ਸਟੀਲ ਦੀ ਮੰਗ ਘਟਣ ਕਾਰਨ ਸੁਸਤ ਪਿਆ ਸਟੀਲ ਉਦਯੋਗ
Published : Dec 4, 2019, 9:32 am IST
Updated : Dec 4, 2019, 9:32 am IST
SHARE ARTICLE
Steel industry shrinking due to lack of demand
Steel industry shrinking due to lack of demand

ਇਸਕੋ ਮੁੱਖ ਤੌਰ 'ਤੇ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਸਪਲਾਈ ਕਰਦਾ ਹੈ

ਨਵੀਂ ਦਿੱਲੀ: ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਆਈਆਈਐਸਕੋ (ਇਸਕੋ) ਸਟੀਲ ਪਲਾਂਟ ਦੀ ਪਿਛਲੇ ਮਹੀਨੇ ਹੋਈ ਇਕ ਬੈਠਕ ਹੋਈ ਸੀ ਜਿਸ ਵਿਚ ਹਰੇਕ ਵਿਭਾਗ ਨੂੰ ਪੁੱਛਿਆ ਗਿਆ ਸੀ ਕਿ ਲਾਗਤ ਵਿਚ ਪ੍ਰਤੀ ਟਨ 35,00 ਰੁਪਏ ਦੀ ਕਟੌਤੀ ਵਿਚ ਉਹਨਾਂ ਦੀ ਕੀ ਭੂਮਿਕਾ ਰਹੀ ਹੈ। ਜਦੋਂ ਤਕ ਇਸ ਤੇ ਕੋਈ ਟਿਪਣੀ ਨਹੀਂ ਆਈ ਉਦੋਂ ਤਕ ਕਿਸੇ ਨੂੰ ਵੀ ਮੀਟਿੰਗ ਵਿਚੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

PhotoPhotoਇਸ ਮੀਟਿੰਗ ਦਾ ਸਮਾਂ ਸ਼ਾਮ 5 ਵਜੇ ਸੀ ਤੇ ਇਹ ਅੱਧੀ ਰਾਤ ਤਕ ਚੱਲੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਵੀ ਕਮਲਾਕਾਰ ਲਾਗਤ ਵਿਚ ਕਟੌਤੀ ਲਈ ਕਿੰਨੇ ਗੰਭੀਰ ਹਨ। ਪੱਛਮੀ ਬੰਗਾਲ ਦੇ ਆਸਨਸੋਲ ਵਿਚ ਸਥਿਤ ਇਸ ਪਲਾਂਟ ਦਾ ਅਗਲੇ ਮਹੀਨੇ ਪ੍ਰਤੀ ਟਨ ਲਾਗਤ ਵਿਚ 1500 ਰੁਪਏ ਦੀ ਕਟੌਤੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜੇ ਸੁਸਤ ਚਲ ਰਹੀ ਸਟੀਲ ਬਜ਼ਾਰ ਨੂੰ ਮੁਨਾਫੇ ਦੇ ਰਾਹ ਤੇ ਲਿਆਉਣਾ ਹੈ ਤਾਂ ਲਾਗਤ ਵਿਚ ਕਟੌਤੀ ਕਰਨੀ ਪਵੇਗੀ।

PhotoPhoto ਕਮਲਾਕਰ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸ਼ੁੱਧ ਵਿਕਰੀ ਤੋਂ ਪ੍ਰਾਪਤ ਹੋਣ ਵਾਲੇ ਭਾਅ ਪ੍ਰਤੀ ਟਨ 10 ਹਜ਼ਾਰ ਰੁਪਏ ਦੀ ਕਮੀ ਆਈ ਹੈ।  ਸਿਰਫ ਪਿਛਲੀ ਤਿਮਾਹੀ ਵਿਚ ਹੀ ਇਸ ਵਿਚ ਪ੍ਰਤੀ ਟਨ 4,000 ਰੁਪਏ ਤੋਂ 5000 ਰੁਪਏ ਦੀ ਗਿਰਾਵਟ ਆਈ ਹੈ। ਇਸਕੋ ਦੇ ਵਿੱਤੀ ਪ੍ਰਦਰਸ਼ਨ ਵਿਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ। ਸਤੰਬਰ 'ਚ ਖਤਮ ਤਿਮਾਹੀ 'ਚ ਉਸਨੂੰ 194.9 ਕਰੋੜ ਰੁਪਏ ਦਾ ਟੈਕਸ ਘਾਟਾ ਹੋਇਆ ਸੀ, ਜਦਕਿ ਜੂਨ ਦੀ ਤਿਮਾਹੀ 'ਚ ਇਹ 60.9 ਕਰੋੜ ਰੁਪਏ ਸੀ।

PhotoPhotoਇਸਕੋ ਮੁੱਖ ਤੌਰ 'ਤੇ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਸਪਲਾਈ ਕਰਦਾ ਹੈ ਜਿਹੜਾ ਮਾਨਸੂਨ ਕਿ ਮਾਨਸੂਨ ਸਰਕਾਰੀ ਖਰਚੇ 'ਚ ਕਮੀ ਅਤੇ ਨਕਦ ਸੰਕਟ ਕਾਰਨ ਪ੍ਰਭਾਵਿਤ ਹੋਇਆ ਹੈ। ਸਟੀਲ ਦੀ ਕੁੱਲ ਮੰਗ 'ਚ ਲਗਭਗ 60 ਪ੍ਰਤੀਸ਼ਤ ਹਿੱਸਾ ਨਿਰਮਾਣ ਖੇਤਰ ਦਾ ਹੈ, ਜਦੋਂਕਿ 8 ਤੋਂ 10 ਪ੍ਰਤੀਸ਼ਤ ਹਿੱਸਾ ਵਾਹਨ ਖੇਤਰ ਦਾ ਹੈ। ਇਸਕੋ ਕੋਲ 6,700 ਨਿਯਮਤ ਕਰਮਚਾਰੀ ਹਨ ਜਦਕਿ 6,000 ਕਰਮਚਾਰੀ ਠੇਕੇ 'ਤੇ ਹਨ।

PhotoPhotoਕਮਲਾਕਰ ਨੇ ਕਿਹਾ, “ਹਾਲਾਂਕਿ ਉਤਪਾਦਨ ਘੱਟ ਗਿਆ ਹੈ, ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਕਰਮਚਾਰੀ ਖਾਲੀ ਬੈਠੇ ਹਨ। ਕਰਮਚਾਰੀਆਂ 'ਤੇ ਕੋਈ ਫਰਕ ਨਹੀਂ ਪਿਆ ਹੈ। ਘਰੇਲੂ ਸਟੀਲ ਉਦਯੋਗ ਦੀ ਲਗਭਗ 85 ਪ੍ਰਤੀਸ਼ਤ ਕੋਕਿੰਗ ਕੋਇਲੇ ਦੀ ਮੰਗ ਦਰਾਮਦ ਦੁਆਰਾ ਪੂਰੀ ਕੀਤੀ ਜਾਂਦੀ ਹੈ।

PhotoPhotoਕ੍ਰਿਸਿਲ ਰਿਸਰਚ ਅਨੁਸਾਰ, ਇਸ ਸਾਲ ਜਨਵਰੀ ਤੋਂ ਅਕਤੂਬਰ  ਦੌਰਾਨ ਇਸ ਦੀ ਪ੍ਰਤੀ ਟਨ ਕੀਮਤ 186 ਡਾਲਰ ਰਹੀ ਜਿਹੜੀ ਕਿ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 9% ਘੱਟ ਹੈ। ਪਰ ਇਸ ਵਿਚ ਇਸਤੇਮਾਲ ਹੋਣ ਵਾਲੇ ਇਕ ਹੋਰ ਪ੍ਰਮੁੱਖ ਕੱਚੇ ਮਾਲ ਲੋਹੇ ਦੀ ਕੀਮਤ ਉੱਚ ਪੱਧਰ 'ਤੇ ਬਣੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement