
Splendor iSmart
ਹਾਲਾਂਕਿ, ਬੀਐਸ6 ਸਪਲੈਂਡਰ ਦੀ ਲਾਂਚਿੰਗ ਦੀ ਤਰੀਕ ਹਲੇ ਵੀ ਸਾਹਮਣੇ ਹੀ ਆਈ ਹੈ। ਲੀਕ ਜਾਣਕਾਰੀ ਮੁਤਾਬਿਕ, ਬੀਐਸ6 ਸਪਲੈਂਡਰ ਆਈਸਮਾਰਟ ਵਿਚ 113.2ਸੀਸੀ ਦਾ ਇੰਜਣ ਮਿਲੇਗਾ, ਜੋ ਮੌਜੂਦਾ ਮਾਡਲ ਦੇ ਮੁਕਾਬਲੇ ਜ਼ਿਆਦਾ ਕਪੈਸਿਟੀ ਦਾ ਹੈ। ਹਲੇ ਸਪਲੈਂਡਰ ਵਿਚ 109.15 ਸੀਸੀ ਦਾ ਇੰਜਣ ਹੈ। ਨਵੇਂ ਸਪਲੈਂਡਰ ਦੇ ਇੰਜਣ ਵਿਚ ਫਿਊਲ ਇੰਜੈਕਟਿਡ ਟੈਕਨਾਲੋਜੀ ਵੀ ਦਿੱਤੀ ਗਈ ਹੈ।
Splendor iSmart
ਖ਼ਾਸ ਗੱਲ ਇਹ ਹੈ ਕਿ ਇੰਜਣ ਕਪੈਸਿਟੀ ਵੱਧਣ ਦੇ ਬਾਵਜੂਦ ਇਸਦੀ ਪਾਵਰ ਮੌਜੂਦਾ ਮਾਡਲ ਦੇ ਮੁਕਾਬਲੇ ਘੱਟ ਹੋਵੇਗੀ। ਸਪਲੈਂਡਰ ਆਸਮਾਰਟ ਦੇ ਮੌਜੂਦਾ ਮਾਡਲ ਦੀ ਪਾਵਰ 9.5ਐਚਪੀ ਹੈ, ਜਦਕਿ ਬੀਐਸ6 ਮਾਡਲ ਵਿਚ 9.1ਐਚਪੀ ਦੀ ਪਾਵਰ ਮਿਲੇਗੀ। ਆਨਲਾਈਨ ਲੀਕ ਹੋਈ ਜਾਣਕਾਰੀ ਵਿਚ ਇਹ ਵੀ ਸਾਫ਼ ਹੋਇਆ ਹੈ ਕਿ ਬੀਐਸ6 ਸਪਲੈਂਡਰ ਆਈਸਮਾਰਟ ਦੋ ਮਾਡਲਾਂ ਵਿਚ ਉਪਲਬਧ ਹੋਵੇਗਾ।
Splendor iSmart
ਇਨ੍ਹਾਂ ਵਿਚ ਡ੍ਰਮ ਅਤੇ ਜੂਦਾ ਫ੍ਰੰਟ ਡਿਸਕ ਬ੍ਰੈਕ ਵਾਲਾ ਮਾਡਲ ਹੋਵੇਗਾ। ਇਹ ਬਾਇਕ ਇਸ ਮਨੀਨੇ ਦੇ ਅਖੀਰ ਤੱਕ ਲਾਂਚ ਹੋ ਜਾਵੇਗੀ। ਮੰਨਿਆ ਜਾ ਰਿਹੈ ਕਿ ਇਸਦੀ ਕੀਮਤ ਮੌਜੂਦਾ ਬੀਐਸ4 ਮਾਡਲ ਦੇ ਮੁਕਾਬਲੇ 10-15 ਫ਼ੀਸਦੀ ਜ਼ਿਆਦਾ ਹੋ ਸਕਦੀ ਹੈ। ਹਲੇ ਇਸ ਬਾਇਕ ਦੀ ਸ਼ੁਰੂਆਤੀ ਕੀਮਤ 56,280 ਰੁਪਏ ਹੈ।