ਪਬਲਿਕ ਵਾਈ - ਫਾਈ ਦਾ ਇਸਤੇਮਾਲ ਕਰਦੇ ਸਮੇਂ ਵਰਤੋਂ ਕੁਝ ਸਾਵਧਾਨੀਆਂ 
Published : Dec 20, 2018, 5:32 pm IST
Updated : Dec 20, 2018, 5:32 pm IST
SHARE ARTICLE
Public Wifi
Public Wifi

ਇੰਟਰਨੈਟ ਦੇ ਇਸ ਯੁੱਗ ਵਿਚ ਅਕਸਰ ਅਸੀਂ ਫਰੀ ਵਾਈ - ਫਾਈ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਾਂ ਪਰ ਕਈ ਵਾਰ ਮੁਫਤ ਦੇ ਫੇਰ ਵਿਚ ਪਬਲਿਕ ਵਾਈ - ਫਾਈ ਦਾ ਇਸਤੇਮਾਲ ਕਰਨਾ ...

ਨਵੀਂ ਦਿੱਲੀ (ਭਾਸ਼ਾ) :- ਇੰਟਰਨੈਟ ਦੇ ਇਸ ਯੁੱਗ ਵਿਚ ਅਕਸਰ ਅਸੀਂ ਫਰੀ ਵਾਈ - ਫਾਈ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਾਂ ਪਰ ਕਈ ਵਾਰ ਮੁਫਤ ਦੇ ਫੇਰ ਵਿਚ ਪਬਲਿਕ ਵਾਈ - ਫਾਈ ਦਾ ਇਸਤੇਮਾਲ ਕਰਨਾ ਭਾਰੀ ਵੀ ਪੈ ਸਕਦਾ ਹੈ। ਜੇਕਰ ਕਿਸੇ ਹੈਕਰ ਨੇ ਪਬਲਿਕ ਵਾਈ - ਫਾਈ ਦੇ ਜਰੀਏ ਤੁਹਾਡਾ ਸਮਾਰਟਫੋਨ ਹੈਕ ਕਰ ਲਿਆ, ਤਾਂ ਉਸ ਦੇ ਕੋਲ ਤੁਹਾਡੀ ਸਾਰੀ ਜਾਣਕਾਰੀ ਪਹੁੰਚ ਸਕਦੀ ਹੈ। ਤੁਹਾਡੀ ਹਰ ਐਕਟੀਵਿਟੀ ਨੂੰ ਹੈਕਰ ਟ੍ਰੈਕ ਕਰ ਸਕਦਾ ਹੈ।

Public WifiPublic Wifi

ਕਈ ਵਾਰ ਹੈਕਰ ਵਾਈ - ਫਾਈ ਨੂੰ ਓਪਨ ਛੱਡ ਦਿੰਦੇ ਹਨ ਮਤਲਬ ਬਿਨਾਂ ਪਾਸਵਰਡ ਦੇ। ਤੁਸੀਂ ਜਿਵੇਂ ਹੀ ਵਾਈ - ਫਾਈ ਨੂੰ ਕਨੈਕਟ ਕਰਕੇ ਇੰਟਰਨੈਟ ਦਾ ਇਸਤੇਮਾਲ ਕਰਦੇ ਹੋ ਤਾਂ ਹੈਕਰ ਤੁਹਾਡੀ ਡਿਵਾਈਸ ਦਾ ਮੈਕ ਅਤੇ ਆਈਪੀ ਐਡਰੈਸ ਰਾਉਟਰ ਵਿਚ ਦਰਜ ਕਰ ਲੈਂਦੇ ਹਨ। ਹੈਕਰ ਸੱਭ ਤੋਂ ਪਹਿਲਾਂ ਸਨਿਫਿੰਗ ਟੂਲ ਯੂਜ਼ ਕਰ ਕੇ ਟਰੈਫਿਕ ਨੂੰ ਇੰਟਰਸੈਪਟ ਕਰਦੇ ਹਨ।

Public WifiPublic Wifi

ਡਾਟਾ ਪੈਕੇਟ‌ਸ ਦੇ ਰੂਪ ਵਿਚ ਟਰਾਂਸਫਰ ਹੁੰਦਾ ਹੈ ਅਤੇ ਹੈਕਰ ਦੇ ਕੋਲ ਕਈ ਤਰ੍ਹਾਂ ਦੇ ਟੂਲ ਹੁੰਦੇ ਹਨ, ਜੋ ਇਸ ਪੈਕੇਟ‌ਸ ਨੂੰ ਇੰਟਰਸੈਪਟ ਕਰਕੇ ਤੁਹਾਡੀ ਬਰਾਉਜਿੰਗ ਹਿਸਟਰੀ ਆਸਾਨੀ ਨਾਲ ਜਾਣ ਸਕਦੇ ਹਨ। ਇਸ ਦੇ ਲਈ ਹੈਕਰ ਆਮ ਤੌਰ 'ਤੇ ਵਾਇਰਸ਼ਾਰਕ ਪੈਕੇਟ ਸਨਿਫਿੰਗ ਟੂਲ ਦਾ ਇਸਤੇਮਾਲ ਕਰਦੇ ਹਨ। ਅਜਿਹੇ ਵਿਚ ਫਰੀ ਵਾਈ - ਫਾਈ ਦੇ ਇਸਤੇਮਾਲ ਦੇ ਦੌਰਾਨ ਸੁਚੇਤ ਰਹੋ।

Public WifiPublic Wifi

ਫਿੰਗ ਥਰਡ ਪਾਰਟੀ ਐਪ ਹੈ, ਜੋ ਵਾਈਫਾਈ ਰਾਉਟਰ ਤੋਂ ਅਣਚਾਹੇ  ਡਿਵਾਈਸ ਨੂੰ ਬਲੌਕ ਕਰ ਦਿੰਦਾ ਹੈ। ਇਸ ਵਿਚ ਰੀਫਰੈਸ਼ ਅਤੇ ਸੈਟਿੰਗ ਦੇ ਆਪਸ਼ਨ ਵਿਖਾਈ ਦੇਣਗੇ।  ਰੀਫਰੈਸ਼ 'ਤੇ ਕਲਿਕ ਕਰਦੇ ਹੀ ਵਾਈ - ਫਾਈ ਨਾਲ ਕਨੈਕਟ ਹੋਈ ਡਿਵਾਈਸ ਦੀ ਲਿਸਟ ਵਿਖਾਈ ਦੇਵੇਗੀ। ਇੱਥੋਂ ਤੁਸੀਂ ਅਣਚਾਹੇ ਕਨੈਕਸ਼ਨ ਨੂੰ ਬਲੌਕ ਕਰ ਸਕਦੇ ਹੋ। ਇਸ ਐਪ ਦੇ ਜ਼ਰੀਏ ਵੈਬਸਾਈਟ ਅਤੇ ਨੈੱਟਵਰਕ ਦੀ ਪਿੰਗ ਮਾਨੀਟਰਿੰਗ ਵੀ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement