
ਮਈ ਵਿਚ 80 ਡਾਲਰ ਪ੍ਰਤੀ ਬੈਰਲ ਦਾ ਪੱਧਰ ਪਾਰ ਕਰਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕੋਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ...
ਨਵੀਂ ਦਿੱਲੀ : ਮਈ ਵਿਚ 80 ਡਾਲਰ ਪ੍ਰਤੀ ਬੈਰਲ ਦਾ ਪੱਧਰ ਪਾਰ ਕਰਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕੋਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 6 ਫ਼ੀ ਸਦੀ ਤੋਂ ਜ਼ਿਆਦਾ ਡਿੱਗੀਆਂ ਹਨ, ਜਿਸ 'ਚ ਅੱਗੇ ਹੋਰ ਵੀ ਗਿਰਾਵਟ ਆਉਣ ਦਾ ਅਨੁਮਾਨ ਹੈ। ਕਮੋਡਿਟੀ ਮਾਹਰ ਦਾ ਕਹਿਣਾ ਹੈ ਕਿ 22 ਜੂਨ ਨੂੰ ਖਾੜੀ ਦੇਸ਼ ਅਤੇ ਰੂਸ ਕੱਚੇ ਤੇਲ ਦਾ ਉਤਪਾਦਨ ਵਧਾਉਣ 'ਤੇ ਵਿਚਾਰ ਕਰ ਸਕਦੇ ਹਨ।
oil
ਅਜਿਹਾ ਹੋਣ 'ਤੇ ਕੱਚੇ ਤੇਲ ਵਿਚ ਵੱਡੀ ਗਿਰਾਵਟ ਆ ਸਕਦੀ ਹੈ ਅਤੇ ਇਹ 60 ਡਾਲਰ ਪ੍ਰਤੀ ਬੈਰਲ ਤਕ ਆ ਸਕਦਾ ਹੈ। ਕੋਮਾਂਤਰੀ ਬਾਜ਼ਾਰ ਵਿਚ ਪਿਛਲੇ ਇਕ ਮਹੀਨੇ 'ਚ ਕੱਚੇ ਤੇਲ 80.50 ਡਾਲਰ ਪ੍ਰਤੀ ਬੈਰਲ ਤੋਂ ਫਿਸਲਕਰ 76 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਆ ਗਿਆ ਹੈ। 17 ਮਈ 2018 ਨੂੰ ਕੱਚਾ ਤੇਲ ਨਵੰਬਰ 2014 ਤੋਂ ਬਾਅਦ ਪਹਿਲੀ ਵਾਰ 80 ਡਾਲਰ ਪ੍ਰਤੀ ਬੈਰਲ ਤੋਂ ਪਾਰ ਨਿਕਲ ਗਿਆ ਸੀ ਪਰ ਖਾੜੀ ਦੇਸ਼ਾਂ ਅਤੇ ਰੂਸ ਦੁਆਰਾ ਕੱਚੇ ਤੇਲ ਦੇ ਉਤਪਾਦ ਵਧਾਏ ਜਾਣ ਦੇ ਸੰਕੇਤ ਤੋਂ ਕੀਮਤਾਂ 'ਚ ਗਿਰਾਵਟ ਆਈ ਹੈ।
crude oil
ਉਸ ਸਮੇਂ ਤੋਂ ਹੁਣ ਤਕ ਕੋਮਾਂਤਰੀ ਬਾਜ਼ਾਰ 'ਚ ਉੱਚ ਪੱਧਰ ਤੋਂ 6.38 ਫ਼ੀ ਸਦੀ ਡਿੱਗ ਕੇ 75.67 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਨਵੰਬਰ 2014 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਦਾ ਮੁੱਲ ਕੋਮਾਂਤਰੀ 'ਚ 80 ਡਾਲਰ ਤੋਂ ਪਾਰ ਨਿਕਲਿਆ ਸੀ। ਕੱਚੇ ਤੇਲ ਦੇ ਮੁੱਲ ਵਧਣ ਦੇ ਪਿੱਛੇ ਖਾੜੀ ਅਤੇ ਰੂਸ ਵਲੋਂ ਉਤਪਾਦਨ 'ਚ ਗਿਰਾਵਟ, ਈਰਾਨ 'ਤੇ ਅਮਰੀਕਾ ਵਲੋਂ ਪਾਬੰਦੀ ਤੋਂ ਬਾਅਦ ਸਪਲਾਈ ਘਟਣ ਦਾ ਡਰ ਆਦਿ ਕਾਰਨ ਸਨ। ਈਰਾਨ ਕੱਚੇ ਤੇਲ ਦਾ ਤੀਜਾ ਸੱਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਇਸ ਤੋਂ ਇਲਾਵਾ ਵੇਨੇਜ਼ੁਏਲਾ ਤੋਂ ਕੱਚੇ ਤੇਲ ਦੀ ਸਪਲਾਈ ਵਿਚ ਕਮੀ ਆਉਣਾ ਵੀ ਇਸ ਦਾ ਕਾਰਨ ਸੀ।