
ਧੋਖਾਧੜੀ ਤੋਂ ਟੈਕਸ ਭਰਨ ਵਾਲਿਆਂ ਨੂੰ ਬਚਾਉਣ ਲਈ ਆਮਦਨ ਕਰ ਵਿਭਾਗ ਨੇ ਸੁਚੇਤ ਕੀਤਾ ਹੈ
ਨਵੀਂ ਦਿੱਲੀ: ਧੋਖਾਧੜੀ ਤੋਂ ਟੈਕਸ ਭਰਨ ਵਾਲਿਆਂ ਨੂੰ ਬਚਾਉਣ ਲਈ ਆਮਦਨ ਕਰ ਵਿਭਾਗ ਨੇ ਸੁਚੇਤ ਕੀਤਾ ਹੈ ਕਿ ਉਹ ਸੋਚ ਸਮਝ ਕੇ ਹੀ ਕਿਸੇ ਵੀ ਲਿੰਕ ‘ਤੇ ਕਲਿੱਕ ਕਰਨ। ਆਈਟੀ ਵਿਭਾਗ ਨੇ ਅਪਣੇ ਸੰਦੇਸ਼ ਵਿਚ ਕਿਹਾ, ਰਿਫੰਡ ਜਾਂ ਨੋਟਿਸ ਦੇ ਬਹਾਨੇ ਮਿਲਦੇ-ਜੁਲਦੇ ਨਾਮਾਂ ਵਾਲੇ ਈ-ਮੇਲ, ਐਸਐਮਐਸ ਜਾਂ ਵੈੱਬਸਾਈਟ ਦੇ ਜ਼ਰੀਏ ਕੋਈ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ।
Photo
ਵਿਭਾਗ ਵੱਲੋਂ ਅਪਣੇ ਸਾਰੇ ਈ-ਮੇਲ, ਐਸਐਮਐਸ ਸੋਰਸ ਅਤੇ ਵੈੱਬਸਾਈਟ ਦੀ ਜਾਣਕਾਰੀ ਟੈਕਸ ਭਰਨ ਵਾਲਿਆਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਉਹ ਸਾਵਧਾਨ ਰਹਿਣ। ਆਮਦਨ ਕਰ ਵਿਭਾਗ ਨੇ ਟੈਕਸ ਭਰਨ ਵਾਲਿਆਂ ਲਈ ਸੰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਉਹ ਕਿਸੇ ਟੈਕਸ ਵਿਭਾਗ ਦੇ ਮਿਲਦੇ-ਜੁਲਦੇ ਨਾਮ ਵਾਲੇ ਐਸਐਮਐਸ, ਈ-ਮੇਲ ਅਤੇ ਵੈੱਬਸਾਈਟ ਤੋਂ ਸਾਵਧਾਨ ਰਹਿਣ।
Photo
ਉਹ ਅਜਿਹੇ ਕਿਸੇ ਵੀ ਲਿੰਕ ‘ਤੇ ਅਪਣੀ ਵਿੱਤੀ ਜਾਣਕਾਰੀ ਨੂੰ ਸਾਂਝਾ ਨਾ ਕਰਨ। ਆਈਟੀ ਵਿਭਾਗ ਨੇ ਵਿਭਾਗ ਤੋਂ ਆਉਣ ਵਾਲੇ ਈ-ਮੇਲ, ਐਸਐਮਐਸ ਅਤੇ ਵੈੱਬਸਾਈਟ ਦੀ ਲਿਸਟ ਜਾਰੀ ਕੀਤੀ ਹੈ। ਟੈਕਸ ਭਰਨ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਈਟੀ ਵਿਭਾਗ ਵੱਲੋਂ ਜਾਰੀ ਲਿਸਟ ਨੂੰ ਹੀ ਫੋਲੋ ਕਰਨ।
Photo
ਇਨਕਮ ਟੈਕਸ ਦੇ ਈ-ਮੇਲ-
@incometax.gov.in, @incometaxindiaefiling.gov.in, @tdscpc.gov.in, @cpc.gov.in, @nsdl.co.in, @utiitsl.com, @insight.gov.in
ਐਸਐਮਐਸ ਸੋਰਸ ਕੋਡ-
ITDEPT, ITDEFL, TDSCPC, ITDCPC, CMCPCI, INSIGT, SBICMP, NSDLTN, NSDLDP, UTIPAN
Photo
ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ
http://www.incometaxindia.gov.in
http://www.incometaxindiaefiling.gov.in
http://www.tdscpc.gov.in
Photo
http://www.insight.gov.in
http://www.nsdl.gov.in
http://www.utiistl.com
ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਫਰਜ਼ੀ ਵੈੱਬਸਾਈਟ ਜਾਂ ਮੇਲ ਆਦਿ ਦੀਆਂ ਸ਼ਿਕਾਇਤਾਂ ਕਰਨ ਲਈ ਕਿਹਾ ਗਿਆ ਹੈ ।