‘ਪੇਡਾ’ ਵੱਲੋਂ ਊਰਜਾ ਬਚਾਊ ਨਿਰਮਾਣ ਸਮੱਗਰੀ/ਯੰਤਰਾਂ ਸਬੰਧੀ ਵਰਕਸ਼ਾਪ-ਕਮ-ਪ੍ਰਦਰਸ਼ਨੀ ਦਾ ਆਯੋਜਨ
Published : Jun 1, 2019, 6:41 pm IST
Updated : Jun 1, 2019, 6:41 pm IST
SHARE ARTICLE
PEDA Organizes Workshop-cum-Exhibition on Energy Efficient Building Materials
PEDA Organizes Workshop-cum-Exhibition on Energy Efficient Building Materials

ਪੇਡਾ ਦੇ ਮੁੱਖ ਕਾਰਜ ਸਾਧਕ ਅਫ਼ਸਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਚੰਡੀਗੜ੍ਹ: ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ(ਪੇਡਾ) ਵਲੋਂ ਨਵਿਆਉਣ ਯੋਗ ਊਰਜਾ ਅਤੇ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਹਿੱਤ ਇਕ ਉਪਰਾਲਾ ਕਰਦਿਆਂ ਪੇਡਾ ਸੋਲਰ ਪੈਸਿਵ ਕੰਪਲੈਕਸ, ਚੰਡੀਗੜ੍ਹ ਵਿਖੇ ਵਰਕਸ਼ਾਪ-ਕਮ-ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪੇਡਾ ਦੇ ਮੁੱਖ ਕਾਰਜ ਸਾਧਕ ਅਫ਼ਸਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਵਿਚ ਵੱਖ ਵੱਖ ਉਤਪਾਦਕਾਂ ਤੇ ਵਿਕਰੇਤਾਵਾਂ ਨੇ ਇਨਸੂਲੇਸ਼ਨ, ਏਏਸੀ ਬਲਾਕਸ,ਐਚ.ਵੀ.ਏ.ਸੀ, ਗਲਾਸ,

Peda Organizes WorkshopPEDA Organizes Workshop-cum-Exhibition on Energy Efficient Building Materials

ਲਾਈਟਿੰਗ, ਸੋਲਰ ਪੀਵੀ ਤੇ ਗਰਮ ਪਾਣੀ, ਇਲੈਕਟ੍ਰੀਕਲ ਸਿਸਟਮ ਤੇ ਆਟੋਮੇਸ਼ਨ ਵਰਗੇ ਬਿਜਲੀ ਬਚਾਊ ਬਿਲਡਿੰਗ ਮਟੀਰੀਅਲ ਪ੍ਰਦਰਸ਼ਿਤ ਕੀਤੇ । ਇਸ ਦੌਰਾਨ ਦੇਸ਼ ਭਰ ਤੋਂ ਆਏ 60 ਤੋਂ ਵੀ ਵੱਧ ਉਤਪਾਦਕਾਂ ਨੇ ਸੁਚੱਜੀ ਬਿਜਲੀ ਖਪਤ ਕਰਨ ਵਾਲੇ ਉਪਕਰਨ ਤੇ ਨਿਰਮਾਣ ਸਮੱਘਰੀਆਂ ਪ੍ਰਦਰਸ਼ਿਤ ਕੀਤੀਆਂ।
ਇਸ ਮੌਕੇ ਆਪਣੇ ਉਦਘਾਟਨੀ ਭਾਸ਼ਨ ਦੌਰਾਨ ਪੇਡਾ ਦੇ ਮੁੱਖ ਕਾਰਜ ਸਾਧਕ ਅਫ਼ਸਰ ਨੇ ਸਾਫ਼ ਤੇ ਵਾਤਾਵਰਨ ਪੱਖੀ ਊਰਜਾ ਅਪਨਾਉਣ ਲਈ ਅਪੀਲ ਕੀਤੀ ਅਤੇ ਨਾਲ ਹੀ ਵਧੀਆ ਕਿਸਮ ਦੇ ਘੱਟ ਬਿਜਲੀ ਖਪਤ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਕਰਕੇ ਬਿਜਲੀ ਬਚਾਉਣ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਨਵੀਆਂ ਇਮਾਰਤਾਂ ਵਿਚ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ(ਈ.ਸੀ.ਬੀ.ਸੀ) ਨੂੰ ਅਪਣਾਕੇ ਕਰਕੇ 30-40 ਫੀਸਦ ਊਰਜਾ ਬਚਾਈ ਜਾ ਸਕਦੀ ਹੈ ਅਤੇ ਮੌਜੂਦਾ ਇਮਾਰਤਾਂ ਵਿਚ ਘੱਟ ਬਿਜਲੀ ਖਪਤ ਵਾਲੀ ਪ੍ਰਣਾਲੀ ਅਪਣਾਕੇ 10-15 ਫੀਸਦ ਊਰਜਾ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ  ਨਵਿਆਉਣ ਯੋਗ ਊਰਜਾ ਪ੍ਰਣਾਲੀ ਦੇ ਨਾਲ ਸੁਚੱਜੀਆਂ ਊਰਜਾ ਵਿਧੀਆਂ ਇਸਤੇਮਾਲ ਕਰਕੇ ਬਹੁਤ ਬਿਜਲੀ ਬਚ ਸਕਦੀ ਹੈ ਜਿਸ ਨਾਲ ਊਰਜਾ ਸਮਰੱਥਾ ਵਿਚ ਵਾਧਾ ਹੋਵੇਗਾ

PEDA Organizes Workshop-cum-Exhibition on Energy Efficient Building MaterialsPEDA Organizes Workshop-cum-Exhibition on Energy Efficient Building Materials

ਅਤੇ ਨਾਲ ਹੀ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀ ਹਾਨੀਕਾਰਕ ਗ੍ਰੀਨ ਹਾਊਸ ਗੈਸ (ਜੀਐਚਜੀ) ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਿਆਉਣ ਯੋਗ ਊਰਜਾ ਸਬੰਧੀ  ਨਵੀਆਂ ਤਕਨੀਕਾਂ ਅਤੇ ਵਿਚਾਰਾਂ ਦਾ ਪੇਡਾ ਸਵਾਗਤ ਕਰਦਾ ਹੈ ਅਤੇ ਬਿਜਲੀ ਬਚਾਉਣ ਲਈ ਨਵੇਂ ਵਿਚਾਰਾਂ 'ਤੇ ਅਧਾਰਿਤ ਉਪਕਰਨਾ ਤੇ ਸੇਵਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਪੇਡਾ ਵਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਈਸੀਬੀਸੀ ਨੂੰ ਲਾਗੂ ਕਰਨ ਹਿੱਤ ਪੇਡਾ ਕਾਰਜ ਸਮਰੱਥਾ ਵਧਾਉਣ ਵਾਲੇ ਪ੍ਰੋਗਰਾਮ ਆਯੋਜਿਤ ਕਰਵਾ ਕੇ ਅਤੇ ਪੇਡਾ ਦਫ਼ਤਰ ਵਿਚ ਤਿਆਰ ਹੋਏ ਈਸੀਬੀਸੀ ਸੈੱਲ ਦੇ ਇੰਟਰਐਕਟਿਵ ਸੈਸ਼ਨ ਰਾਹੀਂ ਸਾਰੇ ਭਾਈਵਾਲਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਵਾ ਰਿਹਾ ਹੈ। ਪੰਜਾਬ ਈਸੀਬੀਸੀ ਲਈ ਸੁਚੱਜੀ ਊਰਜਾ ਸਮੱਗਰੀ ਅਤੇ ਇਸ ਦੀ ਵਰਤੋਂ ਸਬੰਧੀ 1200 ਪ੍ਰਾਈਵੇਟ/ਸਰਕਾਰੀ ਆਰਚੀਟੈਕਟਾਂ, ਇੰਜੀਨੀਅਰਾਂ ਅਤੇ ਬਿਲਡਰਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ।

WorkshopPEDA Organizes Workshop-cum-Exhibition on Energy Efficient Building Materials

ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ ਦੇ ਸੀਨੀਅਰ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਮੀਨਲ ਆਨੰਦ ਨੇ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਵਿਚ ਈਸੀਬੀਸੀ ਦੇ ਲਾਭਾਂ ਸਬੰਧੀ ਜਾਣਕਾਰੀ ਦਿਤੀ। ਸ਼੍ਰੀ ਐਮ.ਪੀ ਸਿੰਘ, ਡੀਜੀਐਮ, ਪੇਡਾ ਨੇ ਇਸ ਵਰਕਸ਼ਾਪ-ਕਮ-ਪ੍ਰਦਰਸ਼ਨੀ ਵਿਚ ਬਿਜਲੀ ਬਚਾਊ ਯੰਤਰਾਂ ਤੇ ਸਮੱਗਰੀ ਪ੍ਰਦਰਸ਼ਿਤ ਕਰਨ ਵਾਲਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਜੀ.ਆਰ.ਆਈ.ਐਚ.ਏ, ਆਈਜੀਬੀਸੀ, ਐਲਈਈਡੀ, ਯੂਜੀਬੀਸੀ ਅਤੇ ਜੀਈਐਮ ਤੋਂ ਆਏ ਨੁਮਾਇੰਦਿਆਂ ਨੇ ਗ੍ਰੀਨ ਰੇਟਿੰਗ ਬਿਲਡਿੰਗਜ਼ ਦੀ ਉਸਾਰੀ ਸਬੰਧੀ ਪੇਸ਼ਕਾਰੀਆਂ ਵੀ ਦਿੱਤੀਆਂ। ਨਵੀਆਂ ਇਮਾਰਤਾਂ ਦੀ ਉਸਾਰੀ ਲਈ ਪੁਰਾਣੇ ਰਵਾਇਤੀ ਸਾਜ਼ੋ-ਸਮਾਨ ਦੇ ਨਿਸਬਤ ਉਨ੍ਹਾਂ ਵਲੋਂ ਸੁਝਾਏ ਸਮਾਨ ਦਾ ਤੁਲਨਾਤਮਕ ਕੀਮਤ ਅਧਿਐਨ ਵੀ ਪੇਸ਼ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement