ਅਗਸਤ ‘ਚ ਧਰਤੀ ਨਾਲ ਟਕਰਾਏਗਾ ਐਸਟਾਰਾਇਡ 2006QQ, ਮਿਟ ਜਾਵੇਗਾ ਇਕ ਦੇਸ਼ ਦਾ ਵਜ਼ੂਦ
Published : Jul 31, 2019, 6:01 pm IST
Updated : Jul 31, 2019, 6:31 pm IST
SHARE ARTICLE
Asteroid 2006QQ
Asteroid 2006QQ

ਬ੍ਰਹਿਮੰਡ ‘ਚ ਹਜਾਰਾਂ ਛੋਟੇ-ਵੱਡੇ ਐਸਟੇਰਾਇਡ ਮੌਜੂਦ ਹਨ ਅਤੇ ਧਰਤੀ ਹਮੇਸ਼ਾ ਇਨ੍ਹਾਂ ਦੇ ਨਿਸ਼ਾਨੇ ਉਤੇ ਹੁੰਦੀ ਹੈ...

ਨਵੀਂ ਦਿੱਲੀ: ਬ੍ਰਹਿਮੰਡ ‘ਚ ਹਜਾਰਾਂ ਛੋਟੇ-ਵੱਡੇ ਐਸਟੇਰਾਇਡ ਮੌਜੂਦ ਹਨ ਅਤੇ ਧਰਤੀ ਹਮੇਸ਼ਾ ਇਨ੍ਹਾਂ ਦੇ ਨਿਸ਼ਾਨੇ ਉਤੇ ਹੁੰਦੀ ਹੈ। ਇਨ੍ਹਾਂ ਵਿਚੋਂ ਕੁਝ ਇਨ੍ਹੇ ਵੱਡੇ ਹਨ ਕਿ ਜੇਕਰ ਉਹ ਧਰਤੀ ਨਾਲ ਟਕਰਾ ਜਾਣ ਤਾਂ ਤਬਾਹੀ ਲਿਆ ਸਕਦੇ ਹਨ। ਅਮਰੀਕੀ ਬ੍ਰਹਿਮੰਡ ਏਜੰਸੀ ਨਾਸਾ ਨੇ 2006 ਕਿਉਕਿਉ 23 (2006 ਕਿਉਕਿਉ23) ਨਾਮ ਦੇ ਇਕ ਅਜਿਹੇ ਐਸਟੇਰਾਇਡ ਦਾ ਪਤਾ ਲਗਾਇਆ ਹੈ ਜੋ 10 ਅਗਸਤ ਨੂੰ ਧਰਤੀ ਨਾਲ ਟਕਰਾ ਸਕਦਾ ਹੈ। ਵਿਗਿਆਨਿਕ ਚਿਲੀ ਸਥਿਤ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਦੇ ਜ਼ਰੀਏ ਇਸ ਉਤੇ ਨਜ਼ਰ ਰੱਖੀ ਹੋਈ ਹੈ।

Asteroid 2006QQAsteroid 2006QQ

ਵਿਗਿਆਨੀਕਾਂ ਦਾ ਕਹਿਣਾ ਹੈ ਕਿ ਉਹ ਇਸਦੇ ਖ਼ਤਰੇ ਨੂੰ ਲੈ ਕੇ ਅਪਣਾ ਅਧਿਐਨ ਜਾਰੀ ਰੱਖਿਆ ਹੋਇਆ ਹੈ। ਨਾਸਾ ਨਵੇਂ ਸਿਰੇ ਤੋਂ ਇਸਦਾ ਆਕਾਰ ਪ੍ਰਕਾਰ ਨੂੰ ਮਾਪਣ ਵਿਚ ਲੱਗੀ ਹੋਈ ਹੈ।

ਸਾਲ 2006 ਤੋਂ ਬਾਅਦ ਹੋ ਗਿਆ ਸੀ ਓਹਲੇ

 ਵਿਗਿਆਨੀਆਂ ਨੇ 21 ਅਗਸਤ 2006 ਨੂੰ ਪਹਿਲੀ ਵਾਰ ਇਸ ਐਸਟੇਰਾਇਡ ਦਾ ਪਤਾ ਲਗਾਇਆ ਸੀ। ਉਦੋਂ ਵੀ ਧਰਤੀ ਨਾਲ ਟਕਰਾਉਣ ਦਾ ਡਰ ਦੱਸਿਆ ਜਾ ਰਿਹਾ ਸੀ। ਵਿਗਿਆਨੀਆਂ ਨੇ ਉਦੋਂ ਲਗਾਤਾਰ 10 ਦਿਨਾਂ ਤੱਕ ਇਸ਼ ਉਤੇ ਨਜ਼ਰ ਰੱਖੀ ਸੀ। ਇਹ ਧਰਤੀ ਦੇ ਕਾਫ਼ੀ ਨੇੜੇ ਆ ਗਿਆ ਸੀ ਪਰ ਇਸ ਤੋਂ ਬਾਅਦ ਇਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਇਹ ਓਹਲੇ ਹੋ ਗਿਆ ਸੀ। ਹੁਣ ਨਾਸਾ ਦੇ ਵਿਗਿਆਨੀਆਂ ਨੂੰ ਇਹ ਐਸਟੇਰਾਇਡ ਦੁਬਾਰਾ ਨਜ਼ਰ ਆਇਆ ਹੈ।

Asteroid 2006QQAsteroid 2006QQ

ਇਸ ਨੂੰ ਲੈ ਕੇ ਬੇਹੱਦ ਡਰ ਹੈ। ਹਾਲਾਂਕਿ, ਬੀਤੇ ਦਿਨਾਂ ਨਾਸਾ ਦੇ ਸੈਂਟ ਫਾਰ ਨੀਅਰ ਅਰਥ ਆਬਜ਼ੇਕਟ ਸਟੱਡੀਜ਼ ਦੇ ਮੈਨੇਜਰ ਪਾਲ ਚਡਸ ਦਾ ਕਹਿਣਾ ਸੀ ਕਿ 20000 ਤੋਂ ਵੱਧ ਵਿਸ਼ੇਸ਼ਣਾਂ ਵਿਚ ਪਾਇਆ ਗਿਆ ਹੈ ਕਿ ਅਗਲੀ ਸਦੀ ਵਿਚ ਇੰਨਸਾਨਾਂ ਨੂੰ ਕਤਮ ਹੋਣ ਦੀ ਸੰਭਾਵਨਾ 10000 ਵਿਚ ਇਕ ਹੈ।

10 ਤਰੀਕ ਨੂੰ ਹੋਵੇਗਾ ਧਰਤੀ ਦੇ ਬੇਹੱਦ ਕਰੀਬ

ਇਸ ਐਸਟੇਰਾਇਡ ਦਾ ਵਿਆਸ 254 ਤੋਂ 568 ਮੀਟਰ ਦੇ ਵਿਚਕਾਰ ਹੈ। ਇਹ 263 ਦਿਨਾਂ ਵਿਚ ਸੂਰਜ ਦਾ ਇਕ ਚੱਕਰ ਪੂਰਾ ਕਰਦਾ ਹੈ। ਵਿਗਿਆਨੀਆਂ ਨੇ ਇਸਨੂੰ ਅਟੇਨ ਸ਼੍ਰੇਣੀ ਵਿਚ ਰੱਖਿਆ ਹੈ। ਜਿਸਦਾ ਅਰਥ ਹੈ ਕਿ ਇਹ ਧਰਤੀ ਦੇ ਨਜ਼ਦੀਕ ਤੋਂ ਗੁਜਰਣ ਵਾਲਾ ਐਸਟੇਰਾਇਡ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਅਬਜੇਕਟ ਸਟੱਡੀਜ਼ ਦੇ ਮੁਤਾਬਿਕ, ਅਗਲੇ ਮਹੀਨੇ ਦੀ 10 ਤਰੀਕ ਨੂੰ ਇਹ ਧਰਤੇ ਦੇ ਬੇਹੱਦ ਕਰੀਬ ਯਾਨੀ 0.04977 ਐਸਟ੍ਰੋਨਾਮਿਕਲ ਯੂਨਿਟਸ ਦੀ ਦੂਰੀ ਤੋਂ ਗੁਜਰੇਗਾ। ਇਸਦੇ ਧਰਤੀ ਨਾਲ ਟਕਰਾਉਣ ਦੇ ਡਰ 7000 ਵਿਚੋਂ ਇਕ ਦੇ ਬਰਾਬਰ ਹੈ। ਬਾਵਜੂਦ ਵਿਗਿਆਨਿਕ ਇਸਦੇ ਖ਼ਤਰੇ ਨੂੰ ਘੱਟ ਕਰਕੇ ਨਹੀਂ ਦੇਖ ਰਹੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਵੱਡਾ ਐਸਟੇਰਾਇਡ ਧਰਤੀ ਨਾਲ ਟਕਰਾ ਜਾਵੇ ਤਾਂ ਇਕ ਦੇਸ਼ ਨੂੰ ਖ਼ਤਮ ਕਰ ਸਕਦਾ ਹੈ।

Asteroid 2006QQAsteroid 2006QQ

ਜਾਣੋ ਕੀ ਹੁੰਦਾ ਹੈ ਐਸਟੇਰਾਇਡ

ਸਾਡੇ ਸੌਰ ਮੰਡਲ ਵਿਚ ਮੰਗਲ ਅਤੇ ਬ੍ਰਹਿਸਪਤੀ ਗ੍ਰਹਿ ਦੀ ਸ਼੍ਰੇਣੀਆਂ ਦੇ ਵਿਚ ਇਕ ਅਜਿਹਾ ਖੇਤਰ ਹੈ ਜਿਸ ਵਿਚ ਛੋਟੇ ਵੱਡੇ ਹਜਾਰਾਂ ਆਕਾਸ਼ ਪਿੰਡ ਮੌਜੂਦ ਹਨ। ਜਿਨ੍ਹਾਂ ਨੂੰ ਐਸਟੇਰਾਇਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਖੇਤਰ ਨੂੰ ਐਸਟੇਰਾਇਡ ਖੇਤਰ ਦੇ ਨਾਮ ਨਾਲ ਜਾਣਦੇ ਹਨ। ਇਸ ਵਿਚ ਇਕ ਆਕਾਸ਼ ਪਿੰਡ ਤਾਂ 950 ਕਿਲੋਮੀਟਰ ਦੇ ਵਿਆਸ ਦਾ ਵੀ ਹੈ। ਐਸਟੇਰਾਇਡ ਸੂਰਜ ਦੀ ਪ੍ਰੀਕਰਮਾ ਕਰਦਾ ਹੈ ਪਰ ਛੋਟੇ ਆਕਾਰ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਗ੍ਰਹਿ ਨਹੀਂ ਕਿਹਾ ਜਾਂਦਾ। ਸਾਡੇ ਸ਼ੌਰ ਮੰਡਰ ਵਿਚ ਲਗਪਗ ਇਕ ਲੱਖ ਐਸਟੇਰਾਇਡ ਮੌਜੂਦ ਹਨ। ਜੋ ਵੱਖ-ਵੱਖ ਆਕਾਰ ਦੇ ਹਨ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement