
ਬੱਚੇ ਸਕੂਲ ਵਿਚ ਪੜ੍ਹਦੇ ਹੋਣ ਜਾਂ ਕਾਲਜ ਵਿਚ ਅੱਜ-ਕੱਲ੍ਹ ਮਾਪਿਆਂ ‘ਤੇ ਫੀਸ ਦਾ ਭਾਰੀ ਦਬਾਅ ਰਹਿੰਦਾ ਹੈ।
ਨਵੀਂ ਦਿੱਲੀ: ਬੱਚੇ ਸਕੂਲ ਵਿਚ ਪੜ੍ਹਦੇ ਹੋਣ ਜਾਂ ਕਾਲਜ ਵਿਚ ਅੱਜ-ਕੱਲ੍ਹ ਮਾਪਿਆਂ ‘ਤੇ ਫੀਸ ਦਾ ਭਾਰੀ ਦਬਾਅ ਰਹਿੰਦਾ ਹੈ। ਅਜਿਹੇ ਵਿਚ ਕਈ ਵਾਰ ਮਾਂ-ਬਾਪ ਕਰਜ਼ੇ ਦੀ ਲੋੜ ਮਹਿਸੂਸ ਕਰਦੇ ਹਨ। ਮਾਪਿਆਂ ਦੀਆਂ ਇਹਨਾਂ ਛੋਟੀਆਂ-ਛੋਟੀਆਂ ਪਰ ਬੇਹੱਦ ਜ਼ਰੂਰੀ ਲੋੜਾਂ ਨੂੰ ਐਨਵੀ ਸੁਬਰਾਮਨੀਅਮ ਨੇ ਸਮਝਿਆ ਹੈ ਅਤੇ ਮਈ 2019 ਵਿਚ Payed ਦੀ ਸ਼ੁਰੂਆਤ ਕੀਤੀ।
Get loan for payment of school college fees through Payed
Payed ਪੜ੍ਹਾਈ ਦੀ ਵਧਦੀ ਫੀਸ ਤੋਂ ਪਰੇਸ਼ਾਨ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਮਦਦ ਕਰ ਰਿਹਾ ਹੈ। Payed ਦੇ ਫਾਂਊਡਰ ਐਨ ਵੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਸਿੱਖਿਆ ਬਹੁਤ ਲਾਜ਼ਮੀ ਹੈ। ਮਾਪਿਆਂ ਨੂੰ ਬੱਚਿਆਂ ਦੀਆਂ ਮਹਿੰਗੀਆਂ ਫੀਸਾਂ ਭਰਨ ਲਈ ਕੋਈ ਮਜਬੂਰ ਨਾ ਕਰੇ। ਇਸ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਹੈ।
Get loan for payment of school college fees through Payed
Payed ਦੇ ਟੀਚਾ ਦਰਸ਼ਕ ਮਿਡਲ ਕਲਾਸ ਮਾਪੇ ਹਨ। Payed ਮਾਪਿਆਂ ਨੂੰ ਬੱਚਿਆਂ ਦੀ ਸਕੂਲ, ਕਾਲਜ ਜਾਂ ਕੋਚਿੰਗ ਫੀਸ ਭਰਨ ਲਈ ਲੋਨ ਮਹੱਈਆ ਕਰਵਾਉਂਦਾ ਹੈ। Payed ਐਪ ਜਾਂ ਵੈੱਬਸਾਈਟ ਦੇ ਜ਼ਰੀਏ ਕੋਈ ਵੀ ਮਾਪੇ ਅਸਾਨੀ ਨਾਲ ਇਸ ਦਾ ਲਾਭ ਲੈ ਸਕਦੇ ਹਨ। ਇਸ ਦੇ ਲਈ ਨਾ ਬੈਂਕ ਜਾਣ ਦੀ ਲੋੜ ਹੈ ਅਤੇ ਜਾਂ ਹੀ ਕੋਈ ਕਾਗਜ਼ੀ ਕਾਰਵਾਈ ਦੀ ਲੋੜ ਹੈ।
Get loan for payment of school college fees through Payed
Payed ਨੂੰ ਕ੍ਰੈਡਿਟ ਲਾਈਨ ਦੇ ਤੌਰ ‘ਤੇ RBL ਵੱਲੋਂ 100 ਕਰੋੜ ਰੁਪਏ ਮਿਲੇ ਹਨ। ਉੱਥੇ ਹੀ ਐਨ ਵੀ ਸੁਬਰਾਮਨੀਅਮ ਨੇ ਬਤੌਰ ਫਾਂਊਡਰ 40 ਲੱਖ ਰੁਪਏ ਨਿਵੇਸ਼ ਕੀਤੇ ਹਨ। ਇਕ ਰਿਪੋਰਟ ਮੁਤਾਬਕ ਦੇਸ਼ ਦਾ ਐਜੂਕੇਸ਼ਨ ਸੈਕਟਸ ਸਾਲ 2019 ਦੇ ਅਖੀਰ ਤੱਕ ਕਰੀਬ 101 ਅਰਬ ਡਾਲਰ ਦਾ ਹੋ ਜਾਵੇਗਾ। ਅਜਿਹੇ ਵਿਚ Payed ਵਰਗੇ ਸਟਾਰਟਅਪ ਅਪਣੇ ਨਾਲ-ਨਾਲ ਮਾਪਿਆਂ ਨੂੰ ਫਾਇਦਾ ਪਹੁੰਚਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।