
ਜੇਕਰ ਤੁਸੀਂ ਮਾਰੂਤੀ ਦੀ ਕਾਰ ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਮਾਰੂਤੀ ਆਪਣੀ ਕਾਰ ਬਲੈਨੋ ਆਰਐਸ
ਨਵੀਂ ਦਿੱਲੀ : ਜੇਕਰ ਤੁਸੀਂ ਮਾਰੂਤੀ ਦੀ ਕਾਰ ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਮਾਰੂਤੀ ਆਪਣੀ ਕਾਰ ਬਲੈਨੋ ਆਰਐਸ ਤੇ 1 ਲੱਖ ਰੁਪਏ ਦਾ ਤਗੜਾ ਡਿਸਕਾਊਂਟ ਆਫ਼ਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਬੋਲੇਨੋ-RS ਜਿਸ ਦੀ ਕੀਮਤ ਪਹਿਲਾਂ 8.89 ਲੱਖ ਰੁਪਏ ਸੀ (ਐਕਸ-ਸ਼ੋਅਰੂਮ, ਦਿੱਲੀ), ਹੁਣ 7.89 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) 'ਚ ਉਪਲੱਬਧ ਹੋਵੇਗੀ।
Maruti suzuki
ਇਸ ਤੋਂ ਪਹਿਲਾਂ ਕੰਪਨੀ ਨੇ 25 ਸਤੰਬਰ ਨੂੰ ਆਲਟੋ-800, ਆਲਟੋ ਕੇ-10, ਸਵਿਫਟ ਡੀਜ਼ਲ, ਸੇਲੇਰੀਓ, ਬੋਲੇਨੋ ਡੀਜ਼ਲ, ਇਗਨਸ, ਡਿਜ਼ਾਇਰ ਡੀਜ਼ਲ, ਟੂਰ ਐੱਸ. ਡੀਜ਼ਲ, ਵਿਟਾਰਾ ਬ੍ਰੇਜ਼ਾ ਤੇ ਐੱਸ. ਕ੍ਰਾਸ ਦੀਆਂ ਕੀਮਤਾਂ 'ਚ 5000 ਰੁਪਏ ਤਕ ਦੀ ਕਟੌਤੀ ਕੀਤੀ ਸੀ।ਸਰਕਾਰ ਵੱਲੋਂ ਕਾਰਪੋਰੇਟ ਟੈਕਸਾਂ 'ਚ ਕੀਤੀ ਗਈ ਕਟੌਤੀ ਤੇ ਤਿਉਹਾਰੀ ਸੀਜ਼ਨ 'ਚ ਵਿਕਰੀ ਵਧਾਉਣ ਲਈ ਮਾਰੂਤੀ ਸੁਜ਼ੂਕੀ ਨੇ ਕੀਮਤਾਂ 'ਚ ਇਹ ਕਮੀ ਕੀਤੀ ਹੈ।
Maruti suzuki
ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਸੀ ਕਿ ਕੀਮਤਾਂ ਬਹੁਤ ਉੱਪਰ ਹੋਣ ਕਾਰਨ ਗਾਹਕ ਖਰੀਦਦਾਰੀ ਦਾ ਮਨ ਨਹੀਂ ਬਣਾ ਰਹੇ, ਜਿਸ ਕਾਰਨ ਵਿਕਰੀ 'ਚ ਮੰਦਾ ਲੱਗਾ ਹੈ। ਮਾਰੂਤੀ ਸੁਜ਼ੂਕੀ ਦੀ ਵਿਕਰੀ ਇਸ ਸਾਲ ਅਗਸਤ 'ਚ ਲਗਾਤਾਰ 7ਵੇਂ ਮਹੀਨੇ ਕਮਜ਼ੋਰ ਰਹੀ ਸੀ। ਲਾਸਟ ਟਾਈਮ ਇਸ ਨੇ ਜਨਵਰੀ 'ਚ ਸਕਾਰਾਤਮਕ ਵਿਕਰੀ ਦਰਜ ਕੀਤੀ ਸੀ।
Maruti suzuki
ਉੱਥੇ ਹੀ, ਕੰਪਨੀ ਵੱਲੋਂ ਕਾਰਾਂ 'ਤੇ ਭਾਰੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ, ਜੋ 30 ਸਤੰਬਰ 2019 ਤਕ ਹੀ ਉਪਲੱਬਧ ਹੈ। ਮਾਰੂਤੀ ਸੁਜ਼ੂਕੀ ਵੱਲੋਂ ਕੀਮਤਾਂ 'ਚ ਕੀਤੀ ਗਈ ਕਟੌਤੀ ਮਗਰੋਂ ਹੋਰ ਕੰਪਨੀਆਂ ਵੀ ਕੀਮਤਾਂ 'ਚ ਕਮੀ ਕਰ ਸਕਦੀਆਂ ਹਨ। ਹਾਲਾਂਕਿ, ਟੋਇਟਾ ਤੇ ਹੌਂਡਾ ਵੱਲੋਂ ਇਸ ਦੀ ਸੰਭਾਵਨਾ ਨਹੀਂ ਹੈ, ਇਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਵੱਲੋਂ ਕਾਰਾਂ 'ਤੇ ਮੌਜੂਦਾ ਸਮੇਂ ਦਿੱਤੇ ਜਾ ਰਹੇ ਡਿਸਕਾਊਂਟ ਹੀ ਕਾਫੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ