ਫ਼ੇਸਬੁਕ ਲਗਾਵੇਗਾ ਫ਼ਰਜ਼ੀ ਖ਼ਬਰਾਂ ਅਤੇ ਤਸਵੀਰਾਂ 'ਤੇ ਪਾਬੰਦੀ
Published : Jul 19, 2018, 6:30 pm IST
Updated : Jul 19, 2018, 6:30 pm IST
SHARE ARTICLE
Facebook
Facebook

ਸੋਸ਼ਲ ਮੀਡੀਆ ਸਾਈਟ ਫ਼ੇਸਬੁਕ ਨੇ ਫ਼ਰਜ਼ੀ ਖ਼ਬਰਾਂ ਅਤੇ ਤਸਵੀਰਾਂ ਨੂੰ ਹਟਾਉਣ ਲਈ ਇਕ ਵੱਡਾ ਫੈਸਲਾ ਕੀਤਾ ਹੈ। ਅਪਣੀ ਨਵੀਂ ਪਾਲਿਸੀ ਲਾਗੂ ਕਰਦੇ ਹੋਏ ਫ਼ੇਸਬੁਕ ਨੇ ਕਿਹਾ ਹੈ...

ਨਵੀਂ ਦਿੱਲੀ : ਸੋਸ਼ਲ ਮੀਡੀਆ ਸਾਈਟ ਫ਼ੇਸਬੁਕ ਨੇ ਫ਼ਰਜ਼ੀ ਖ਼ਬਰਾਂ ਅਤੇ ਤਸਵੀਰਾਂ ਨੂੰ ਹਟਾਉਣ ਲਈ ਇਕ ਵੱਡਾ ਫੈਸਲਾ ਕੀਤਾ ਹੈ। ਅਪਣੀ ਨਵੀਂ ਪਾਲਿਸੀ ਲਾਗੂ ਕਰਦੇ ਹੋਏ ਫ਼ੇਸਬੁਕ ਨੇ ਕਿਹਾ ਹੈ ਕਿ ਉਹ ਫ਼ਰਜ਼ੀ ਖ਼ਬਰਾਂ ਅਤੇ ਝੂਠੀ ਸੂਚਨਾਵਾਂ ਨੂੰ ਹਟਾਉਣ ਦੀ ਸ਼ੁਰੂਆਤ ਕਰੇਗਾ। ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿਚ ਫ਼ੇਸਬੁਕ 'ਤੇ ਪੋਸਟ ਕੀਤੀ ਜਾਣ ਵਾਲੇ ਝੂਠੇ ਅਤੇ ਚਾਲਬਾਜ਼ ਕਾਂਟੈਂਟ ਦੇ ਕਾਰਨ ਹਿੰਸਾ ਫੈਲਾਉਣ ਤੋਂ ਬਾਅਦ ਹੋ ਰਹੀ ਆਲੋਚਨਾ ਨੂੰ ਦੇਖਦੇ ਹੋਏ ਫ਼ੇਸਬੁਕ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

Mark ZuckerbergMark Zuckerberg

ਫ਼ੇਸਬੁਕ ਹੁਣੇ ਸਿਰਫ਼ ਉਸ ਕਾਂਟੈਂਟ 'ਤੇ ਪਾਬੰਦੀ ਲਗਾਉਂਦਾ ਹੈ, ਜਿਨ੍ਹਾਂ ਵਿਚ ਸਿੱਧੇ ਤੌਰ 'ਤੇ ਹਿੰਸਾ ਦੀ ਅਪੀਲ ਹੁੰਦੀ ਹੈ। ਨਵੇਂ ਨਿਯਮਾਂ ਦੇ ਤਹਿਤ, ਫ਼ੇਸਬੁਕ 'ਤੇ ਹੁਣ ਉਨ੍ਹਾਂ ਫ਼ਰਜ਼ੀ ਖ਼ਬਰਾਂ ਅਤੇ ਤਸਵੀਰਾਂ ਨੂੰ ਵੀ ਪਾਬੰਦੀ ਲਗਾਈ ਜਾਵੇਗਾ ਜੋ ਹਿੰਸਾ ਭੜਕਾ ਸਕਦੇ ਹਨ। ਦਸ ਦਈਏ ਕਿ ਫ਼ੇਸਬੁਕ 'ਤੇ ਭਾਰਤ ਸਮੇਤ ਸ਼੍ਰੀਲੰਕਾ ਅਤੇ ਮਿਆਮਾਰ ਵਿਚ ਹਿੰਸਾ ਭੜਕਾਉਣ ਵਿਚ ਮਦਦਗਾਰ ਹੋਣ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਉਸ ਨੂੰ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਕੰਪਨੀ ਨੇ ਰਿਪੋਰਟ ਵਿਚ ਕਿਹਾ ਕਿ ਉਹ ਸਥਾਨਕ ਸੰਸਥਾਵਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੀ ਸ਼੍ਰੇਣੀ ਵਿਚ ਆਉਣ ਵਾਲੀ ਪੋਸਟ ਦੀ ਪਹਿਚਾਣ ਕਰ ਰਿਹਾ ਹੈ।

FacebookFacebook

ਜੇਕਰ ਕਿਸੇ ਸੰਸਥਾਵਾਂ ਦੇ ਨਾਲ ਕੰਮ ਕਰ ਉਚਿਤ ਨਤੀਜਾ ਨਾ ਮਿਲਿਆ ਤਾਂ ਕਿਸੇ ਹੋਰ ਸੰਗਠਨ ਦੀ ਮਦਦ ਲਵੇਗੀ। ਫ਼ੇਸਬੁਕ ਦੇ ਇਕ ਬੁਲਾਰੇ ਨੇ ਕਿਹਾ ਕਿ ਗਲਤ ਸੂਚਨਾਵਾਂ ਦੀ ਕਈ ਸ਼੍ਰੇਣੀਆਂ ਹਨ ਜੋ ਹਿੰਸਾ ਭੜਕਾ ਰਹੀ ਹੈ ਅਤੇ ਅਸੀਂ ਨਿਯਮਾਂ ਵਿਚ ਬਦਲਾਅ ਕਰ ਰਹੇ ਹਾਂ, ਜਿਸ ਦੇ ਨਾਲ ਅਸੀਂ ਅਜਿਹੇ ਕਾਂਟੈਂਟ ਨੂੰ ਹਟਾਉਣ ਵਿਚ ਸਮਰਥਾਵਾਨ ਹੋ ਸਕਣਗੇ। ਅਸੀਂ ਆਉਣ ਵਾਲੇ ਮਹੀਨਿਆਂ ਵਿਚ ਇਸ ਨੂੰ ਲਾਗੂ ਕਰ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement