ਮਹਾਨ ਵਿਗਿਆਨੀ ਸਤੇਂਦਰ ਨਾਥ ਬੋਸ ਦੀ ਖੋਜ ਨੂੰ ਅੱਗੇ ਵਧਾ ਰਹੇ ਵਿਸ਼ਵ ਦੇ 8 ਹਜ਼ਾਰ ਵਿਗਿਆਨੀ
Published : Sep 6, 2019, 4:49 pm IST
Updated : Sep 6, 2019, 4:49 pm IST
SHARE ARTICLE
Satyendra Nath Bose indian scientist higgs boson
Satyendra Nath Bose indian scientist higgs boson

ਭਾਰਤ ਵਿਚ ਬਹੁਤ ਸਾਰੇ ਮਹਾਨ ਵਿਗਿਆਨੀ ਹੋਏ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਹਾਨ ਖੋਜਾਂ ਕੀਤੀਆਂ। ਸਤੇਂਦਰ ਨਾਥ ਬੋਸ ਦਾ ਨਾਂਅ ਵੀ ਭਾਰਤ ਦੇ ਮਹਾਨ...

ਭਾਰਤ ਵਿਚ ਬਹੁਤ ਸਾਰੇ ਮਹਾਨ ਵਿਗਿਆਨੀ ਹੋਏ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਹਾਨ ਖੋਜਾਂ ਕੀਤੀਆਂ। ਸਤੇਂਦਰ ਨਾਥ ਬੋਸ ਦਾ ਨਾਂਅ ਵੀ ਭਾਰਤ ਦੇ ਮਹਾਨ ਵਿਗਿਆਨੀਆਂ ਵਿਚ ਸ਼ੁਮਾਰ ਹੁੰਦਾ ਹੈ। ਉਨ੍ਹਾਂ ਇਕ ਅਜਿਹੇ ਕਣ ਦੀ ਖੋਜ ਕੀਤੀ, ਜਿਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਬ੍ਰਹਿਮੰਡ ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ? ਜਨੇਵਾ ਵਿਚ ਕੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ 'ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਗੌਡ ਪਾਰਟੀਕਲ ਵੀ ਕਿਹਾ ਜਾਂਦਾ ਹੈ। ਦਰਅਸਲ,ਬੋਸੋਨ' ਨਾਂ ਸਤੇਂਦਰ ਨਾਥ ਬੋਸ ਦੇ ਨਾਂ ਤੋਂ ਲਿਆ ਗਿਆ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ। ਸਤੇਂਦਰ ਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ ਕੋਲਕਾਤਾ 'ਚ ਹੋਇਆ ਸੀ। ਬੋਸ ਦੇ ਪਿਤਾ ਦਾ ਨਾਮ ਸੁਰਿੰਦਰ ਨਾਥ ਬੋਸ ਸੀ ਅਤੇ ਉਹ ਈਸਟ ਇੰਡੀਆ ਰੇਲਵੇ 'ਚ ਇੰਜੀਨੀਅਰ ਦੇ ਅਹੁਦੇ 'ਤੇ ਕੰਮ ਕਰਦੇ ਸਨ। ਬੋਸ ਦੀ ਅਰੰਭ ਦੀ ਸਿੱਖਿਆ ਉਨ੍ਹਾਂ ਦੇ ਸ਼ਹਿਰ 'ਚ ਘਰ ਦੇ ਨਾਲ ਵਾਲੇ ਸਕੂਲ 'ਚ ਹੋਈ ਸੀ।

Satyendra Nath Bose indian scientist higgs bosonSatyendra Nath Bose indian scientist higgs boson

ਅੱਗੇ ਦੀ ਪੜਾਈ ਸਤੇਂਦਰ ਨਾਥ ਬੋਸ ਨੇ ਕੋਲਕਾਤਾ ਦੇ ਪ੍ਰੈਸੀਡੈਂਸੀ ਕਾਲਜ 'ਚ ਕੀਤੀ ਸੀ। ਬੋਸ ਬਚਪਨ ਤੋਂ ਹੀ ਹਿਸਾਬ ਅਤੇ ਭੌਤਿਕੀ 'ਚ ਹੁਸ਼ਿਆਰ ਸਨ ਅਤੇ ਹਮੇਸ਼ਾ ਚੰਗੇ ਅੰਕ ਲੈ ਕੇ ਆਉਂਦੇ ਸਨ।  ਬੋਸ ਨੇ ਆਪਣਾ ਹੁਨਰ ਕਾਲਜ ਵਿੱਚ ਵੀ ਦਿਖਾਇਆ ਅਤੇ ਐਮਐਸਸੀ ਦੀ ਪ੍ਰੀਖਿਆ 'ਚ ਪਹਿਲਾਂ ਸਥਾਨ ਹਾਸਲ ਕੀਤਾ ਸੀ। 1916 'ਚ ਬੋਸ ਕਾਲਜ 'ਚ ਲੈਕਚਰਾਰ ਦੇ ਅਹੁਦੇ 'ਤੇ ਨਿਯੁਕਤ ਹੋਏ। 1921 ਤੱਕ ਕਾਲਜ 'ਚ ਪੜਾਉਣ ਤੋਂ ਬਾਅਦ ਬੋਸ ਢਾਕਾ ਯੂਨੀਵਰਸਿਟੀ ਚਲੇ ਗਏ। ਇੱਥੇ ਸਤੇਂਦਰ ਬੋਸ ਨੇ ਬਤੋਰ ਭੌਤਿਕੀ ਲੈਕਚਰਾਰ ਅਤੇ ਰੀਡਰ ਦਾ ਕੰਮ ਕੀਤਾ।  ਉਸ ਸਮੇਂ ਕੁਆਂਟਮ ਭੌਤਿਕੀ ਦੇ ਇੱਕ ਨਵੇਂ ਸਿਧਾਂਤ ਦਾ ਜਨਮ ਹੋਇਆ ਸੀ। ਜਰਮਨੀ ਦੇ ਵਿਗਿਆਨੀ ਮੈਕਸ ਪਲਾਂਕ ਨੇ ਕੁਆਂਟਮ ਭੌਤਿਕੀ ਦੀ ਥਿਓਰੀ ਦਿੱਤੀ ਸੀ। ਇਸ 'ਤੇ ਸਤੇਂਦਰ ਨਾਥ ਬੋਸ ਨੇ ਰਿਸਰਚ ਅਤੇ ਪੜ੍ਹਾਈ ਕੀਤੀ। 

Satyendra Nath Bose indian scientist higgs bosonSatyendra Nath Bose indian scientist higgs boson

Satyendra Nath Bose ਨੇ ਕੁਆਂਟਮ ਭੌਤੀਕੀ Quantum Physics ਪਰ ਇੱਕ ਸ਼ੋਧਪੱਤਰ “ਪਲਾਂਕ ਲਾੱਅ ਐਂਡ ਲਾਇਟ ਕੁਆਂਟਮ” ਲਿਖਿਆ ਸੀ। ਬੋਸ ਇਸ ਸ਼ੋਧਪੱਤਰ ਨੂੰ ਬ੍ਰਿਟਿਸ਼ ਜਰਨਲ 'ਚ ਛਾਪਣਾ ਚਾਹੁੰਦੇ ਸਨ ਪਰ ਬ੍ਰਿਟਿਸ਼ ਜਰਨਲ ਨੇ ਰਿਜੈਕਟ ਕਰ ਦਿੱਤਾ ਸੀ। ਇਸਦੇ ਬਾਅਦ ਬੋਸ ਨੇ ਆਪਣੇ ਇਸ ਖੋਜਪੱਤਰ ਨੂੰ ਅਲਬਰਟ ਆਈਨਸਟਿਨ ਦੇ ਕੋਲ ਭੇਜ ਦਿੱਤਾ। ਆਈਨਸਟਿਨ ਨੂੰ ਇਹ ਖੋਜਪੱਤਰ ਕਾਫ਼ੀ ਪਸੰਦ ਆਇਆ ਅਤੇ ਉਹ ਬੋਸ ਦੇ ਹੁਨਰ ਦੇ ਪ੍ਰਭਾਵਿਤ ਹੋ ਗਏ। 

Satyendra Nath Bose indian scientist higgs bosonSatyendra Nath Bose indian scientist higgs boson

ਸਤੇਂਦਰ ਨਾਥ ਬੋਸ ਨੇ ਮਹਾਨ ਵਿਗਿਆਨੀ ਆਈਨਸਟਿਨ ਤੋਂ ਇਲਾਵਾ ਵੀ ਕਈ ਵਿਗਿਆਨੀਆਂ ਦੇ ਨਾਲ ਕੰਮ ਕੀਤਾ ਸੀ। ਜਿਨ੍ਹਾਂ 'ਚ ਮੈਰੀ ਕਿਊਰੀ, ਹਾਈਜੈਨਬਰਗ, ਮੈਕਸ ਪਲਾਂਕ ਦੇ ਨੇ ਨਾਂ ਸ਼ਾਮਲ ਸਨ।1926 ਵਿੱਚ ਬੋਸ ਢਾਕਾ ਯੂਨੀਵਰਸਿਟੀ 'ਚ ਪ੍ਰੋਫੈਸਰ ਦੇ ਅਹੁਦੇ 'ਤੇ ਨਿਯੁਕਤ ਹੋਏ ਸਨ। 1945 ਵਿੱਚ ਕੋਲਕਾਤਾ ਯੂਨੀਵਰਸਿਟੀ 'ਚ ਲੈਕਚਰਾਰ ਦੇ ਤੌਰ 'ਤੇ ਨਿਯੁਕਤ ਹੋਏ। ਸੇਵਾਮੁਕਤ ਹੋਣ ਤੋਂ ਬਾਅਦ ਸਤੇਂਦਰ ਨਾਥ ਬੋਸ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਕੁਲਪਤੀ ਵੀ ਰਹੇ ਸਨ। 

Satyendra Nath Bose indian scientist higgs bosonSatyendra Nath Bose indian scientist higgs boson

1958 ਵਿੱਚ ਬੋਸ ਨੂੰ ਰਾਇਲ ਸੋਸਾਇਟੀ ਦਾ ਮੈਂਬਰ ਚੁਣਿਆ ਗਿਆ। ਇਸ ਸਾਲ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਸੀ। 4ਸਤੇਂਦਰ ਨਾਥ ਬੋਸ ਦਾ 4 ਫਰਵਰੀ 1974 ਨੂੰ ਕੋਲਕਾਤਾ 'ਚ ਦੇਹਾਂਤ ਹੋ ਗਿਆ ਸੀ। ਸਤੇਂਦਰ ਨਾਥ ਬੋਸ ਦੇ ਨਾਮ 'ਤੇ ਹੀ ਕੁਆਂਟਮ ਫਿਜੀਕਸ 'ਚ ਇੱਕ ਕਣ ਦਾ ਨਾਮ ਬੋਸਾਨ ਰੱਖਿਆ ਗਿਆ ਹੈ। ਇਸ ਕਣ ਤੋਂ ਵਿਸ਼ਵ ਭਰ ਦੇ ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬ੍ਰਹਿਮੰਡ ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ। ਇਸ ਨੂੰ ਵਿਸ਼ਵ ਦੀ ਇਕ ਵੱਡੀ ਖੋਜ ਕਿਹਾ ਜਾ ਸਕਦਾ ਹੈ। ਭਲਾਂ ਇਸ ਤੋਂ ਵੱਡੀ ਮਹਾਨ ਉਪਲਬਧੀ ਕੀ ਹੋ ਸਕਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement