
ਭਾਰਤੀ ਰੇਲਵੇ ਨੇ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਸਾਰੀਆਂ ਏਅਰ ਕੰਡੀਸ਼ੰਡ ਟ੍ਰੇਨਾਂ ਦੇ ਏਸੀ-3 ਟਾਇਰ ਵਿਚ ਔਰਤਾਂ ਲਈ 6 ਸੀਟਾਂ ਰਾਂਖਵੀਆਂ ਹੋਣਗੀਆਂ।
ਨਵੀਂ ਦਿੱਲੀ, ( ਪੀਟੀਆਈ ) : ਭਾਰਤੀ ਰੇਲਵੇ ਨੇ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਰਾਜਧਾਨੀ, ਦੁਰੰਤੋ ਅਤੇ ਸਾਰੀਆਂ ਏਅਰ ਕੰਡੀਸ਼ੰਡ ਟ੍ਰੇਨਾਂ ਦੇ ਏਸੀ-3 ਟਾਇਰ ਵਿਚ ਔਰਤਾਂ ਲਈ 6 ਸੀਟਾਂ ਰਾਂਖਵੀਆਂ ਹੋਣਗੀਆਂ। ਇਹ ਰਾਖਵਾਂਕਰਨ ਸੀਨੀਅਰ ਨਾਗਰਿਕਾਂ, 45ਸਾਲਾਂ ਦੀ ਉਮਰ ਤੋਂ ਵੱਧ ਮਹਿਲਾ ਯਾਤਰੀਆਂ ਅਤੇ ਗਰਭਵਤੀ ਔਰਤਾਂ ਦੇ ਲਈ ਏਸੀ-3 ਟਾਇਰ ਵਿਚ ਹਰ ਬੋਗੀ ਵਿਚ ਅਲਾਟ ਕੀਤੀਆਂ ਗਈਆਂ ਹੇਠਲੀਆਂ 4 ਸੀਟਾਂ ਦੇ ਸਾਂਝੇ ਰਾਖਵਾਂਕਰਨ ਤੋਂ ਇਲਾਵਾ ਹੈ।
Indian Railways
ਰਲੇਵੇ ਪਹਿਲਾਂ ਤੋਂ ਹੀ ਹਰ ਮੇਲ/ਐਕਸਪ੍ਰੈਸ ਟ੍ਰੇਨਾਂ ਵਿਚ ਔਰਤ ਯਾਤਰੀਆਂ ਨੂੰ ਉਹਨਾਂ ਦੀ ਉਮਰ, ਇਕਲੇ ਯਾਤਰਾ ਕਰਨ ਜਾਂ ਸਮੂਹ ਵਿਚ ਯਾਤਰਾ ਕਰਨ ਦੇ ਆਧਾਰ 'ਤੇ ਸਲੀਪਰ ਕਲਾਸ ਦੀਆਂ 6 ਸੀਟਾਂ ਦਾ ਰਾਖਵਾਂਕਰਨ ਵੀ ਦਿੰਦਾ ਹੈ। ਇਸ ਤੋਂ ਇਲਾਵਾ ਗਰੀਬ ਰਥ ਐਕਸਪ੍ਰੈਸ ਟ੍ਰੇਨ ਦੇ 3-ਏਸੀ ਵਿਚ ਹਰ ਟ੍ਰੇਨ ਵਿਚ ਔਰਤਾਂ ਲਈ 6 ਸੀਟਾਂ ਵੀ ਰਾਖਵੀਂਆਂ ਹੁੰਦੀਆਂ ਹਨ।
ਹਰ ਟ੍ਰੇਨ ਦੀ ਸਲੀਪਰ ਕਲਾਸ ਵਿਚ ਸੀਨੀਅਰ ਨਾਗਰਿਕਾਂ, 45 ਸਾਲ ਦੀ ਉਮਰ ਤੋਂ ਵਧ ਉਮਰ ਵਾਲੀਆਂ ਔਰਤਾਂ ਦੇ ਲਈ ਹੇਠਲੀਆਂ 6 ਸੀਟਾਂ ਅਤੇ ਏਸੀ-3 ਅਤੇ ਏਸੀ-2 ਟਾਇਰ ਕਲਾਸ ਵਿਚ ਹਰ ਬੋਗੀ ਵਿਚ ਹੇਠਲੀਆਂ ਤਿੰਨ ਸੀਟਾਂ ਸਾਂਝੇ ਤੌਰ 'ਤੇ ਰਾਂਖਵੀਆਂ ਹੁੰਦੀਆਂ ਹਨ