
ਦੁਰਘਟਨਾ ਸਮੇਂ ਪ੍ਰਾਪਤ ਕਰੋ ਸਾਰੀ ਜਾਣਕਾਰੀ
ਨਵੀਂ ਦਿੱਲੀ: ਕਿਸੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਜਾਣਕਾਰੀ ਹੁਣ ਸਿਰਫ਼ ਇਕ ਸੁਨੇਹੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਦੁਰਘਟਨਾ ਸਮੇਂ ਜਾਂ ਹੋਰ ਕਿਸੇ ਕਾਰਨ ਕਰ ਕੇ ਕਿਸੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਉਸ ਦੇ ਮਾਲਕ ਤੇ ਵਾਹਨ ਦੇ ਪੂਰੇ ਵੇਰਵੇ ਪ੍ਰਾਪਤ ਕਰਨੇ ਹੁਣ ਕਾਫ਼ੀ ਸੌਖੇ ਹੋ ਗਏ ਹਨ।
Mobile
ਹੁਣ ਇਕ ਅਜਿਹੀ ਤਕਨੀਕੀ ਸੁਵਿਧਾ ਦਿੱਤੀ ਗਈ ਹੈ ਕਿ ਜਿਸ ਦੇ ਅਧੀਨ ਮਾਲਕ ਦਾ ਨਾਮ, ਵਾਹਨ ਦਾ ਮਾਡਲ, ਪੈਟਰੋਲ ਜਾਂ ਡੀਜ਼ਲ ਗੱਡੀ, ਰਜਿਸਟ੍ਰੇਸ਼ਨ ਦੀ ਮਿਆਦ ਤੇ ਟੈਕਸ ਕਦੋਂ ਤਕ ਜਮ੍ਹਾ ਕਰਵਾਇਆ ਹੋਇਆ ਹੈ ਇਹ ਸਾਰੀ ਜਾਣਕਾਰੀ ਸਿਰਫ਼ ਇਕ ਸੁਨੇਹੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਵਾਹਨ ਦੇ ਸਾਰੇ ਵੇਰਵੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ parivahan.gov.in ਤੇ ਜਾਣਾ ਪਵੇਗਾ।
ਇੱਥੇ RC Status ਚੁਣਨ ਤੋਂ ਬਾਅਦ ਗੱਡੀ ਨੰਬਰ ਆਦਿ ਵੇਰਵੇ ਭਰ ਕੇ ਚੈੱਕ ਸਟੇਟਸ ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਗੱਡੀ ਦੇ ਸਾਰੇ ਵੇਰਵੇ ਆ ਜਾਣਗੇ। ਐਸਐਮਐਸ ਰਾਹੀਂ ਜਾਣਕਾਰੀ ਹਾਸਲ ਕਰਨ ਲਈ ਵੱਡੇ ਅੱਖਰਾਂ ਵਿਚ VAHAN ਲਿਖ ਕੇ ਇਕ ਖਾਲੀ ਥਾਂ ਛੱਡ ਗੱਡੀ ਨੰਬਰ ਲਿਖ ਕੇ 7738299899 ਨੰਬਰ ਤੇ ਭੇਜਣਾ ਹੋਵੇਗਾ। ਵਾਹਨ ਦਾ ਨੰਬਰ ਬਿਨਾਂ ਖਾਲੀ ਥਾਂ ਤੋਂ ਲਿਖਿਆ ਜਾਵੇਗਾ।