
ਹਰ ਸਾਲ ਦੀ ਤਰ੍ਹਾਂ ਇਸ ਸਾਲ (2018) ਵੀ ਐਪਲ ਅਪਣੇ ਨਵੇਂ ਆਈਫ਼ੋਨ ਦੀ ਲਾਂਚਿੰਗ ਲਈ ਤਿਆਰ ਹੈ।
ਹਰ ਸਾਲ ਦੀ ਤਰ੍ਹਾਂ ਇਸ ਸਾਲ (2018) ਵੀ ਐਪਲ ਅਪਣੇ ਨਵੇਂ ਆਈਫ਼ੋਨ ਦੀ ਲਾਂਚਿੰਗ ਲਈ ਤਿਆਰ ਹੈ। ਇਸ ਦੌਰਾਨ ਹੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਸਾਲ ਕੰਪਨੀ 5.85-ਇੰਚ ਓ.ਐੱਲ.ਈ.ਡੀ. ਡਿਸਪਲੇਅ ਦੇ ਨਾਲ ਆਈਫ਼ੋਨ ਐਕਸ ਦਾ ਨਵਾਂ ਮਾਡਲ ਬਾਜ਼ਾਰ 'ਚ ਉਤਾਰੇਗੀ ਜਿਸ ਦੀ ਕੀਮਤ ਉਰਿਜਨਲ ਆਈਫ਼ੋਨ ਐਕਸ ਤੋਂ ਘਟ ਹੋਵੇਗੀ। ਮਤਲਬ ਕਿ ਜੇਕਰ ਤੁਸੀਂ ਜ਼ਿਆਦਾ ਕੀਮਤ ਹੋਣ ਕਾਰਨ ਆਈਫ਼ੋਨ ਐਕਸ ਨਹੀਂ ਖਰੀਦ ਪਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।
IPhone X ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਸਾਲ 2018 'ਚ ਤਿੰਨ ਆਈਫ਼ੋਨ ਬਾਜ਼ਾਰ 'ਚ ਪੇਸ਼ ਕਰੇਗੀ ਜਿਨ੍ਹਾਂ 'ਚੋਂ 5.8-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਅਤੇ 6.5-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਵਾਲੇ ਆਈਫ਼ੋਨ ਸ਼ਾਮਲ ਹੋਣਗੇ। ਉਥੇ ਹੀ ਇਕ ਆਈਫ਼ੋਨ 6.1-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਵਾਲਾ ਵੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ 6.5-ਇੰਚ ਦੀ ਡਿਸਪਲੇਅ ਵਾਲੇ ਫ਼ੋਨ ਨੂੰ ਕੰਪਨੀ ਆਈਫ਼ੋਨ ਐਕਸ ਪਲੱਸ ਦੇ ਨਾਂ ਨਾਲ ਲਾਂਚ ਕਰੇਗੀ।
IPhone XDigitimes ਖ਼ੋਜ ਐਨਾਲਿਸਟ Luke Lin ਨੇ ਅਪਣੀ ਰਿਪੋਰਟ 'ਚ ਕਿਹਾ ਹੈ ਕਿ 5.85-ਇੰਚ ਡਿਸਪਲੇਅ ਵਾਲੇ ਆਈਫ਼ੋਨ ਦੀ ਕੀਮਤ ਉਰਿਜਨਲ ਤੋਂ 10 ਫ਼ੀ ਸਦੀ ਘਟ ਹੋਵੇਗੀ। ਉਥੇ ਹੀ 6.1-ਇੰਚ ਵਾਲੇ ਆਈਫ਼ੋਨ ਨੂੰ ਘਟ ਕੀਮਤ 'ਚ ਵੇਚਿਆ ਜਾਵੇਗਾ। ਨਾਲ ਹੀ ਤਿੰਨਾਂ ਆਈਫ਼ੋਨਜ਼ 'ਚ ਫੇਸ ਆਈ.ਡੀ. ਫ਼ੀਚਰ ਮਿਲੇਗਾ ਅਤੇ ਉਨ੍ਹਾਂ 'ਚ ਐੱਜ-ਟੂ-ਐੱਜ (ਘੱਟ ਬੇਜ਼ਲ) ਡਿਸਪਲੇਅ ਵੀ ਮਿਲੇਗੀ। ਤਿੰਨਾਂ ਆਈਫ਼ੋਨਜ਼ 'ਚ ਟਰੂ-ਡੈੱਫਥ ਕੈਮਰਾ ਅਤੇ ਕੰਪਨੀ ਦਾ ਲੇਟੈਸਟ ਏ 12 ਪ੍ਰੋਸੈਸਰ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਐਪਲ ਇਸ ਵਾਰ ਡਿਊਲ ਸਿਮ ਸਪੋਰਟ ਦੇ ਨਾਲ ਆਈਫ਼ੋਨ ਪੇਸ਼ ਕਰੇਗੀ। ਦਸ ਦਈਏ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੰਪਨੀ ਡਿਊਲ ਸਿਮ ਵਾਲੇ ਆਈਫ਼ੋਨ ਲਾਂਚ ਕਰੇਗੀ।