ਮਾਨਸੂਨ ਵਿਚ ਹੋਰ ਵੀ ਖੂਬਸੂਰਤ ਹੋ ਜਾਂਦੀਆਂ ਹਨ ਬੈਂਗਲੁਰੂ ਦੀਆਂ ਇਹ ਖ਼ਾਸ ਥਾਵਾਂ
Published : Jul 26, 2019, 10:54 am IST
Updated : Jul 26, 2019, 10:54 am IST
SHARE ARTICLE
You can visit these awesome monsoon weekend getaways near bangalore
You can visit these awesome monsoon weekend getaways near bangalore

ਇਹਨਾਂ ਵਿਚੋਂ ਸਭ ਤੋਂ ਖ਼ਾਸ ਓਮ ਬੀਚ ਹੈ ਜੋ ਕਿ ਓਮ ਦੇ ਆਕਾਰ ਦਾ ਹੈ।

ਨਵੀਂ ਦਿੱਲੀ: ਬਾਰਿਸ਼ ਦੇ ਮੌਸਮ ਵਿਚ ਜੇ ਬੇਂਗਲੁਰੂ ਜਾਣਾ ਚਾਹੁੰਦੇ ਹੋ ਤਾਂ ਇਹ ਬਿਹਤਰ ਆਈਡੀਆ ਹੈ ਪਰ ਜੇ ਤੁਸੀਂ ਅਪਣਾ ਟ੍ਰੈਵਲ ਟਾਈਮ ਥੋੜਾ ਵਧਾ ਲੈਂਦੇ ਹੋ ਤਾਂ ਥੋੜਾ ਵਧੀਆਂ ਹੋਵੇਗਾ। ਦਰਅਸਲ ਇਸ ਸ਼ਹਿਰ ਵਿਚ ਹੋਰ ਵੀ ਬਹੁਤ ਸਾਰੀਆਂ ਦੇਖਣ ਵਾਲੀਆਂ ਥਾਵਾਂ ਹਨ ਜੋ ਕਿ ਤੁਹਾਡੇ ਟ੍ਰਿਪ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀਆਂ ਹਨ। ਮੈਸੂਰ ਦੇ ਗੋਕਰਣ ਤਕ ਬੈਂਗਰਲੁਰੂ ਤੋਂ ਬੈਸਟ ਵੀਕੇਂਡ ਤਕ ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜੋ ਕਿ ਬਹੁਤ ਹੀ ਖੂਬਸੂਰਤ ਹਨ।

bengluruBangalore

ਗੋਰਕਰਣ ਖੂਬਸੂਰਤ ਬੀਚ ਟਾਉਨ ਹੈ। ਕਰਨਾਟਕ ਦੇ ਮਾਰਗਾਓ ਤੋਂ ਕਰੀਬ 130 ਕਿਲੋਮੀਟਰ ਦੂਰ ਇੱਥੇ ਠਹਿਰਣ ਲਈ ਕਈ ਚੰਗੇ ਆਪਸ਼ਨ ਹਨ। ਇੱਥੇ ਦੇਸ਼ ਦੇ ਕਈ ਬਿਹਰਤੀਨ ਬੀਚ ਹਨ। ਇਹਨਾਂ ਵਿਚੋਂ ਸਭ ਤੋਂ ਖ਼ਾਸ ਓਮ ਬੀਚ ਹੈ ਜੋ ਕਿ ਓਮ ਦੇ ਆਕਾਰ ਦਾ ਹੈ। ਇਸ ਤੋਂ ਇਲਾਵਾ ਇੱਥੇ ਪੈਰਾਡਾਈਜ਼ ਬੀਚ, ਹਾਫ ਮੂਨ ਅਤੇ ਕੁਡਲੇ ਬੀਚ ਵੀ ਹਨ। ਇਹਨਾਂ ਬੀਚਜ਼ 'ਤੇ ਕਈ ਵਾਟਰ ਸਪੋਰਟਸ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ।

bengluruBangalore

ਬੈਂਗਲੁਰੂ ਦੇ ਆਸ ਪਾਸ ਦੀਆਂ ਕਈ ਥਾਵਾਂ ਵਿਚ ਮੈਸੂਰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂ ਕਿ ਇਹ ਸਿਰਫ਼ 150 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਸ਼ਹਿਰ ਅਪਣੇ ਖੂਬਸੂਰਤ ਆਰਕੀਟੇਕਚਰਸ, ਟ੍ਰੈਡਿਸ਼ਨਲ ਪੇਂਟਿੰਗ ਅਤੇ ਸਿਲਕ ਫੈਬ੍ਰਿਕ ਲਈ ਮਸ਼ਹੂਰ ਹੈ। ਇੱਥੋਂ ਦੀ ਮਾਰਕਿਟ ਵਿਚ ਬਹੁਤ ਰੌਣਕ ਰਹਿੰਦੀ ਹੈ। ਇੱਥੇ ਬ੍ਰੰਦਾਵਨ ਗਾਰਡਨ, ਸੈਂਟ ਫਿਲੋਮੇਨਾ ਚਰਚ, ਰੇਲਵੇ ਮਿਊਜ਼ੀਅਮ ਵਗੈਰਹ ਆਦਿ ਲੋਕਾਂ ਨੂੰ ਅਪਣੇ ਵੱਲ ਆਕਰਸ਼ਿਤ ਕਰਦੀਆਂ ਹਨ।

bengluruBangalore

ਇੱਥੇ ਦੀ ਕੁਦਰਤ ਦਿਲ ਖਿਚਵੀਂ ਹੈ। ਹੋਰ ਤੇ ਹੋਰ ਇੱਥੋਂ ਦੀਆਂ ਪਹਾੜੀਆਂ 'ਤੇ ਸਾਈਟ ਸੀਇੰਗ ਅਤੇ ਟ੍ਰੈਕਿੰਗ ਵਰਗੇ ਆਪਸ਼ਨ ਹਨ। ਮਾਨਸੂਨ ਦੌਰਾਨ ਇਹ ਇਲਾਕਾ ਬੇਹੱਦ ਖੂਬਸੂਰਤ ਦਿਖਾਈ ਦਿੰਦਾ ਹੈ। ਮੈਸੂਰ ਰੋਡ ਤੋਂ ਹੁੰਦੇ ਹੋਏ ਸਾਵਨਦੁਰਗ ਪਹੁੰਚਿਆ ਜਾ ਸਕਦਾ ਹੈ। ਰਾਮਨਗਰ ਪਹੁੰਚਣ ਤੇ ਸਾਵਨਦੁਰਗ ਕੇਵਲ 7-8 ਕਿਲੋਮੀਟਰ ਰਹਿ ਜਾਂਦਾ ਹੈ ਇਥੇ ਸਾਈਨਬੋਰਡ ਵੀ ਲੱਗੇ ਹਨ।

ਸ਼ਿਵਸਮੁੰਦਰ ਝਰਨਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਝਰਨਾ ਹੈ ਅਤੇ ਵਿਸ਼ਵ ਵਿਚ ਇਸ ਦਾ 16ਵਾਂ ਸਥਾਨ ਹੈ। ਇਹ ਕਾਵੇਰੀ ਝਰਨੇ ਦੇ ਰੂਪ ਵਿਚ ਵੀ ਪ੍ਰਸਿੱਧ ਹੈ। ਇਸ ਦੇ ਆਸ ਪਾਸ ਸੰਘਣੇ ਜੰਗਲ ਅਤੇ ਕਾਵੇਰੀ ਵਾਈਲਡ ਸੈਂਕਚੁਅਰੀ ਹੈ। ਕਾਵੇਰੀ ਨਦੀ 'ਤੇ ਸਥਿਤ ਇਸ ਝਰਨੇ ਦੀ ਸੁੰਦਰਤਾ ਮਾਨਸੂਨ ਸੀਜ਼ਨ ਵਿਚ ਹੋਰ ਵਧ ਜਾਂਦੀ ਹੈ। ਪਰ ਬਾਰਿਸ਼ ਦੇ ਚਲਦੇ ਇਸ ਮੌਸਮ ਵਿਚ ਇੱਥੇ ਵਾਟਰ ਸਪੋਰਟਸ ਰਿਸਕੀ ਹਨ।

ਬੈਂਗਲੁਰੂ ਸ਼ਹਿਰ ਤੋਂ ਇਹ ਕਰੀਬ 130 ਕਿਮੀ ਦੀ ਦੂਰੀ 'ਤੇ ਹੈ। ਮਾਨਸੂਨ ਦੇ ਕੇਟੀ ਘਾਟੀ ਵਿਚ ਚਾਰੇ ਪਾਸੇ ਸਿਰਫ਼ ਹਰਿਆਲੀ ਨਜ਼ਰ ਆਉਂਦੀ ਹੈ। ਬੈਂਗਲੁਰੂ ਤੋਂ ਇੱਥੋਂ ਦੀ ਦੂਰੀ ਲਗਭਗ 280 ਕਿਲੋਮੀਟਰ ਹੈ। ਕੇਟੀ ਘਾਟੀ ਉਟੀ ਤੋਂ 4 ਕਿਮੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement