
ਦਿਲ ਦੇ ਵਾਲ ਨੂੰ ਬਦਲਣ ਲਈ ਮੈਡੀਕਲ ਖੇਤਰ ਵਿਚ ਲੇਟੈਸਟ ਤਕਨੀਕ ਟਾਵੀ ਤਕਨੀਕ ਆਈ ਹੈ।
ਦਿਲ ਦੇ ਵਾਲ ਨੂੰ ਬਦਲਣ ਲਈ ਮੈਡੀਕਲ ਖੇਤਰ ਵਿਚ ਲੇਟੈਸਟ ਤਕਨੀਕ ਟਾਵੀ ਤਕਨੀਕ ਆਈ ਹੈ। ਇਸ ਨਾਲ ਬਿਨਾਂ ਚੀਰ ਫਾੜ ਦੇ ਵਾਲ ਨੂੰ ਬਦਲਿਆ ਜਾ ਸਕਦਾ ਹੈ । ਅਸੀਂ ਇਸ ਬਾਰੇ ਵਿਸਥਾਰ ਨਾਲ ਤੁਹਾਨੂੰ ਦਸਦੇ ਹਾਂ।
TAVI
ਸ਼ੂਗਰ, ਕਿਡਨੀ ਦੇ ਰੋਗੀ ਅਤੇ ਸਿਗਰੇਟ ਪੀਣ ਵਾਲਿਆਂ ਦੇ ਹਿਰਦੇ ਦਾ ਵਾਲ ਸੁੰਗੜ ਜਾਂਦਾ ਹੈ ਅਤੇ ਖੂਨ ਦੇ ਵਹਿਣ 'ਚ ਰੁਕਾਵਟ ਆਉਂਦੀ ਹੈ । ਸਾਡੇ ਦਿਲ ਦੇ ਵਾਲ ਦੇ ਤਿੰਨ ਦਰਵਾਜ਼ਿਆਂ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਹੁੰਦਾ ਹੈ , ਪਰ ਕੁੱਝ ਲੋਕਾਂ ਦੇ ਜਨਮ ਤੋਂ ਹੀ ਵਾਲ ਦੇ ਦੋ ਦਰਵਾਜ਼ੇ ਹੁੰਦੇ ਹਨ, ਜੋ 50 ਦੀ ਉਮਰ ਤੋਂ ਬਾਅਦ ਸੁੰਗੜਣੇ ਸ਼ੁਰੂ ਹੋ ਜਾਂਦੇ ਹਨ। ਜਿਸ ਦੇ ਨਾਲ ਆਰਟਿਕ ਸਟੈਨੋਸਿਸ ਦੀ ਸਮੱਸਿਆ ਹੋ ਜਾਂਦੀ ਹੈ ।
TAVI
ਇਸ ਰੋਗ ਵਿੱਚ ਮਰੀਜ਼ ਨੂੰ ਚਲਦੇ ਹੋਏ ਸਾਹ ਫੁੱਲਣਾ , ਸੀਨੇ ਵਿਚ ਦਰਦ ਅਤੇ ਬੇਹੋਸ਼ੀ ਜਿਹੇ ਤਿੰਨ ਖਾਸ ਲੱਛਣ ਦਿਖਣ ਲੱਗਦੇ ਹਨ । ਇਸ ਰੋਗ ਲਈ ਕੋਈ ਦਵਾਈ ਨਹੀਂ ਹੈ । ਜੇਕਰ ਸਮੇਂ ਤੇ ਵਾਲ ਨਾ ਬਦਲਿਆ ਜਾਵੇ ਤਾਂ ਹਾਲਤ ਜਾਨਲੇਵਾ ਵੀ ਹੋ ਸਕਦੀ ਹੈ ।
TAVI
ਜਿਸ ਦੇ ਲਈ ਓਪਨ ਹਾਰਟ ਸਰਜਰੀ ਹੁੰਦੀ ਹੈ । ਪਰ ਹੁਣ ਇਸ ਨੂੰ TAVI ( ਟਰਾਂਸ ਕੈਪਟਰ ਇਓਟਿਕ ਵਾਲ ਰਿਪਲੇਸਮੈਂਟ ) ਨਾਲ ਬਦਲਿਆ ਜਾ ਸਕਦਾ ਹੈ । ਜੋ ਮਰੀਜ਼ ਓਪਨ ਹਾਰਟ ਸਰਜਰੀ ਲਈ ਖ਼ਤਰਨਾਕ ਸ਼੍ਰੇਣੀ ਵਿੱਚ ਆਉਂਦੇ ਹਨ ( ਜਿਵੇਂ ਕਿ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ) ਉਨ੍ਹਾਂ ਮਰੀਜਾਂ ਲਈ ਟਾਵੀ ਬਿਹਤਰ ਤਕਨੀਕ ਹੈ ।
TAVI
ਟਾਵੀ ਤਕਨੀਕ ਨਾਲ ਬਿਨਾਂ ਆਪਰੇਸ਼ਨ ਦੇ ਇੰਜੈਕਸ਼ਨ ਅਤੇ ਟਿਊਬ ਦੀ ਮਦਦ ਨਾਲ ਸੁੰਗੜੇ ਵਾਲ ਦਾ ਇਲਾਜ ਕੀਤਾ ਜਾ ਸਕਦਾ ਹੈ । ਟਾਵੀ ਨਾਲ ਬਿਨ੍ਹਾਂ ਚੀਰ - ਫਾੜ ਦੇ ਪੈਰ ਦੀ ਨਾੜ ਦੇ ਜ਼ਰੀਏ ਵਾਲ ਪਾਇਆ ਜਾਂਦਾ ਹੈ । ਟਾਵੀ ਵਿੱਚ ਸਭ ਤੋਂ ਮਹੱਤਵਪੂਰਣ ਹੈ ਸਹੀ ਆਕਾਰ ਦਾ ਵਾਲ ਸਹੀ ਜਗ੍ਹਾ 'ਤੇ ਲਗਾਉਣਾ। ਇਸ ਦੇ ਲਈ ਹਿਰਦੇ ਦਾ ਸਿਟੀ ਸਕੈਨ ਕੀਤਾ ਜਾਂਦਾ ਹੈ ।
TAVI
ਟਾਵੀ ਦੇ ਪੰਜ ਦਿਨ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ । ਇਸ ਨਾਲ ਮਰੀਜ਼ ਨੂੰ ਸਿਰਫ਼ ਇਕ ਹਫ਼ਤੇ ਵਿਚ ਹੀ ਆਰਾਮ ਮਿਲ ਜਾਂਦਾ ਹੈ । ਇਕ ਹਫ਼ਤੇ ਬਾਅਦ ਉਹ ਆਪਣੀ ਰੂਟੀਨ ਮੁੜ ਤੋਂ ਸ਼ੁਰੂ ਕਰ ਸਕਦਾ ਹੈ। ਇਸ 'ਚ ਕੋਈ ਚੀਰ - ਫਾੜ ਨਹੀਂ ਹੁੰਦੀ ਹੈ। ਇਸ ਲਈ ਮਰੀਜ਼ ਇਕ ਹਫ਼ਤੇ ਤੋਂ ਬਾਅਦ ਆਪਣੇ ਸਾਰੇ ਕੰਮ ਆਸਾਨੀ ਨਾਲ ਕਰ ਸਕਦਾ ਹੈ ।
TAVI
ਤਜਰਬੇਕਾਰ ਮਾਹਿਰ ਨੇ ਇਸ ਤਕਨੀਕ ਨਾਲ ਇਲਾਜ ਕਰ ਸਕਦੇ ਹਨ। ਇਸ ਲਈ ਪੂਰੇ ਦੇਸ਼ ਵਿੱਚ ਸਿਰਫ 10 - 15 ਹਸਪਤਾਲਾਂ ਨੂੰ ਹੀ ਇਸ ਢੰਗ ਨੂੰ ਅਪਨਾਉਣ ਦੀ ਆਗਿਆ ਹੈ ।
ਹਾਰਟ ਅਟੈਕ ਤੋਂ ਪਹਿਲਾਂ ਔਰਤਾਂ ਵਿੱਚ ਦਿਖਦੇ ਹਨ ਇਹ ਲੱਛਣ, ਨਾ ਕਰੋ ਨਜ਼ਰ ਅੰਦਾਜ਼
TAVI
ਹਾਰਟ ਅਟੈਕ ਸਿਰਫ ਪੁਰਸ਼ਾਂ ਨੂੰ ਹੀ ਨਹੀਂ ਔਰਤਾਂ ਨੂੰ ਵੀ ਹੋ ਸਕਦਾ ਹੈ । ਇਸ ਦੇ ਕੁੱਝ ਖਾਸ ਲੱਛਣ ਹੁੰਦੇ ਹਨ ਜਿਨ੍ਹਾਂ ਦੀ ਅਣਦੇਖੀ ਕਰਨਾ ਠੀਕ ਨਹੀਂ ਹੈ ।