
ਇਕ ਪਾਸੇ ਜਿਥੇ ਰਿਲਾਇੰਸ ਜੀਓ ਗੀਗਾਫਾਈਬਰ ਬ੍ਰਾਡਬੈਂਡ ਸੇਵਾ ਦੇ ਨਾਲ ਤਹਿਲਕਾ ਮਚਾਉਣ ਲਈ ਤਿਆਰ ਹੈ ਉਥੇ ਹੀ ਇਸ ਦਾ ਮੁਕਾਬਲਾ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਟਿਡ........
ਨਵੀਂ ਦਿੱਲੀ : ਇਕ ਪਾਸੇ ਜਿਥੇ ਰਿਲਾਇੰਸ ਜੀਓ ਗੀਗਾਫਾਈਬਰ ਬ੍ਰਾਡਬੈਂਡ ਸੇਵਾ ਦੇ ਨਾਲ ਤਹਿਲਕਾ ਮਚਾਉਣ ਲਈ ਤਿਆਰ ਹੈ ਉਥੇ ਹੀ ਇਸ ਦਾ ਮੁਕਾਬਲਾ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਵੀ ਤਿਆਰ ਹੈ। ਬੀ.ਐੱਸ.ਐੱਨ.ਐੱਲ. ਨੇ ਆਪਣੇ ਫਾਈਬਰ ਟੂ-ਦਿ-ਹੋਮ (ਐੱਫ.ਟੀ.ਟੀ.ਐੱਚ.) ਦੇ ਕੁਝ ਪਲਾਨਸ 'ਚ ਬਦਲਾਅ ਕੀਤਾ ਹੈ। ਆਪਣੇ 4 ਐੱਫ.ਟੀ.ਟੀ.ਐੱਚ. ਪਲਾਨਸ ਲਈ ਕੰਪਨੀ ਨੇ ਐੱਫ.ਯੂ.ਪੀ. ਡਾਟਾ ਲਿਮਟ ਵਧਾ ਦਿੱਤੀ ਹੈ। ਇਸ ਤਹਿਤ ਹੁਣ 3,999 ਰੁਪਏ, 5,999 ਰੁਪਏ, 9,999 ਰੁਪਏ ਅਤੇ 16,999 ਰੁਪਏ ਵਾਲੇ ਪਲਾਨਸ 'ਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਐੱਫ.ਯੂ.ਪੀ. ਡਾਟਾ ਆਫਰ ਕੀਤਾ ਜਾ ਰਿਹਾ ਹੈ।
ਬੀ.ਐੱਸ.ਐੱਨ.ਐੱਲ. ਨੇ ਇਹ ਕਦਮ ਰਿਲਾਇੰਸ ਜੀਓ ਦੇ ਇਕ ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ 'ਚ ਗੀਗਾਫਾਈਬਰ ਲਾਂਚ ਕਰਨ ਤੋਂ ਬਾਅਦ ਚੁੱਕਿਆ ਹੈ। ਜ਼ਿਕਰਯੋਗ ਕਿ ਕੰਪਨੀ ਨੇ ਹਾਲ ਹੀ 'ਚ ਚੇਨਈ ਸਰਕਲ 'ਚ ਐੱਫ.ਯੂ.ਪੀ. ਲਿਮਟ ਵਧਾਈ ਸੀ। ਪਹਿਲਾ 3,999 ਰੁਪਏ ਦਾ ਪਲਾਨ ਹੈ। ਇਸ ਪਲਾਨ 'ਚ ਹੁਣ 500 ਜੀ.ਬੀ. ਐੱਫ.ਯੂ.ਪੀ. ਡਾਟਾ ਅਤੇ 20 ਐੱਮ.ਬੀ.ਪੀ.ਐੱਸ. ਦੀ ਡਾਊਨਲੋਡਿੰਗ ਸਪੀਡ ਮਿਲੇਗੀ। ਗਾਹਕਾਂ ਨੂੰ ਇਸ ਵਿਚ ਹੁਣ ਵੀ ਇੰਟਰਨੈੱਟ ਵਰਤਣ ਲਈ ਅਨਲਿਮਟਿਡ ਡਾਟਾ ਮਿਲੇਗਾ ਪਰ ਐੱਫ.ਯੂ.ਪੀ. ਲਿਮਟ ਖਤਮ ਹੋਣ ਤੋਂ ਬਾਅਦ ਡਾਊਨਲੋਡ ਸਪੀਡ 4 ਐੱਮ.ਬੀ.ਪੀ.ਐੱਸ. ਹੋ ਜਾਵੇਗੀ।
ਦੂਜਾ ਪਲਾਨ 5,999 ਰੁਪਏ ਦਾ ਹੈ। ਹੁਣ ਇਸ ਪਲਾਨ 'ਚ 1000 ਜੀ.ਬੀ. ਡਾਟਾ ਹਰ ਮਹੀਨੇ ਮਿਲੇਗਾ ਅਤੇ ਇਸ ਦੇ ਨਾਲ 60 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ। ਇਸ ਪਲਾਨ 'ਚ ਵੀ ਅਨਲਿਮਟਿਡ ਡਾਟਾ ਅਤੇ ਐੱਫ.ਯੂ.ਪੀ. ਡਾਟਾ ਖਤਮ ਹੋਣ ਤੋਂ ਬਾਅਦ ਸਪੀਡ 4 ਐੱਮ.ਬੀ.ਪੀ.ਐੱਸ. ਹੋ ਜਾਵੇਗੀ। ਕੰਪਨੀ ਦਾ ਤੀਜਾ ਪਲਾਨ 9,999 ਰੁਪਏ ਦਾ ਹੈ। ਇਸ ਵਿਚ ਹੁਣ 2 ਟੀ.ਬੀ. ਡਾਟਾ ਅਤੇ 80 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ। ਚੌਥਾ ਪਲਾਨ 16,999 ਰੁਪਏ ਦਾ ਹੈ। ਇਸ ਪਲਾਨ 'ਚ 3 ਟੀ.ਬੀ. ਐੱਫ.ਯੂ.ਪੀ. ਡਾਟਾ ਅਤੇ 100 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਰਿਲਾਇੰਸ ਜਿਓ ਨੇ ਜਿਓ ਗੀਗਾਫਾਈਬਰ ਲਾਂਚ ਕੀਤਾ ਸੀ ਜਿਸ ਤਹਿਤ ਕੰਪਨੀ ਨੇ 1 ਐੱਮ.ਬੀ.ਪੀ.ਐੱਸ. ਦੀ ਸਪੀਡ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ।