ਦਿੱਲੀ ਤੋਂ ਏਅਰ ਇੰਡੀਆ ਜਹਾਜ਼ ਨੂੰ ਹਾਈਜੈਕ ਕਰਨ ਦੇ ਮਾਮਲੇ ਵਿਚ ਦੋ ਲੋਕ ਬਰੀ
Published : Aug 27, 2018, 1:56 pm IST
Updated : Aug 27, 2018, 1:56 pm IST
SHARE ARTICLE
air india flight hijack case patiala house court
air india flight hijack case patiala house court

ਸਾਲ 1981 ਵਿਚ ਦਿੱਲੀ ਤੋਂ ਏਅਰ ਇੰਡੀਆ ਜਹਾਜ਼ ਨੂੰ ਹਾਈਜੈਕ ਕਰਣ ਅਤੇ ਪਾਕਿਸਤਾਨ ਲੈ ਜਾਣ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਸਤਨਾਮ ਸਿੰਘ ਅਤੇ ਤੇਜਿੰਦਰ...

ਨਵੀਂ ਦਿੱਲੀ :- ਸਾਲ 1981 ਵਿਚ ਦਿੱਲੀ ਤੋਂ ਏਅਰ ਇੰਡੀਆ ਜਹਾਜ਼ ਨੂੰ ਹਾਈਜੈਕ ਕਰਣ ਅਤੇ ਪਾਕਿਸਤਾਨ ਲੈ ਜਾਣ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਸਤਨਾਮ ਸਿੰਘ ਅਤੇ ਤੇਜਿੰਦਰ ਪਾਲ ਸਿੰਘ ਨੂੰ ਬਰੀ ਕਰ ਦਿਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਦੁਆਰਾ ਦੋਸ਼ੀ ਠਹਰਾਏ ਗਏ ਦੋਨਾਂ ਲੋਕਾਂ ਦੀ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਸੀ। ਦੋਨਾਂ ਨੇ ਆਪਣੇ ਉੱਤੇ ਲੱਗੇ ਭਾਰਤ ਦੇ ਵਿਰੁੱਧ ਲੜਾਈ ਲੜਨ ਦੇ ਆਰੋਪਾਂ ਨੂੰ ਰੱਦ ਕਰਣ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਦੋਨਾਂ ਦੋਸ਼ੀਆਂ ਨੂੰ ਪਾਕਿਸਤਾਨ ਦੀ ਅਦਾਲਤ ਨੇ ਸਜ਼ਾ ਸੁਣਾਈ ਸੀ।

patiala housepatiala house

ਇਸ ਤੋਂ ਬਾਅਦ ਸਤਨਾਮ ਸਿੰਘ ਅਤੇ ਤੇਜਿਦਰ ਪਾਲ ਸਿੰਘ ਨੇ ਜਸਟਿਸ ਸੰਜੀਵ ਸਚਦੇਵ ਦੀ ਬੈਂਚ ਵਿਚ ਭਾਰਤ ਦੇ ਵਿਰੁੱਧ ਲੜਾਈ ਛੇੜਨੇ ਦੇ ਦੋਸ਼ ਨੂੰ ਚੁਣੋਤੀ ਦਿਤੀ ਸੀ। ਜ਼ਿਕਰਯੋਗ ਹੈ ਕਿ ਸਾਲ 1981 ਵਿਚ ਪਾਕਿਸਤਾਨ ਵਿਚ ਏਅਰ ਇੰਡੀਆ ਜਹਾਜ਼ ਨੂੰ ਹਾਈਜੈਕ ਕਰਣ ਦੇ ਮਾਮਲੇ ਵਿਚ ਦੋਨਾਂ ਦੋਸ਼ੀਆਂ ਨੂੰ ਉਮਰਕੈਦ ਤੋਂ ਬਾਅਦ ਪਾਕਿਸਤਾਨ ਤੋਂ ਸਾਲ 2000 ਵਿਚ ਕੱਢ ਦਿਤਾ ਗਿਆ ਸੀ।

ਹਾਲਾਂਕਿ, ਦਿੱਲੀ ਹਾਈਕੋਰਟ ਨੇ ਸਿਤੰਬਰ 2014 ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲਨ ਤੋਂ ਮਨਾ ਕਰ ਦਿਤਾ ਸੀ। ਦੋਸ਼ੀਆਂ ਨੇ ਅਮ੍ਰਿਤਸਰ ਦੇ ਰਸਤੇ ਨਵੀਂ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਏਅਰ ਇੰਡੀਆ ਜਹਾਜ਼ ਨੂੰ ਹਾਈਜੈਕ ਕਰਕੇ ਲਾਹੌਰ ਲੈ ਜਾਣ ਉੱਤੇ ਮਜਬੂਰ ਕੀਤਾ ਸੀ। ਉੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਹਾਜ਼ ਵਿਚ 111 ਮੁਸਾਫਰ ਅਤੇ ਛੇ ਚਾਲਕ ਦਲ ਸਵਾਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement