
ਉਂਜ ਤਾਂ ਵਟਸਐਪ ਗਰੁੱਪ ਵਿਚ ਹਰ ਯੂਜ਼ਰ ਜੁੜਿਆ ਹੁੰਦਾ ਹੈ ਪਰ ਕਈ ਵਾਰ ਕੁੱਝ ਗਰੁੱਪ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਉਹ ਹਿੱਸਾ ਨਹੀਂ ਬਨਣਾ ਚਾਹੁੰਦਾ। ਉਸ ਗਰੁੱਪ ਨੂੰ ...
ਨਵੀਂ ਦਿੱਲੀ (ਭਾਸ਼ਾ) :- ਉਂਜ ਤਾਂ ਵਟਸਐਪ ਗਰੁੱਪ ਵਿਚ ਹਰ ਯੂਜ਼ਰ ਜੁੜਿਆ ਹੁੰਦਾ ਹੈ ਪਰ ਕਈ ਵਾਰ ਕੁੱਝ ਗਰੁੱਪ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਉਹ ਹਿੱਸਾ ਨਹੀਂ ਬਨਣਾ ਚਾਹੁੰਦਾ। ਉਸ ਗਰੁੱਪ ਨੂੰ ਬਣਾਉਣ ਵਾਲਾ ਐਡਮਿਨ ਬਿਨਾਂ ਕਹੇ ਹੀ ਯੂਜ਼ਰ ਨੂੰ ਅਪਣੇ ਗਰੁੱਪ ਵਿਚ ਸ਼ਾਮਲ ਕਰ ਲੈਂਦਾ ਹੈ ਅਤੇ ਕਈ ਵਾਰ ਗਰੁੱਪ ਤੋਂ ਬਾਹਰ ਹੋਣ ਤੋਂ ਬਾਅਦ ਯੂਜ਼ਰ ਨੂੰ ਫਿਰ ਜੋੜ ਲਿਆ ਜਾਂਦਾ ਹੈ। ਜੇਕਰ ਤੁਸੀਂ ਵੀ ਅਜਿਹੀ ਹੀ ਪਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਸਰਕਾਰ ਤੁਹਾਡੀ ਮਦਦ ਲਈ ਅੱਗੇ ਆਈ ਹੈ।
whatsApp
ਖ਼ਬਰਾਂ ਦੇ ਅਨੁਸਾਰ ਸਰਕਾਰ ਨੇ ਵਟਸਐਪ ਨੂੰ ਅਪੀਲ ਕੀਤੀ ਹੈ ਕਿ ਉਹ ਐਪ ਵਿਚ ਅਜਿਹਾ ਫੀਚਰ ਜੋੜਨ ਜੋ ਕਿਸੇ ਵੀ ਗਰੁਪ ਵਿਚ ਜੋੜੇ ਜਾਣ ਤੋਂ ਪਹਿਲਾਂ ਯੂਜ਼ਰ ਦੀ ਆਗਿਆ ਲੈ ਸਕੇ। ਸਰਕਾਰ ਨੇ ਇਹ ਅਪੀਲ ਉਦੋਂ ਕੀਤੀ ਹੈ ਜਦੋਂ ਲਗਾਤਾਰ ਇਸ ਗੱਲ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕਾਂ ਨੂੰ ਬਿਨਾਂ ਉਨ੍ਹਾਂ ਦੀ ਆਗਿਆ ਦੇ ਉਨ੍ਹਾਂ ਨੂੰ ਅਣਜਾਣੇ ਗਰੁੱਪ ਵਿਚ ਬਾਰ-ਬਾਰ ਜੋੜਿਆ ਜਾ ਰਿਹਾ ਹੈ।
Ministry of Electronic and IT
ਇਕ ਅੰਗਰੇਜ਼ੀ ਅਖਬਾਰ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਦੀ ਖ਼ਬਰ ਵਿਚ ਕਿਹਾ ਹੈ ਕਿ ਇਲੈਕਟਰੋਨਿਕਸ ਅਤੇ ਆਈਟੀ ਮੰਤਰਾਲਾ ਨੂੰ ਕੁੱਝ ਏਜੰਸੀਆਂ ਨੇ ਇਸ ਸਬੰਧ ਵਿਚ ਪ੍ਰੇਜਨਟੇਸ਼ਨ ਦਿਤਾ ਹੈ ਅਤੇ ਇਸ ਤੋਂ ਬਾਅਦ ਮੰਤਰਾਲਾ ਨੇ ਇਹ ਮੁੱਦਾ ਵਟਸਐਪ ਦੇ ਸਾਹਮਣੇ ਚੁੱਕਿਆ ਹੈ।
whatsApp
ਖਬਰ ਦੇ ਅਨੁਸਾਰ ਮੰਤਰਾਲਾ ਨੇ ਵਟਸਐਪ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਜਿਹੜੇ ਵੀ ਯੂਜ਼ਰ ਨੂੰ ਗਰੁੱਪ ਵਿਚ ਜੋੜਿਆ ਜਾ ਰਿਹਾ ਹੈ ਉਸ ਦਾ ਨੰਬਰ ਐਡਮਿਨ ਦੇ ਕੋਲ ਹੋਣਾ ਚਾਹੀਦਾ ਹੈ ਅਤੇ ਐਡਮਿਨ ਇਕ ਯੂਜ਼ਰ ਨੂੰ ਦੋ ਵਾਰ ਤੋਂ ਜ਼ਿਆਦਾ ਕਿਸੇ ਗਰੁੱਪ ਵਿਚ ਨਹੀਂ ਜੋੜ ਪਾਵੇਗਾ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਅਪੀਲੀ ਨੂੰ ਲੈ ਕੇ ਵਟਸਐਪ ਦੇ ਵੱਲੋਂ ਕੀ ਪ੍ਰਤੀਕਿਰਿਆ ਦਿਤੀ ਗਈ ਹੈ।