ਹੁਣ ਮਿੰਟਾਂ 'ਚ ਮਿਲ ਜਾਵੇਗਾ ਚੋਰੀ ਹੋਇਆ ਮੋਬਾਇਲ, ਇਸ ਹੈਲਪਲਾਈਨ 'ਤੇ ਕਰੋ ਕਾਲ
Published : Jun 20, 2019, 1:39 pm IST
Updated : Jun 20, 2019, 1:39 pm IST
SHARE ARTICLE
Stolen mobile phone
Stolen mobile phone

ਮੋਬਾਇਲ ਫੋਨ ਦੀ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਪੁਖਤਾ ਕਦਮ ਚੁੱਕੇ ਹਨ।

ਨਵੀਂ ਦਿੱਲੀ :  ਮੋਬਾਇਲ ਫੋਨ ਦੀ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਪੁਖਤਾ ਕਦਮ ਚੁੱਕੇ ਹਨ।  ਅਜਿਹੀ ਵਿਵਸਥਾ ਕਰ ਦਿੱਤੀ ਗਈ ਹੈ ਕਿ ਦੇਸ਼ ਦੇ ਚਾਹੇ ਕਿਸੇ ਵੀ ਹਿੱਸੇ ਤੋਂ ਮੋਬਾਇਲ ਫੋਨ ਚੋਰੀ ਹੋ ਜਾਵੇ, ਉਸ ਨੂੰ ਪੂਰੇ ਦੇਸ਼ ਵਿਚ ਫੜਿਆ ਜਾ ਸਕਦਾ ਹੈ। ਸਰਕਾਰ ਕਾਫ਼ੀ ਦਿਨਾਂ ਤੋਂ ਇਸ ਕੰਮ ਵਿਚ ਲੱਗੀ ਸੀ ਅਤੇ ਹੁਣ ਇਹ ਸਿਸਟਮ ਕੰਮ ਕਰਨ ਲੱਗਿਆ ਹੈ।  ਲੋਕ ਆਪਣਾ ਮੋਬਾਇਲ ਫੋਨ ਚੋਰੀ ਹੁੰਦੇ ਹੀ ਸਰਕਾਰ ਵੱਲੋਂ ਦੱਸੇ ਹੈਲਪਲਾਇਨ ਨੰਬਰ 'ਤੇ ਫੋਨ ਕਰ ਕੇ ਆਪਣਾ ਵੇਰਵਾ ਦਰਜ ਕਰਾ ਸਕਦੇ ਹਨ। ਜਿਵੇਂ ਹੀ ਇਹ ਵੇਰਵਾ ਸਿਸਟਮ ਵਿਚ ਪਾਇਆ ਜਾਵੇਗਾ ਪੂਰੇ ਦੇਸ਼ ਵਿਚ ਇਹ ਫ਼ੈਲ ਜਾਵੇਗਾ। ਇਸ ਤੋਂ ਬਾਅਦ ਜਿਵੇਂ ਹੀ ਚੋਰ ਇਸ ਫ਼ੋਨ ਦਾ ਇਸਤੇਮਾਲ ਕਰੇਗਾ, ਉਸਨੂੰ ਫੜ ਲਿਆ ਜਾਵੇਗਾ। 

Stolen mobile phoneStolen mobile phone

 ਮਹਾਂਰਾਸ਼ਟਰ ਵਿਚ ਸਫ਼ਲ ਟਰਾਇਲ
ਮਹਾਂਰਾਸ਼ਟਰ ਵਿਚ ਇਸ ਸਿਸਟਮ ਦੀ ਪ੍ਰਾਯੋਗਿਕ ਸ਼ੁਰੂਆਤ ਕੀਤੀ ਗਈ ਸੀ। ਉੱਥੇ ਇਹ ਸਿਸਟਮ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।  ਹੁਣ ਇਹ ਸਾਫਟਵੇਅਰ ਦੇਸ਼ ਦੇ ਹਰ ਰਾਜ ਦੀ ਪੁਲਿਸ ਨੂੰ ਸੌਪਿਆਂ ਜਾ ਚੁੱਕਿਆ ਹੈ। ਕੁਝ ਹੀ ਦਿਨਾਂ ਵਿਚ ਇਹ ਚਾਲੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਦੂਰਸੰਚਾਰ ਵਿਭਾਗ 1- 2 ਹਫ਼ਤੇ ਵਿਚ ਇਸਦੀ ਅਧਿਕਾਰਿਕ ਸ਼ੁਰੂਆਤ ਕਰੇਗਾ ਅਤੇ ਟੈਲੀਕਾਮ ਮੰਤਰੀ  ਰਵੀਸ਼ੰਕਰ ਪ੍ਰਸਾਦ ਇਸਦੀ ਘੋਸ਼ਣਾ ਕਰਨਗੇ। 

Stolen mobile phoneStolen mobile phone

ਜਾਣੋ ਹੈਲਪਲਾਇਨ ਨੰਬਰ
ਮੋਬਾਇਲ ਚੋਰੀ ਹੋਣ 'ਤੇ ਮਦਦ ਲਈ ਸਰਕਾਰ ਨੇ ਇਕ ਹੈਲਪਲਾਇਨ ਨੰਬਰ ਜਾਰੀ ਕਰ ਦਿੱਤਾ ਹੈ। ਹੁਣ ਪੂਰੇ ਦੇਸ਼ ਵਿਚ ਕੋਈ ਵੀ ਹੈਲਪਲਾਈਨ ਨੰਬਰ 14422 'ਤੇ ਸ਼ਿਕਾਇਤ ਦਰਜ ਕਰਾ ਸਕਦਾ ਹੈ। ਜਿਵੇਂ ਹੀ ਇਸ ਹੈਲਪਲਾਇਨ ਨੰਬਰ 'ਤੇ ਸ਼ਿਕਾਇਤ ਆਵੇਗੀ, ਇਸ ਨੂੰ ਮੋਬਾਇਲ ਕੰਪਨੀਆਂ ਨੂੰ ਭੇਜ ਦਿੱਤਾ ਜਾਵੇਗਾ ਅਤੇ ਤੁਰੰਤ ਹੀ ਮੋਬਾਇਲ ਕੰਪਨੀਆਂ ਇਸ ਮੋਬਾਇਲ ਫ਼ੋਨ ਨੂੰ ਬਲਾਕ ਕਰ ਦੇਣਗੀਆਂ। ਇਸ ਤੋਂ ਬਾਅਦ ਇਸਦਾ ਇਸਤੇਮਾਲ ਪੂਰੇ ਦੇਸ਼ ਵਿਚ ਕਿਤੇ ਵੀ ਨਹੀਂ ਹੋਵੇਗਾ। 

Stolen mobile phoneStolen mobile phone

ਕਿਵੇਂ ਕੰਮ ਕਰੇਗਾ ਇਹ ਸਿਸਟਮ
ਹਰ ਮੋਬਾਇਲ ਫੋਨ ਦਾ ਖ਼ਾਸ ਨੰਬਰ ਹੁੰਦਾ ਹੈ, ਜਿਸ ਨੂੰ ਈਐਮਈਆਈ ਨੰਬਰ ਕਿਹਾ ਜਾਂਦਾ ਹੈ। ਇਹ ਹਰ ਮੋਬਾਇਲ ਫ਼ੋਨ ਦਾ ਇਕ ਖਾਸ ਨੰਬਰ ਹੁੰਦਾ ਹੈ, ਅਤੇ ਇਹ ਮੋਬਾਇਲ ਫ਼ੋਨ ਬਨਣ ਦੇ ਦੌਰਾਨ ਹੀ ਕੰਪਨੀਆਂ ਇਸ ਵਿਚ ਇੰਸਟਾਲ ਕਰਦੀਆਂ ਹਨ। ਕੁਝ ਲੋਕ ਇਸ ਈਐਮਈਆਈ ਨਾਲ ਛੇੜਛਾੜ ਕਰਦੇ ਹਨ ਪਰ ਅਜਿਹੇ ਲੋਕਾਂ ਲਈ ਹੁਣ ਸਰਕਾਰ ਨੇ 3 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ। 

Stolen mobile phoneStolen mobile phone

ਸਰਕਾਰ ਨੇ ਤਿਆਰ ਕੀਤਾ Central Equipment Identity Register

ਸਰਕਾਰ ਨੇ Central Equipment Identity Register ਯਾਨੀ ਸੀਈਆਈਆਰ ਨੂੰ ਤਿਆਰ ਕੀਤਾ ਹੈ। ਇਹ ਸਾਫ਼ਟਵੇਅਰ ਸੀ - ਡਾਟ ਨੇ ਆਪਣੇ ਆਪ ਤਿਆਰ ਕੀਤਾ ਹੈ। 

Stolen mobile phoneStolen mobile phone

ਹੁਣ ਤੱਕ ਕੀ ਸੀ ਵਿਵਸਥਾ
ਹੁਣ ਤੱਕ ਮੋਬਾਇਲ ਫ਼ੋਨ ਚੋਰੀ ਹੋਣ 'ਤੇ ਸਬੰਧਤ ਰਾਜ ਤੱਕ ਉਸਦੀ ਖੋਜ ਹੋ ਪਾਉਂਦੀ ਸੀ। ਅਕਸਰ ਮੋਬਾਇਲ ਚੋਰੀ ਕਰਨ ਵਾਲੇ ਇਸ ਦੀ ਚੋਰੀ ਤੋਂ ਬਾਅਦ ਦੂਜੇ ਰਾਜ ਵਿਚ ਵੇਚ ਦਿੰਦੇ ਸਨ। ਅਜਿਹੇ ਵਿਚ ਪੁਲਿਸ ਲਈ ਚੋਰੀ ਹੋਏ ਮੋਬਾਇਲ ਫ਼ੋਨ ਦਾ ਲੱਭਣਾ ਔਖਾ ਹੋ ਜਾਂਦਾ ਸੀ ਪਰ ਹੁਣ ਜਿਵੇਂ ਹੀ ਮੋਬਾਇਲ ਫ਼ੋਨ ਚੋਰੀ ਦੀ ਸੂਚਨਾ ਮਿਲੇਗੀ, ਇਸ ਨੂੰ ਪੂਰੇ ਦੇਸ਼ ਵਿਚ ਇਕੱਠੇ ਭੇਜਿਆ ਜਾ ਸਕੇਗਾ।  ਅਜਿਹਾ ਹੁੰਦੇ ਹੀ ਹੁਣ ਚੋਰੀ ਦਾ ਮੋਬਾਇਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਕੰਮ ਨਹੀਂ ਕਰ ਸਕੇਗਾ ਅਤੇ ਜਿਵੇਂ ਹੀ ਇਸਨੂੰ ਚਲਾਉਣ ਦੀ ਕੋਸ਼ਿਸ਼ ਹੋਵੇਗੀ ਚੋਰ ਨੂੰ ਫੜਿਆ ਲਿਆ ਜਾਵੇਗਾ। ਕੇਂਦਰੀ ਦੂਰਸੰਚਾਰ ਮੰਤਰਾਲੇ ਨੇ ਇਸ ਨੂੰ ਮਈ ਵਿਚ ਮਹਾਂਰਾਸ਼ਟਰ ਸਰਕਿਲ ਵਲੋਂ ਇਸ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਦੇਸ਼ ਦੇ ਬਚੇ 21 ਦੂਰਸੰਚਾਰ ਸਰਕਿਲਾਂ ਵਿਚ ਇਸਨੂੰ ਦਸੰਬਰ ਤੱਕ ਲਾਗੂ ਕਰ ਦਿੱਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement