
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਕੋਪ ਮਕਾਨ ਖਰੀਦਣ ਵਾਲਿਆਂ ਲਈ ਚੰਗਾ ਸਾਬਤ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਕਾਰਨ ਦੇਸ਼ ਦੇ ਸੱਤ ਸ਼ਹਿਰਾਂ ਵਿਚ ਮਕਾਨ ਹੋਰ ਸਸਤੇ ਹੋ ਸਕਦੇ ਹਨ। ਪਿਛਲੇ ਕਈ ਸਾਲ ਤੋਂ ਰਿਅਲ ਇਸਟੇਟ ਵਿਚ ਲਗਾਤਾਰ ਜਾਰੀ ਮੰਦੀ ਕਾਰਨ ਮਕਾਨ ਪਹਿਲਾਂ ਤੋਂ ਹੀ ਸਸਤੇ ਵਿਕ ਰਹੇ ਹਨ।
Property
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ ਅਤੇ ਇਸ ਨਾਲ ਜ਼ਰੂਰੀ-ਸਮਾਨ ਅਤੇ ਸੇਵਾਵਾਂ ਤੋਂ ਇਲਾਵਾ ਬਾਕੀ ਸਾਰੇ ਤਰ੍ਹਾਂ ਦੇ ਵਪਾਰ ਵੀ ਠੱਪ ਪਏ ਹਨ। ਇਸ ਨਾਲ ਇਕਨਾਮਿਕ ਅਤੇ ਇੰਡਸਟਰੀ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਪਿਛਲੇ ਕਈ ਸਾਲ ਤੋਂ ਰਿਅਲ ਇਸਟੇਟ ਵਿਚ ਮੰਦੀ ਹੈ ਅਤੇ ਬੈਕਿੰਗ ਅਤੇ ਵਿੱਤੀ ਖੇਤਰ ਵਿਚ ਨਕਦੀ ਦੇ ਸੰਕਟ ਤੋਂ ਬਾਅਦ ਇਸ ਵਿਚ ਹੋਰ ਮੰਦੀ ਛਾ ਗਈ ਸੀ।
Property
ਇਸ ਕਾਰਨ ਕੰਪਨੀਆਂ ਕਾਫੀ ਸਸਤੀਆਂ ਦਰਾਂ ਤੇ ਮਕਾਨ ਵੇਚਣ ਲਈ ਮਜ਼ਬੂਰ ਹੋ ਗਈਆਂ ਸਨ। ਹੁਣ ਕੋਰੋਨਾ ਦੇ ਕਹਿਰ ਤੋਂ ਰਿਅਲ ਇਸਟੇਟ ਇੰਡਸਟਰੀ ਦਾ ਲੱਕ ਹੀ ਟੁੱਟ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਾਪਰਟੀ ਸਲਾਹਕਾਰ ਕੰਪਨੀ ਐਨਰਾਕ ਅਨੁਸਾਰ ਕੋਰੋਨਾ ਵਾਇਰਸ ਕਾਰਨ ਇਸ ਸਾਲ ਦੇਸ਼ ਦੇ ਸੱਤ ਵੱਡੇ ਦੇਸ਼ਾਂ ਵਿਚ ਘਰਾਂ ਦੀ ਵਿਕਰੀ ਵਿਚ 35 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ।
House
ਇਹ ਸ਼ਹਿਰ ਹਨ- ਦਿੱਲੀ-ਐਨਸੀਆਰ (ਗਾਜ਼ੀਆਬਾਦ, ਨੋਇਡਾ, ਗ੍ਰੇਟਰ, ਗੁਰੂਗ੍ਰਾਮ, ਫਰੀਦਾਬਾਦ), ਮੁੰਬਈ ਮਹਾਨਗਰ ਖੇਤਰ (ਐਮਐਮਆਰ), ਕੋਲਕਾਤਾ, ਚੇਨੱਈ, ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ। ਕੰਪਨੀ ਨੇ ਇਕ ਰਿਪੋਰਟ ਵਿਚ ਕਿਹਾ ਕਿ ਵਪਾਰਕ ਜਾਇਦਾਦਾਂ ਦੀ ਵਿਕਰੀ ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ਅਨੁਸਾਰ ਦਫਤਰ ਦੀਆਂ ਗਤੀਵਿਧੀਆਂ ਨੂੰ ਲੀਜ਼ 'ਤੇ 30 ਪ੍ਰਤੀਸ਼ਤ ਅਤੇ ਪ੍ਰਚੂਨ ਵਿੱਚ 64 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ।
House
ਐਨਰਾਕ ਪ੍ਰਾਪਰਟੀ ਕੰਸਲਟੇਂਟਸ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਨਰਮ ਮੰਗ ਅਤੇ ਨਕਦੀ ਦੀ ਖਰਾਬ ਸਥਿਤੀ ਨਾਲ ਪਹਿਲਾਂ ਤੋਂ ਹੀ ਜੂਝ ਰਹੇ ਭਾਰਤੀ ਰਿਅਲ ਇਸਟੇਟ ਖੇਤਰ ਤੇ ਕੋਵਿਡ-19 ਕਾਰਨ ਵੀ ਮਾੜਾ ਅਸਰ ਪੈ ਸਕਦਾ ਹੈ। ਰਿਪੋਰਟ ਮੁਤਾਬਕ ਇਸ ਸਾਲ ਅਪਾਰਟਮੈਂਟ ਵਿਚ ਵਿਕਰੀ ਸਿਰਫ 1.7 ਤੋਂ 1.96 ਲੱਖ ਯੂਨਿਟ ਵਿਚਕਾਰ ਹੋ ਸਕਦੀ ਹੈ। ਸਾਲ 2019 ਵਿਚ ਇਸ ਦੀ ਵਿਕਰੀ 2.61 ਲੱਖ ਯੂਨਿਟ ਦੀ ਹੋਈ ਸੀ।
ਪ੍ਰਾਪਰਟੀ ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਛੇ ਮਹੀਨਿਆਂ ਵਿਚ ਪੂਰੀ ਤਰ੍ਹਾਂ ਨਾਲ ਮਜ਼ਦੂਰਾਂ ਦੀ ਵਾਪਸੀ ਹੋਣ ਨਾਲ ਹੀ ਬਿਲਡਰਾਂ ਲਈ ਤਾਜ਼ਾ ਆਰਥਿਕ ਹਾਲਾਤ ਵਿਚ ਫੰਡ ਇਕੱਠਾ ਕਰਨਾ ਇਕ ਸਮੱਸਿਆ ਹੈ। ਅਜਿਹੇ ਵਿਚ ਉਹਨਾਂ ਵੱਲੋਂ ਡਿਲਵਰੀ ਵਿਚ ਵੀ ਦੇਰੀ ਹੋਵੇਗੀ। ਕੁੱਲ ਮਿਲਾ ਕੇ ਪ੍ਰੋਜੈਕਟ ਦੀ ਡਿਲਵਰੀ ਵਿਚ ਇਕ ਸਾਲ ਦਾ ਸਮਾਂ ਹੋਰ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।