
ਜਪਾਨੀ ਦੁਪਹੀਆ ਵਾਹਨ ਨਿਰਮਾਤਾ ਕੰਪਨੀ Yamaha ਨੇ ਹਾਲ ਹੀ ਵਿਚ ਭਾਰਤੀ ਬਜ਼ਾਰ ਵਿਚ ਅਪਣੀ ਨਵੀਂ ਬਾਈਕ MT-15 ਨੂੰ ਲਾਂਚ ਕੀਤਾ ਸੀ।
ਨਵੀਂ ਦਿੱਲੀ: ਜਪਾਨੀ ਦੁਪਹੀਆ ਵਾਹਨ ਨਿਰਮਾਤਾ ਕੰਪਨੀ Yamaha ਨੇ ਹਾਲ ਹੀ ਵਿਚ ਭਾਰਤੀ ਬਜ਼ਾਰ ਵਿਚ ਅਪਣੀ ਨਵੀਂ ਬਾਈਕ MT-15 ਨੂੰ ਲਾਂਚ ਕੀਤਾ ਸੀ। ਕੰਪਨੀ ਅਪਣੇ ਗ੍ਰਹਕਾਂ ਲਈ ਇਸ ਨਵੰਬਰ ਮਹੀਨੇ ਵਿਚ ਸ਼ਾਨਦਾਰ ਮੌਕਾ ਲੈ ਕੇ ਆਈ ਹੈ। ਕੰਪਨੀ ਅਪਣੀ ਨਵੀਂ Yamaha MT-15 ‘ਤੇ 10 ਹਜ਼ਾਰ ਰੁਪਏ ਦੇ ਡਿਸਕਾਊਂਟ ਦੇ ਨਾਲ ਹੀ ਮੁਫ਼ਤ ਹੈਲਮੇਟ ਅਤੇ ਜੈਕੇਟ ਵੀ ਆਫਰ ਕਰ ਰਹੀ ਹੈ। ਦੱਸ ਦਈਏ ਕਿ ਇਹ ਆਫਰ ਸੀਮਤ ਸਮੇਂ ਲਈ ਹੈ। ਇਸ ਆਫਰ ਨੂੰ ਪਾਉਣ ਲਈ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਦਿੱਤੇ ਗਏ ਰਜਿਸਟ੍ਰੇਸ਼ਨ ਫਾਰਮ ਨੂੰ ਭਰਨਾ ਹੋਵੇਗਾ।
Yamaha MT-15
ਇਹ ਆਫਰ Yamaha ਦੇ ਪੁਰਾਣੇ ਅਤੇ ਨਵੇਂ ਦੋਵੇਂ ਹੀ ਗ੍ਰਾਹਕਾਂ ਲਈ ਹੈ ਅਤੇ ਇਸ ਆਫਰ ਦੀ ਆਖਰੀ ਤਰੀਕ 31 ਦਸੰਬਰ ਹੈ। MT-15 ਨੂੰ ਕੰਪਨੀ ਨੇ ਕੁਝ ਮਹੀਨੇ ਪਹਿਲਾਂ ਲਾਂਚ ਕੀਤਾ ਹੈ। ਇਸ ਨੂੰ ਬਿਲਕੁਲ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਇਸ ਵਿਚ ਕਈ ਸ਼ਾਨਦਾਰ ਫੀਚਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Yamaha MT-15 ਵਿਚ ਕੰਪਨੀ ਨੇ 155cc ਦੀ ਸਮਰੱਥਾ ਦੇ ਇੰਜਣ ਦੀ ਵਰਤੋਂ ਕੀਤੀ ਹੈ, ਜੋ ਕਿ 10,000rpm ‘ਤੇ 19.3PS ਦੀ ਪਾਵਰ ਅਤੇ 85,000rpm ‘ਤੇ 14.7Nm ਦਾ ਟਾਰਕ ਜੈਨਰੇਟ ਕਰਦਾ ਹੈ।
Yamaha MT-15
ਦੱਸ ਦਈਏ ਕਿ ਕੰਪਨੀ ਇਸ ਇੰਜਣ ਦੀ ਵਰਤੋਂ ਇਸ ਤੋਂ ਪਹਿਲਾਂ ਅਪਣੀ ਮਸ਼ਹੂਰ ਬਾਈਕ R15 ਵਿਚ ਵੀ ਕਰ ਚੁੱਕੀ ਹੈ। ਆਮਤੌਰ ‘ਤੇ ਇਹ ਬਾਈਕ 45 ਤੋਂ 50 ਕਿਲੋਮੀਟਰ ਪ੍ਰਤੀਲੀਟਰ ਦੀ ਮਾਈਲੇਜ ਪ੍ਰਦਾਨ ਕਰਦੀ ਹੈ। ਫੀਚਰਸ ਅਤੇ ਤਕਨੀਕੀ ਦੀ ਗੱਲ ਕਰੀਏ ਤਾਂ ਨਵੀਂ MT-15 ਵਿਚ ਕੰਪਨੀ ਨੇ ਵੈਰੀਏਬਲ ਵਾਲਵ ਐਕਟਿਊਏਸ਼ਨ (VVA) ਤਕਨੀਕ ਦੀ ਵਰਤੋਂ ਕੀਤੀ ਹੈ, ਜੋ ਬਾਈਕ ਦੀ ਵਾਲਵ ਟਾਇਮਿੰਗ ਨੂੰ ਕੰਟਰੋਲ ਕਰਦਾ ਹੈ।
Yamaha MT-15
VVA ਦੀ ਮਦਦ ਨਾਲ ਬਾਈਕ ਦੀ ਪਰਫਾਰਮੈਂਸ ਅਤੇ ਮਾਈਲੇਜ ਦੋਵੇਂ ਹੀ ਬੇਹਤਰ ਹੁੰਦੀ ਹੈ। ਇਸ ਬਾਈਕ ਵਿਚ ਸਿੰਗਰ ਚੈਨਲ ਐਂਟਰੀ ਲਾਕ ਬ੍ਰੇਕਿੰਗ ਸਿਸਟਮ ਦੀ ਵੀ ਵਰਤੋਂ ਕੀਤੀ ਗਈ ਹੈ ਜੋ ਕਿ ਤੇਜ਼ ਰਫਤਾਰ ਵਿਚ ਵੀ ਸੰਤੁਲਿਤ ਬ੍ਰੇਕਿੰਗ ਪ੍ਰਦਾਨ ਕਰਦਾ ਹੈ। ਭਾਰਤੀ ਬਜ਼ਾਰ ਵਿਚ ਨਵੀਂ Yamaha MT-15 ਮੁੱਖ ਰੂਪ ਤੋਂ ਅਪਣੇ ਸੈਗਮੇਟ ਵਿਚ TVS Apache ਅਤੇ Bajaj Pulsar NS200 ਨੂੰ ਟੱਕਰ ਦੇ ਰਹੀ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1.39 ਲੱਖ ਰੁਪਏ ਤੈਅ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।