
ਭਾਰਤ 'ਚ ਨਿਸਾਨ ਨੇ ਪਿਛਲੇ ਚਾਰ ਸਾਲਾਂ ਦੌਰਾਨ 9.5 ਕਰੋੜ ਲਿਟਰ ਪਾਣੀ ਦੀ ਬਚਤ ਕੀਤੀ ਹੈ ਜੋਕਿ ਫੋਮ ਵਾਸ਼ ਨਾਂਅ ਦੀ ਕਾਰ ਧੋਣ ਦੀ ਇਕ ਨਵੀਂ ਤਕਨੀਕ ਜ਼ਰੀਏ ਕੀਤਾ ਗਿਆ ਹੈ...
ਮੁੰਬਈ, 22 ਅਪ੍ਰੈਲ : ਭਾਰਤ 'ਚ ਨਿਸਾਨ ਨੇ ਪਿਛਲੇ ਚਾਰ ਸਾਲਾਂ ਦੌਰਾਨ 9.5 ਕਰੋੜ ਲਿਟਰ ਪਾਣੀ ਦੀ ਬਚਤ ਕੀਤੀ ਹੈ ਜੋਕਿ ਫੋਮ ਵਾਸ਼ ਨਾਂਅ ਦੀ ਕਾਰ ਧੋਣ ਦੀ ਇਕ ਨਵੀਂ ਤਕਨੀਕ ਜ਼ਰੀਏ ਕੀਤਾ ਗਿਆ ਹੈ।
Nissan
ਇਸ ਸਬੰਧੀ ਜਾਣਕਾਰੀ ਕੰਪਨੀ ਅਧਿਕਾਰੀਆਂ ਵਲੋਂ ਦਿਤੀ ਗਈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ 2014 'ਚ ਅਪਣੇ ਸਾਰੇ ਸੇਵਾ ਕੇਂਦਰ 'ਤੇ ਇਸ ਤਕਨੀਕ ਨੂੰ ਅਪਣਾਇਆ ਸੀ। ਇਸ 'ਚ ਕਾਰ ਧੋਣ 'ਚ ਸਿਰਫ਼ 90 ਲਿਟਰ ਪਾਣੀ ਖ਼ਰਚ ਹੁੰਦਾ ਹੈ ਜਦਕਿ ਰਵਾਇਤੀ ਤਕਨੀਕ ਨਾਲ 162 ਲਿਟਰ ਪਾਣੀ ਖ਼ਰਚ ਹੁੰਦਾ ਹੈ।