Tata Motors ਲਿਆ ਰਹੀ ਹੈ 7 ਸੀਟਾਂ ਵਾਲੀ ਨਵੀਂ SUV ਗ੍ਰੇਵਿਟਾਸ’
Published : Nov 27, 2019, 1:48 pm IST
Updated : Nov 27, 2019, 1:48 pm IST
SHARE ARTICLE
Tata Motors Names Upcoming Flagship SUV Gravitas
Tata Motors Names Upcoming Flagship SUV Gravitas

ਟਾਟਾ ਮੋਟਰਜ਼ ਨੇ ਅਪਣੀ ਆਉਣ ਵਾਲੀ ਮੁੱਖ ਐਸਯੂਵੀ ਦਾ ਨਾਂਅ ‘ਗ੍ਰੇਵਿਟਾਸ’ ਰੱਖਿਆ ਹੈ।

ਨਵੀਂ ਦਿੱਲੀ: ਟਾਟਾ ਮੋਟਰਜ਼ ਨੇ ਅਪਣੀ ਆਉਣ ਵਾਲੀ ਮੁੱਖ ਐਸਯੂਵੀ ਦਾ ਨਾਂਅ ‘ਗ੍ਰੇਵਿਟਾਸ’ ਰੱਖਿਆ ਹੈ। ਕੰਪਨੀ ਦਾ ਇਹ ਦੂਜਾ ਅਜਿਹਾ ਵਾਹਨ ਹੈ ਜੋ ਓਮੇਗਾ (ਆਪਟਿਮਲ ਮਾਡਿਊਲਰ ਐਫੀਸ਼ੀਐਂਟ ਗਲੋਬਲ ਐਡਵਾਂਸ) ਢਾਂਚੇ ‘ਤੇ ਵਿਕਸਿਤ ਕੀਤਾ ਗਿਆ ਹੈ। ਓਮੇਗਾ ਢਾਂਚੇ ਲਈ ਕੰਪਨੀ ਨੇ ਲੈਂਡ ਰੋਵਰ ਦੇ ਡੀ8 ਪਲੇਟਫਾਰਮ ਨੂੰ ਅਧਾਰ ਬਣਾਇਆ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਨ ਦੇ ਮਾਮਲੇ ਵਿਚ ਗ੍ਰੇਵਿਟਾਸ ਇਕ ਅੰਤਰਰਾਸ਼ਟਰੀ ਸਟੈਂਡਰਡ ਤੈਅ ਕਰੇਗੀ।

Tata MotorsTata Motors

ਟਾਟਾ ਮੋਟਰਜ਼ ਦੇ ਮੁਖੀ ਮਿਅੰਕ ਪਾਰੀਕ ਨੇ ਕਿਹਾ, ‘ਗ੍ਰੇਵਿਟਾਸੋ ਲਗਜ਼ਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਸੁਮੇਲ ਹੋਵੇਗੀ। ਕੰਪਨੀ ਅਗਲੇ ਸਾਲ 2020 ਵਿਚ ਇਸ ਨੂੰ ਭਾਰਤੀ ਬਜ਼ਾਰ ਵਿਚ ਲਿਆਉਣ ਲਈ ਕਾਫੀ ਉਤਸੁਕ ਹੈ’। ਉਹਨਾਂ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਇਹ ਗ੍ਰਾਹਕਾਂ ਵੱਲੋਂ ਪਸੰਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੰਪਨੀ ਅਪਣੀ ਹੈਰੀਅਰ (Harrier), ਐਸਯੂਵੀ (SUV) ਨੂੰ ਡੀ8 ਮੰਚ ‘ਤੇ ਵਿਕਸਿਤ ਕਰ ਚੁੱਕੀ ਹੈ। Gravitas ਦੇ ਇੰਜਣ ਅਤੇ ਫੀਚਰਸ ਹੈਰੀਅਰ ਦੇ ਸਮਾਨ ਹੋ ਸਕਦੇ ਹਨ। ਇਸ ਵਿਚ 2.0 ਲੀਟਰ ਦਾ ਮਲਟੀਜੈਟ ਇੰਜਣ ਲੱਗਿਆ ਹੋ ਸਕਦਾ ਹੈ। ਇਸ ਨੂੰ ਐਸਯੂਵੀ ਆਟੋਮੈਟਿਕ ਗੇਅਰ ਬਾਕਸ ਦਿੱਤਾ ਗਿਆ ਹੈ। ਟਾਟਾ ਗ੍ਰੇਵਿਟਾਸ ਅਗਲੇ ਸਾਲ ਫਰਵਰੀ ਵਿਚ ਲਾਂਚ ਹੋਵੇਗੀ।

SUV GravitasSUV Gravitas

ਟਾਟਾ ਗ੍ਰੇਵਿਟਾਸ ਦੀ ਟੱਕਰ ਮਹਿੰਦਰਾ ਐਕਸਯੂਵੀ 500 ਅਤੇ ਜੀਪ ਕੰਪਾਸ ਨਾਲ ਹੋਵੇਗੀ। ਇਸ ਦੀ ਕੀਮਤ ਟਾਟਾ ਹੈਰੀਅਰ ਤੋਂ 1-2 ਲੱਖ ਰੁਪਏ ਜ਼ਿਆਦਾ ਹੋ ਸਕਦੀ ਹੈ। ਦੱਸ ਦਈਏ ਕਿ ਟਾਟਾ ਮੋਟਰਜ਼ ਬਹੁਤ ਘੱਟ ਸਮੇਂ ਵਿਚ ਕਈ ਗੱਡੀਆਂ ਲਾਂਚ ਕਰਨ ਵਾਲੀ ਹੈ। ਟਾਟਾ ਮੋਟਰਜ਼ ਜਨਵਰੀ 2020 ਵਿਚ Tata Altroz ਲਾਂਚ ਕਰੇਗੀ। ਇਹ ਕਾਰ ALFA ਪਲੇਟਫਾਰਮ ‘ਤੇ ਅਧਾਰਤ ਹੈ। ਇਸ ਦੀ ਕੀਮਤ 5.5 ਲੱਖ ਰੁਪਏ ਤੋਂ 8.5 ਲੱਖ ਰੁਪਏ ਵਿਚਕਾਰ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement