ਹੁਣ ਭਾਰਤ 'ਚ ਮਿਲੇਗੀ ਮੁਫ਼ਤ WI-FI ਸਹੂਲਤ, Cisco-Google ਵਿਚਕਾਰ ਹੋਈ ਸਾਂਝੇਦਾਰੀ
Published : Jul 29, 2019, 3:17 pm IST
Updated : Jul 29, 2019, 3:17 pm IST
SHARE ARTICLE
Cisco partners Google for public WiFi in Bengaluru
Cisco partners Google for public WiFi in Bengaluru

ਦੂਰਸੰਚਾਰ ਨੈੱਟਵਰਕ ਸਮੱਗਰੀ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਸਿਸਕੋ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਗੂਗਲ....

ਕੋਚੀ :  ਦੂਰਸੰਚਾਰ ਨੈੱਟਵਰਕ ਸਮੱਗਰੀ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਸਿਸਕੋ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਗੂਗਲ ਦੀ ‘ਜੀਸਟੇਸ਼ਨ’ ਸੇਵਾ ਉਪਲੱਬਧ ਕਰਾਉਣ ਲਈ ਉਸਦੇ ਨਾਲ ਮਿਲਕੇ ਕੰਮ ਕਰ ਰਹੀ ਹੈ। 'ਜੀਸਟੇਸ਼ਨ' ਗੂਗਲ ਦੀ ਦੇਸ਼ ਭਰ ਵਿੱਚ ਸਾਰਵਜਨਿਕ ਸਥਾਨਾਂ 'ਤੇ ਮੁਫਤ ਅਤੇ ਤੇਜ਼ ਰਫ਼ਤਾਰ ਵਾਈ- ਫਾਈ ਇੰਟਰਨੈੱਟ ਸਹੂਲਤ ਪ੍ਰਦਾਨ ਕਰਨ ਵਾਲੀ ਸੇਵਾ ਹੈ। ਇਸ ਸਾਂਝੇ  ਦੇ ਤਹਿਤ ਸਿਸਕੋ ਨੈੱਟਵਰਕ ਨਾਲ ਜੁੜਿਆ ਬੁਨਿਆਦੀ ਢਾਂਚਾ ਉਪਲੱਬਧ ਕਰਵਾਏਗੀ।

Cisco partners Google for public WiFi in BengaluruCisco partners Google for public WiFi in Bengaluru

ਇਸਦੇ ਲਈ ਇੱਕ ਪ੍ਰਯੋਗਿਕ ਪ੍ਰੀਖਿਆ ਬੈਂਗਲੁਰੂ 'ਚ ਸ਼ੁਰੂ ਕੀਤੀ ਗਈ ਹੈ। ਸ਼ਹਿਰ 'ਚ 25 ਸਥਾਨਾਂ 'ਤੇ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਕਿ 200 ਹੋਰ ਜਗ੍ਹਾਵਾਂ 'ਤੇ ਇਹ ਸੇਵਾ ਅਗਲੇ ਦੋ ਤੋਂ ਤਿੰਨ ਮਹੀਨਿਆਂ 'ਚ ਸ਼ੁਰੂ ਹੋ ਜਾਵੇਗੀ। ਬਾਅਦ ਵਿੱਚ ਇਸ ਸੇਵਾ ਨੂੰ ਸ਼ਹਿਰ ਦੇ 300 ਹੋਰ ਸਥਾਨਾਂ ਅਤੇ ਦੇਸ਼ ਦੇ ਹੋਰ ਹਿੱਸੇ ਵਿੱਚ ਵਿਸਥਾਰਿਤ ਕੀਤਾ ਜਾਵੇਗਾ। ਸਾਰਵਜਨਿਕ ਸਥਾਨਾਂ 'ਚ ਬੱਸ ਸਟੈਂਡ, ਹਸਪਤਾਲ ਅਤੇ ਸਰਕਾਰੀ ਦਫ਼ਤਰ ਆਦਿ ਸ਼ਾਮਿਲ ਹਨ।

Cisco partners Google for public WiFi in BengaluruCisco partners Google for public WiFi in Bengaluru

ਸਿਸਕੋ ਦੇ ਪ੍ਰਧਾਨ ਸਮੀਰ ਗਰਦੇ ਨੇ ਇੱਥੇ ਸਿਸਕੋ ਇੰਡੀਆ ਸਿਖਰ ਸੰਮੇਲਨ - 2019 ਵਿੱਚ ਕਿਹਾ, ‘ਇਹ ਇੱਕ ਸੰਸਾਰਿਕ ਸਾਂਝਾ ਹੈ ਅਤੇ ਭਾਰਤ ਪਹਿਲਾ ਅਜਿਹਾ ਦੇਸ਼ ਹੈ ਜਿੱਥੇ ਅਸੀ ਇਸਨੂੰ ਸ਼ੁਰੂ ਕਰਨ ਜਾ ਰਹੇ ਹਾਂ।’ ਬੇਂਗਲੁਰੂ ਵਿੱਚ ਇਹ ਪ੍ਰਯੋਜਨਾ ਇੱਕ ਸਥਾਨਕ ਇੰਟਰਨੈੱਟ ਸੇਵਾ ਪ੍ਰਦਾਨ ਵਾਲੀ ਕੰਪਨੀ ਡੀ-ਵਾਇਸ ਦੇ ਨਾਲ ਸਾਂਝੇ ਵਿੱਚ ਸ਼ੁਰੂ ਕੀਤੀ ਗਈ ਹੈ। ਇਸਦੇ ਬਾਅਦ ਇਸ ਪ੍ਰਯੋਜਨਾ ਨੂੰ ਉੱਤਰ ਪ੍ਰਦੇਸ਼, ਮਹਾਰਾਸ਼ਟਰ ਦੇ ਸ਼ਹਿਰਾਂ ਅਤੇ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਸ਼ੁਰੂ ਕੀਤੇ ਜਾਣੇ ਹਨ।  ਇਸ ਸਾਲ ਫਰਵਰੀ ਵਿੱਚ ਗੂਗਲ ਅਤੇ ਸਿਸਕੋ ਨੇ ਆਪਣੀ ਸੰਸਾਰਿਕ ਸਾਂਝੇ ਦੀ ਘੋਸ਼ਣਾ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement