
ਆਖਰੀ ਦੋ ਦਿਨ ਕਲਾ ਪ੍ਰੇਮੀਆਂ ਤੇ ਦਰਸ਼ਕਾਂ ਦਾ ਉਮੜਿਆ ਜਨ ਸਮੂਹ
ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਲੋਕ ਕਲਾਵਾਂ ਦੀ ਖਾਸ ਕਲਾ 'ਗੁੱਡੀਆਂ ਪਟੋਲੇ' ਦੀ ਲਗਾਈ ਗਈ ਚਾਰ ਰੋਜ਼ਾ ਪ੍ਰਦਰਸ਼ਨੀ ਦਾ ਸਮਾਪਨ ਸਮਾਰੋਹ ਕਲਾ ਭਵਨ ਸਥਿਤ ਸ਼ੋਭਾ ਸਿੰਘ ਆਰਟ ਗੈਲਰੀ ਵਿਖੇ ਹੋਇਆ। ਜੀ.ਐਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਸਹਾਇਕ ਪ੍ਰੋਫੈਸਰ ਡਾ. ਦਵਿੰਦਰ ਕੌਰ ਢੱਟ ਵਲੋਂ ਲਗਾਈ ਬਣਾਈਆਂ ਵਿਰਾਸਤੀ ਕਲਾਕ੍ਰਿਤਾਂ ਦੀ ਲਗਾਈ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਜੀਵ ਕੁਮਾਰ ਨੇ ਕਿਹਾ ਕੇ ਉਹ ਇਹ ਵਿਲੱਖਣ ਪ੍ਰਦਰਸ਼ਨੀ ਵੇਖ ਕੇ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਕਿਹਾ ਕਿ ਅਜੋਕੀ ਪੀੜੀ ਨੂੰ ਵਿਰਾਸਤ ਨਾਲ ਜੋੜਨਾ ਦਾ ਇਹ ਵੱਡਾ ਉਪਰਾਲਾ ਸੀ।
4 day exhibition organized by Punjab Kala Parishad Chandigarh
ਪ੍ਰਦਰਸ਼ਨੀ ਦੇ ਸਮਾਪਨ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਵਿਭਾਗ ਦੇ ਸੰਯੁਕਤ ਸਕੱਤਰ ਲਖਮੀਰ ਰਾਜਪੂਤ ਅਤੇ ਸਾਬਕਾ ਪੁਲਿਸ ਕਪਤਾਨ ਭਗਵੰਤ ਸਿੰਘ ਪੰਧੇਰ ਨੇ ਕਿਹਾ ਕਿ ਡਾ. ਦਵਿੰਦਰ ਕੌਰ ਢੱਟ ਨੂੰ ਸੱਭਿਆਚਾਰ ਤੇ ਵਿਰਸੇ ਦੀ ਝਲਕ ਇਨ੍ਹਾਂ ਖੂਬਸੂਰਤ ਕਲਾ ਕ੍ਰਿਰਤੀਆਂ ਰਾਹੀਂ ਪ੍ਰਗਟ ਕਰਨ ਲਈ ਮੁਬਾਰਕ ਦਿੱਤੀ। ਉਨ੍ਹਾਂ ਕਿਹਾ ਕਿ 'ਬਾਰਬੀ ਡੌਲਜ਼' ਦੇ ਜ਼ਮਾਨੇ ਵਿਚ ਪੁਰਾਣੇ ਸਮੇਂ ਦੀਆਂ ਗੁੱਡੀਆਂ ਪਟੋਲਿਆਂ ਦੀ ਪ੍ਰਦਰਸ਼ਨੀ ਇਕ ਅਚੰਭਾ ਤੇ ਤੋਹਫ਼ਾ ਸੀ।
4 day exhibition organized by Punjab Kala Parishad Chandigarh
ਪ੍ਰਦਰਸ਼ਨੀ ਦੇ ਕਨਵੀਨਰ ਡਾ. ਨਿਰਮਲ ਜੌੜਾ ਨੇ ਦਸਿਆ ਕਿ ਚਾਰ ਰੋਜ਼ਾ ਪ੍ਰਦਰਸ਼ਨੀ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਕਲਾ ਪ੍ਰੇਮੀ ਪੁੱਜੇ। ਪ੍ਰਦਰਸ਼ਨੀ ਦੌਰਾਨ ਕੰਨਿਆ ਮਹਾਂ ਵਿਦਿਆਲਾ ਜਲੰਧਰ ਦੀਆਂ 60 ਦੇ ਕਰੀਬ ਵਿਦਿਆਰਥਣਾਂ ਉਚੇਚੇ ਤੌਰ 'ਤੇ ਮੈਡਮ ਬਰੁਨ ਕੌਰ ਮਾਨ ਦੀ ਅਗਵਾਈ ਵਿਚ ਪੁੱਜੀਆਂ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਡਾ. ਸੁਰਜੀਤ ਪਾਤਰ ਵਲੋਂ ਕੀਤਾ ਗਿਆ ਸੀ।
4 day exhibition organized by Punjab Kala Parishad Chandigarh
ਪ੍ਰਦਰਸ਼ਨੀ ਨੂੰ ਦੇਖਣ ਵਾਲਿਆਂ ਵਿਚ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੋਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਗੀਤਕਾਰ ਤੇ ਪੇਸ਼ਕਾਰ ਸ਼ਮਸੇਰ, ਕਲਾ ਪਰਸ਼ਿਦ ਦੀ ਸਾਬਕਾ ਚੇਅਰਪਰਸਨ ਹਰਜਿੰਦਰ ਕੌਰ, ਡੌਲੀ ਮਲਕੀਤ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਸਿੰਘ ਰੁਪਾਲ, ਸਤਨਾਮ ਚਾਨਾ, ਪ੍ਰਿੰਸੀਪਲ ਸਰਬਜੀਤ ਕੌਰ ਰਾਣੂ, ਪਿ੍ਰੰਸੀਪਲ ਸਤਵਿੰਦਰ ਕੌਰ, ਪੰਜਾਬ ਯੂਨੀਵਰਸਿਟੀ ਤੋਂ ਪ੍ਰੋ ਕਿਰਨਦੀਪ ਸਿੰਘ ਹਾਜ਼ਰ ਸਨ।
4 day exhibition organized by Punjab Kala Parishad Chandigarh
ਇਸ ਤੋਂ ਇਲਾਵਾ ਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਪੰਜਾਬੀ ਯੂਨੀਵਰਸਿਟੀ ਤੋਂ ਡੇਜ਼ੀ ਵਾਲੀਆ, ਪ੍ਰਿੰਸੀਪਲ ਜਸਟਿਸ ਹਰਮਿੰਦਰ ਸਿੰਘ ਮਦਾਨ, ਕਰਨਲ ਗੁਰਮੀਤ ਸਿੰਘ, ਯੂਕੇ ਤੋਂ ਹਰਵਿੰਦਰ ਸੈਂਬੀ, ਮਿਸ ਵਰਲਡ ਪੰਜਾਬਣ ਗੁਰਪ੍ਰੀਤ ਕੌਰ, ਗੁਰਦੀਪ ਧੀਮਾਨ, ਜਗਜੀਤ ਸਿੰਘ ਯੂਕੇ, ਡਾ. ਅਮਨਦੀਪ ਸੰਧੂ, ਸ੍ਰੀ ਜਤਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੱਧੂ, ਫਰਾਂਸ ਤੋਂ ਜੁਲੀਅਨ ਮਸ਼ੀਲੀ, ਅਹਿਸਾਸ ਆਰਗੇਨਾਈਜੇਸ਼ਨ ਲੁਧਿਆਣਾ ਤੋਂ ਸੰਗੀਤਾ ਭੰਡਾਰੀ, ਭੁੱਟਾ ਕਾਲਜ ਤੋਂ ਅਮਰਜੀਤ ਸਿੰਘ ਗਰੇਵਾਲ ਸ਼ਾਮਲ ਸਨ।