ਹੁਣ ਵੀਡੀਓ ਕਾਲ ਦੌਰਾਨ ਇੱਕ ਦੂਜੇ ਨੂੰ ਛੂਹ ਵੀ ਸਕਣਗੇ ਲੋਕ
Published : Nov 25, 2019, 12:15 pm IST
Updated : Nov 25, 2019, 3:39 pm IST
SHARE ARTICLE
WhatsApp
WhatsApp

ਟੈਕਨਾਲੋਜੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ 'ਚ ਹੁਣ ਉਹ ਵੀ ਸੰਭਵ ਹੋ ਸਕੇਗਾ ਜਿਸ ਬਾਰੇ ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ।

ਨਵੀਂ ਦਿੱਲੀ : ਟੈਕਨਾਲੋਜੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ 'ਚ ਹੁਣ ਉਹ ਵੀ ਸੰਭਵ ਹੋ ਸਕੇਗਾ ਜਿਸ ਬਾਰੇ ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ। ਜੇਕਰ ਤੁਹਾਨੂੰ ਕਿਹਾ ਜਾਵੇ ਕਿ ਵੀਡੀਓ ਕਾਲ ਦੌਰਾਨ ਤੁਸੀਂ ਸਾਹਮਣੇ ਵਾਲੇ ਯੂਜ਼ਰ ਨੂੰ ਟੱਚ ਵੀ ਕਰ ਸਕੋਗੇ ਤਾਂ ਇਹ ਆਪਣੇ-ਆਪ 'ਚ ਹੈਰਾਨਕੁੰਨ ਹੋਵੇਗਾ। ਹੁਣ ਇਹ ਵੀ ਸੰਭਵ ਹੋ ਸਕਦਾ ਹੈ। ਅਸਲ ਵਿਚ ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਤਕਨੀਕ ਨੂੰ ਵਿਕਸਤ ਕੀਤਾ ਹੈ। ਅਮਰੀਕੀ ਖੋਜੀਆਂ ਨੇ ਇਸ ਵਰਚੂਅਲ ਰਿਐਲਟੀ ਨਾਲ ਲੈਸ ਡਿਵਾਈਸ ਡਿਜ਼ਾਈਨ ਕੀਤੀ ਹੈ। ਇਸ ਡਿਵਾਈਸ ਜ਼ਰੀਏ ਕਿਤੇ ਦੂਰ ਬੈਠੇ ਵਿਅਕਤੀ ਨੂੰ ਵੀ ਛੂਹਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ।

whatsappwhatsapp

ਖੋਜੀਆਂ ਨੇ ਇਕ ਅਜਿਹੀ ਵਾਇਰਲੈੱਸ ਡਿਵਾਈਸ ਬਣਾਈ ਹੈ ਜਿਹੜੀ ਸਾਹਮਣੇ ਵਾਲੇ ਨੂੰ ਇਕ-ਦੂਸਰੇ ਨੂੰ ਟਚ ਕਰਨ ਦਾ ਅਹਿਸਾਸ ਦਿਵਾਏਗੀ। ਇਹ ਵਾਇਰਲੈੱਸ ਡਿਵਾਈਸ ਦੇਖਣ 'ਚ ਪਤਲੀ ਹੈ ਜੋ ਕਿ ਵਰਚੁਅਲ ਰਿਐਲਟੀ ਨਾਲ ਲੈਸ ਹੈ ਤੇ ਇਕ-ਦੂਸਰੇ ਨੂੰ ਛੂਹਣ ਦਾ ਅਹਿਸਾਸ ਦਿਵਾਉਂਦੀ ਹੈ। ਇਸ ਡਿਵਾਈਸ ਦੀ ਮਦਦ ਨਾਲ ਲੋਕ ਵੀਡੀਓ ਕਾਲ ਦੌਰਾਨ ਇਕ-ਦੂਸਰੇ ਨੂੰ ਛੂਹ ਕੇ ਮਹਿਸੂਸ ਕਰ ਸਕਦੇ ਹਨ। ਨਾਲ ਹੀ ਇਸ ਵਿਚ ਮੂਵੀ ਦੇਖਦੇ ਸਮੇਂ ਸਕ੍ਰੀਨ 'ਤੇ ਚੱਲਣ ਵਾਲੀਆਂ ਚੀਜ਼ਾਂ ਨੂੰ ਵੀ ਫੀਲ ਕੀਤਾ ਜਾ ਸਕੇਗਾ। ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਡਿਵਾਈਸ ਦਾ ਨਾਂ 'ਇਪਿਡਰਮਲ ਵੀਆਰ' ਰੱਖਿਆ ਹੈ।

WhatsappWhatsapp

ਇਸ ਵਿਚ ਸਿਲੀਕਾਨ ਦੀ ਇਕ ਪਤਲੀ ਲਚੀਨੀ ਪਰਤ ਅੰਦਰ ਐਕਟਿਊਏਟਰਜ਼ ਲੱਗੇ ਹੋਏ ਹਨ ਜੋ ਵਾਈਬ੍ਰੇਟ ਹੁੰਦੇ ਹਨ ਤੇ ਘੁੰਮਦੇ ਰਹਿੰਦੇ ਹਨ। ਇਹੀ ਐਕਿਊਟਰਜ਼ ਤੁਹਾਨੂੰ ਛੂਹਣ ਦਾ ਅਹਿਸਾਸ ਕਰਵਾਉਂਦੇ ਹਨ। ‘ਨੇਚਰ’ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ‘ਚ ਇਰ VR ਸਿਸਟਮ ਬਾਰੇ ਦੱਸਿਆ ਗਿਆ ਹੈ। ਇਹ ਡਿਵਾਈਸ 15cm ਚੌੜੀ ਤੇ 15cm ਲੰਬੀ ਇਕ ਲਚਕੀਲੀ ਪਰਤ ਹੁੰਦੀ ਹੈ। ਇਸ ਵਿਚ ਇਕ ਵਾਇਰਲੈੱਸ ਪਾਵਰ ਸਰਕਟ ਹੁੰਦਾ ਹੈ। ਯੂਨੀਵਰਸਿਟੀ ਦੇ ਜੌਨ ਏ ਰਾਜਰਜ਼ ਨੇ ਕਿਹਾ ਕਿ ਇਹ ਡਿਵਾਈਸ ਯੂਜ਼ਰਜ਼ ਉੱਪਰ ਬੋਝ ਵੀ ਨਹੀਂ ਬਣਦੀ।

whatsappwhatsapp

ਇਸ ਤਰ੍ਹਾਂ ਕਰਦੀ ਹੈ ਕੰਮ ਖੋਜੀਆਂ ਨੇ ਇਹ ਵੀ ਦੱਸਿਆ ਕਿ ਇਹ ਡਿਵਾਈਸ ਇਕ ਤਰ੍ਹਾਂ ਨਾਲ ਲਚਕੀਲੀ ਪਰਤ ਹੈ ਜਿਸ ਦਾ ਕੁਨੈਕਸ਼ਨ ਕੰਪਿਊਟਰ ਦੇ ਇਕ ਵਿਸ਼ੇਸ਼ ਸਾਫਟਵੇਅਰ ਨਾਲ ਰਹਿੰਦਾ ਹੈ। ਦੂਰ ਬੈਠਾ ਕੋਈ ਵਿਅਕਤੀ ਜਦੋਂ ਕੰਪਿਊਟਰ ‘ਚ ਇਸ ਨੂੰ ਸਾਫਟਵੇਅਰ ਜ਼ਰੀਏ ਛੂਹਦਾ ਹੈ ਤਾਂ ਦੂਰ ਬੈਠਾ ਵਿਅਕਤੀ ਇਸ ਡਵਾਈਸ ਜ਼ਰੀਏ ਇਸ ਸਪਰਸ਼ ਨੂੰ ਮਹਿਸੂਸ ਕਰ ਸਕਦਾ ਹੈ। ਇਸ ਡਿਵਾਈਸ ‘ਚ ਮੌਜੂਦ ਐਕਟਿਊਏਟਰਜ਼ (ਖ਼ਾਸ ਤਰ੍ਹਾਂ ਦੇ ਗੋਲ ਛੱਲੇ) ਵਾਈਬ੍ਰੇਟ ਜਾਂ ਮੂਵ ਕਰ ਕੇ ਸਪਰਸ਼ ਦਾ ਅਹਿਸਾਸ ਕਰਵਾਉਂਦੀ ਹੈ। ਮਿਲੀਮੀਟਰ ਦੇ ਅਕਾਰ ਦੇ 32 ਐਕਟਿਊਏਟਰਜ਼ ਇਸ ਡਿਵਾਈਸ ‘ਚ ਲੱਗੇ ਹੁੰਦੇ ਹਨ।

whatsappwhatsapp

ਖੋਜੀਆਂ ਨੇ ਦੱਸਿਆ ਕਿ ਐਕਿਊਟਰਜ਼ ਇਕ ਵਾਰ ‘ਚ 200 ਵਾਰ ਘੁੰਮਦਾ ਹੈ। ਇਸ ਡਿਵਾਈਸ ਨੂੰ ਸਮਾਰਟਫੋਨ ਤੇ ਟੈਬਲਿਟ ਨਾਲ ਵੀ ਜੋੜਿਆ ਜਾ ਸਕਦਾ ਹੈ। ਵਾਇਰਲੈੱਸ ਹੈ ਇਹ ਡਿਵਾਈਸ ਖੋਜੀਆਂ ਨੇ ਦੱਸਿਆ ਕਿ ਇਹ ਡਿਵਾਈਸ ਇਸਤੇਮਾਲ ਕਰਨ 'ਚ ਕਾਪ਼ੀ ਹਲਕੀ ਹੈ। ਇਹ ਪੂਰੀ ਤਰ੍ਹਾਂ ਨਾਲ ਵਾਇਰਲੈੱਸ ਹੈ। ਇਸ ਵਿਚ ਬਾਹਰੋਂ ਕੋਈ ਬੈਟਰੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਕਾਰਨ ਇਹ ਵਰਤੋਂ ‘ਚ ਬੇਹੱਦ ਆਸਾਨ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement