
ਵੋਡਾਫੋਨ ਆਈਡੀਆ ਨੇ ਅਪਣੇ ਕੁਝ ਸਰਕਲਾਂ ਤੋਂ ਡਬਲ ਡਾਟਾ ਆਫਰ ਨੂੰ ਹਟਾ ਦਿੱਤਾ ਹੈ।
ਨਵੀਂ ਦਿੱਲੀ: ਵੋਡਾਫੋਨ ਆਈਡੀਆ ਨੇ ਅਪਣੇ ਕੁਝ ਸਰਕਲਾਂ ਤੋਂ ਡਬਲ ਡਾਟਾ ਆਫਰ ਨੂੰ ਹਟਾ ਦਿੱਤਾ ਹੈ। ਹੁਣ ਇਹ ਆਫਰ ਸਿਰਫ 9 ਟੈਲੀਕਾਮ ਸਰਕਲਾਂ ਵਿਚ ਉਪਲਬਧ ਹੈ। ਸ਼ੁਰੂਆਤੀ ਤੌਰ 'ਤੇ ਸਾਰੇ 22 ਟੈਲੀਕਾਮ ਸਰਕਲਾਂ ਲਈ ਡਬਲ ਡੇਟਾ ਆਫਰ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ 249 ਰੁਪਏ ਵਾਲੇ ਪਲਾਨ ਵਿਚ ਦਿੱਤੇ ਜਾਣ ਵਾਲੇ ਡਬਲ ਡਾਟਾ ਆਫਰ ਦੇ ਲਾਭ ‘ਤੇ ਰੋਕ ਲਗਾ ਦਿੱਤੀ ਗਈ ਹੈ।
Photo
ਯਾਨੀ ਹੁਣ ਸਿਰਫ 399 ਅਤੇ 599 ਰੁਪਏ ਵਾਲੇ ਪਲਾਨ ਵਿਚ ਹੀ ਗਾਹਕ ਡਬਲ ਡਾਟਾ ਆਫਰ ਦਾ ਫਾਇਦਾ ਲੈ ਸਕਣਗੇ। ਦੱਸ ਦਈਏ ਕਿ ਹੁਣ ਸਿਰਫ 9 ਸਰਕਲਾਂ ਵਿਚ ਡਬਲ ਡਾਟਾ ਆਫਰ ਉਪਲਬਧ ਕਰਵਾਉਣ ਦੇ ਨਾਲ-ਨਾਲ ਆਫਰ ਲਿਸਟ ਵਿਚੋਂ ਇਕ ਪਲਾਨ ਨੂੰ ਵੀ ਹਟਾ ਲਿਆ ਗਿਆ ਹੈ।
Photo
ਹੁਣ ਤੱਕ ਇਹ ਤਿੰਨ ਆਫਰ ਪਲਾਨ ਵਿਚ ਦਿੱਤੇ ਜਾ ਰਹੇ ਸੀ। ਇਹ ਪਲਾਨ 249 ਰੁਪਏ, 399 ਰੁਪਏ ਅਤੇ 599 ਵਾਲੇ ਸੀ। ਵੋਡਾਫੋਨ ਇੰਡੀਆ ਵੈਬਸਾਈਟ ਅਨੁਸਾਰ ਹੁਣ ਡਬਲ ਡਾਟਾ ਆਫਰ ਸਿਰਫ 9 ਸਰਕਲ- ਦਿੱਲੀ, ਮੱਧ ਪ੍ਰਦੇਸ਼, ਮੁੰਬਈ, ਕੋਲਕਾਤਾ, ਪੱਛਮੀ ਬੰਗਾਲ, ਓਡੀਸ਼ਾ, ਅਸਾਮ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿਚ ਉਪਲਬਧ ਹੈ।
Photo
ਪਹਿਲਾਂ ਇਹ ਆਫਰ 14 ਸਰਕਲਾਂ ਲਈ ਉਪਲਬਧ ਸੀ। ਇਸ ਦੇ ਨਾਲ 249 ਰੁਪਏ ਦੇ ਪਲਾਨ ਨੂੰ ਵੀ ਡਬਲ ਡਾਟਾ ਆਫਰ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿਚ ਹੁਣ ਸਿਰਫ 399 ਅਤੇ 599 ਰੁਪਏ ਵਾਲੇ ਪਲਾਨ ਵਿਚ ਗਾਹਕ ਡਬਲ ਡਾਟਾ ਆਫਰ ਦਾ ਲਾਭ ਲੈ ਸਕਣਗੇ।
Photo
ਡਬਲ ਡਾਟਾ ਆਫਰ ਦੇ ਤਹਿਤ, ਵੋਡਾਫੋਨ ਅਤੇ ਆਈਡੀਆ ਦੋਵੇਂ ਗਾਹਕਾਂ ਨੂੰ 1.5 ਜੀਬੀ ਐਡੀਸ਼ਨਲ ਹਾਈ ਸਪੀਡ ਡਾਟਾ ਦਿੱਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਪਲਾਨਸ ਵਿਚ ਡਬਲ ਡਾਟਾ ਆਫਰ ਲਾਗੂ ਹੁੰਦਾ ਹੈ ਉਹਨਾਂ ਵਿਚ ਪਹਿਲਾਂ ਹੀ 1.5 ਜੀਬੀ ਮਿਲਦਾ ਹੈ। ਇਸ ਤਰ੍ਹਾਂ, ਗਾਹਕ ਨੂੰ ਡਬਲ ਡਾਟਾ ਆਫਰ ਦੇ ਤਹਿਤ ਕੁੱਲ 3 ਜੀਬੀ ਡਾਟਾ ਮਿਲ ਰਿਹਾ ਹੈ।