
ਜਲੰਧਰ ਦੇ ਇੰਜੀਨਿਅਰ ਨੇ ਬਣਾਇਆ ਭਾਰਤੀ 'ਟਿਕ-ਟਾਕ'
ਜਲੰਧਰ- ਗਲਵਾਨ ਘਾਟੀ ਵਿਚ ਚੀਨ ਨਾਲ ਹੋਈ ਖ਼ੂਨੀ ਝੜਪ ਮਗਰੋਂ ਭਾਰਤ ਸਰਕਾਰ ਨੇ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ, ਜਿਨ੍ਹਾਂ ਵਿਚ ਮਸ਼ਹੂਰ ਐਪ ਟਿਕ ਟਾਕ ਵੀ ਸ਼ਾਮਲ ਸੀ।
Sumesh Saini
ਟਿਕ ਟਾਕ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਪਰ ਹੁਣ ਕਿਸੇ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਜਲੰਧਰ ਦੇ ਸਾਫ਼ਟਵੇਅਰ ਇੰਜੀਨਿਅਰ ਡਾਕਟਰ ਸੁਮੇਸ਼ ਸੈਣੀ ਨੇ ਦੇਸ਼ ਦੇ ਨੌਜਵਾਨਾਂ ਦੀ ਮੰਗ ਨੂੰ ਦੇਖਦੇ ਹੋਏ ਭਾਰਤ ਦਾ ਅਪਣਾ ਟਿਕ ਟਾਕ ਐਪ ਤਿਆਰ ਕੀਤਾ ਹੈ।
tictok
ਜਿਸ ਨੂੰ ਬੀਤੀ ਰਾਤ ਗੂਗਲ ਵੱਲੋਂ ਵੀ ਅਪਰੂਵ ਕਰ ਦਿੱਤਾ ਗਿਆ ਹੈ। ਇਸ ਐਪ ਦਾ ਨਾਂਅ Tic Tok ਰੱਖਿਆ ਗਿਆ ਹੈ। ਪਰ ਇਸ ਦੇ ਸਪੈਲਿੰਗਜ਼ ਵਿਚ ਥੋੜ੍ਹਾ ਫ਼ਰਕ ਹੈ।
Sumesh Saini
ਦੱਸ ਦਈਏ ਕਿ ਭਾਰਤ ਵਿਚ ਟਿਕ ਟਾਕ ਦਾ ਕਾਫ਼ੀ ਜ਼ਿਆਦਾ ਕ੍ਰੇਜ਼ ਸੀ ਪਰ ਇਸ ਦੇ ਬੰਦ ਹੋਣ ਨਾਲ ਬਹੁਤ ਸਾਰੇ ਲੋਕ ਨਿਰਾਸ਼ ਹੋ ਗਏ ਸਨ ਪਰ ਹੁਣ ਜਦੋਂ ਭਾਰਤੀ ਟਿਕ ਟਾਕ ਤਿਆਰ ਹੋ ਗਿਆ ਹੈ। ਤਾਂ ਜਲਦ ਹੀ ਨੂਰ ਅਤੇ ਉਸ ਦੀ ਟੀਮ ਤੁਹਾਨੂੰ ਇਸ ਟਿਕ ਟਾਕ 'ਤੇ ਨਜ਼ਰ ਆਵੇਗੀ।
Sumesh Saini
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।