ਹੁਣ ਹਵਾ 'ਚ ਉਡਦੀਆਂ ਦਿਸਣਗੀਆਂ ਕਾਰਾਂ
Published : May 18, 2019, 11:38 am IST
Updated : May 18, 2019, 11:38 am IST
SHARE ARTICLE
Lilium Launches City Travel Electric Air Taxi
Lilium Launches City Travel Electric Air Taxi

ਜਰਮਨੀ ਦੀ ਕੰਪਨੀ ਲਿਲੀਅਮ ਨੇ ਕੀਤਾ ਸਫ਼ਲ ਪ੍ਰੀਖਣ

ਜਰਮਨੀ- ਤਕਨੀਕ ਇੰਨੀ ਜ਼ਿਆਦਾ ਅੱਗੇ ਵਧ ਗਈ ਹੈ ਕਿ ਅਗਲੇ ਕੁੱਝ ਸਾਲਾਂ ਤਕ ਤੁਹਾਨੂੰ ਕਾਰਾਂ ਵੀ ਹਵਾ ਵਿਚ ਉਡਦੀਆਂ ਨਜ਼ਰ ਆਉਣਗੀਆਂ। ਜੀ ਹਾਂ ਜਰਮਨੀ ਬੇਸਡ ਸਟਾਰਟਅੱਪ ਕੰਪਨੀ ਲਿਲੀਅਮ ਨੇ ਅਪਣੀ ਫਾਈਵ ਸੀਟਰ ਫਲਾਇੰਗ ਟੈਕਸੀ ਦਾ ਸਫ਼ਲ ਪ੍ਰੀਖਣ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਫਲਾਇੰਗ ਕਾਰ ਹਵਾ ਵਿਚ ਉਡਦੀ ਨਜ਼ਰ ਆਏਗੀ। ਟੈਸਟ ਤੋਂ ਬਾਅਦ ਇਸ ਟੈਕਸੀ ਨੂੰ ਵਿਸ਼ਵ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।

Lilium Launches City Travel Electric Air TaxiLilium Launches City Travel Electric Air Taxi

ਇਹ ਦੁਨੀਆ ਦੀ ਪਹਿਲੀ ਆਲ ਇਲੈਕਟ੍ਰਿਕ ਫਲਾਇੰਸ ਟੈਕਸੀ ਹੈ ਜੋ ਵਰਟੀਕਲ ਟੇਕ ਆਫ਼ ਲੈਂਡਿੰਗ ਕਰਦੀ ਹੈ। ਇਸ ਫਲਾਇੰਗ ਟੈਕਸੀ ਵਿਚ 36 ਇਲੈਕਟ੍ਰਿਕ ਜੈੱਟ ਲੱਗੇ ਹੋਏ ਹਨ। ਇਸ ਫਲਾਇੰਗ ਕਾਰ ਦਾ ਡਿਜ਼ਾਇਨ ਬੇਹੱਦ ਸਿੰਪਲ ਹੈ। ਇਸ ਫਲਾਇੰਗ ਕਾਰ ਵਿਚ ਨਾ ਪ੍ਰੋਪੈਲਰ ਹੈ, ਨਾ ਟੇਲ, ਨਾ ਗਿਅਰ ਬਾਕਸ ਅਤੇ ਨਾ ਹੀ ਇਸ ਵਿਚ ਰਬੜ੍ਹ ਦੀ ਵਰਤੋਂ ਕੀਤੀ ਗਈ ਹੈ।

Lilium Launches City Travel Electric Air TaxiLilium Launches City Travel Electric Air Taxi

ਹੌਰੀਜੌਂਟਲ ਉਡਾਨ ਭਰਨ ਵਾਲੀ ਇਹ ਟੈਕਸੀ ਲੰਬੀ ਦੂਰੀ ਤੈਅ ਕਰਨ ਵਿਚ ਸਮਰੱਥ ਹੈ ਜੋ 300 ਕਿਲੋਮੀਟਰ ਪ੍ਰਤੀ ਘੰਟਾ ਟਾਪ ਸਪੀਡ ਅਤੇ ਸਿੰਗਲ ਚਾਰਜ ਵਿਚ 300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਵਿਚ ਲੱਗੇ 36 ਇਲੈਕਟ੍ਰੋਨਿਕ ਜੈੱਟ 2000 ਹਾਰਸ ਪਾਵਰ ਦੀ ਤਾਕਤ ਪ੍ਰੋਡਿਊਸ ਕਰਦੇ ਹਨ। ਕੰਪਨੀ ਉਬਰ ਦੀ ਤਰਜ਼ 'ਤੇ ਐਪ ਵੀ ਡਿਜ਼ਾਇਨ ਕਰ ਰਹੀ ਹੈ ਤਾਂ ਜੋ ਇਸ ਨੂੰ ਆਨ ਡਿਮਾਂਡ ਏਅਰ ਟੈਕਸੀ ਸਰਵਿਸ ਵੀ ਸ਼ੁਰੂ ਕੀਤਾ ਜਾ ਸਕੇ।

ਕੰਪਨੀ ਅਨੁਸਾਰ ਇਸ ਫਲਾਇੰਗ ਟੈਕਸੀ ਦਾ ਸੰਚਾਲਨ 2025 ਤਕ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਜੈੱਟਪੈਕ ਨਾਂਅ ਦੀ ਇਕ ਕੰਪਨੀ ਉਡਣ ਵਾਲਾ ਬਾਈਕ ਵੀ ਬਣਾ ਚੁੱਕੀ।
  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement