ਨੌਕਰੀ ਵਾਲੇ ਇਹ ਖ਼ਬਰ ਪੜ੍ਹਨ, ਨਹੀਂ ਦਿੱਤੇ ਇਹ ਦਸਤਾਵੇਜ਼ ਤਾਂ ਕੱਟੀ ਜਾਵੇਗੀ ਤਨਖ਼ਾਹ!
Published : Jan 7, 2020, 12:40 pm IST
Updated : Jan 7, 2020, 12:40 pm IST
SHARE ARTICLE
Submit these document till january
Submit these document till january

ਪਰ ਕੁੱਝ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਉਹਨਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ।

ਨਵੀਂ ਦਿੱਲੀ: ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਨ ਹੈ ਕਿਉਂ ਕਿ ਜਿਹਨਾਂ ਦੀ ਤਨਖ਼ਾਹ ਆਮਦਨ ਦੇ ਦਾਇਰੇ ਵਿਚ ਆਉਂਦੀ ਹੈ ਤਾਂ ਉਸ ਨੂੰ ਅਪਣੇ ਇਨਵੈਸਟਮੈਂਟ ਪਰੂਫ ਜਮ੍ਹਾਂ ਕਰਵਾਉਣੇ ਪੈਂਦੇ ਹਨ। ਕੰਪਨੀਆਂ ਅਪਣੇ ਕਰਮਚਾਰੀਆਂ ਤੋਂ ਦਸੰਬਰ ਦੇ ਅਖੀਰ ਤੋਂ ਲੈ ਕੇ ਮਾਰਚ ਤਕ ਇਹਨਾਂ ਸਾਰੇ ਦਸਤਾਵੇਜ਼ ਨੂੰ ਜਮ੍ਹਾਂ ਕਰਵਾਉਂਦੀਆਂ ਹਨ। ਪਰ ਕੁੱਝ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਉਹਨਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ।

TaxTaxਮਾਰਚ ਤੋਂ ਪਹਿਲਾਂ ਕੰਪਨੀ ਅਪਣੇ ਪਿਛਲੇ ਮਹੀਨੇ ਵਿਚ ਕੀਤੇ ਗਏ ਇੰਨਵੈਸਟਮੈਂਟ ਪਰੂਫ ਦੀ ਕਾਪੀ ਮੰਗਦਾ ਹੈ ਤਾਂ ਕਿ ਉਹ ਤੁਹਾਡੇ ਦੁਆਰਾ ਟੈਕਸ ਬਚਾਉਣ ਲਈ ਕੀਤੇ ਗਏ ਇੰਨਵੈਸਟਮੈਂਟ ਦੀ ਜਾਂਚ ਕਰ ਸਕੇ। ਕੰਪਨੀ ਅਜਿਹਾ ਤਾਂ ਕਰਦੀ ਹੈ ਤਾਂ ਕਿ ਬਾਅਦ ਵਿਚ ਟੈਕਸ ਜ਼ਿਆਦਾ ਜਾਂ ਘਟ ਦੇਣ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਕੰਪਨੀ ਹਰ ਮਹੀਨੇ ਤੁਹਾਡੀ ਤਨਖ਼ਾਹ ਵਿਚੋਂ ਟੈਕਸ ਕੱਟਦੀ ਹੈ ਪਰ ਮਾਰਚ ਤੋਂ ਪਹਿਲਾਂ ਉਸ ਨੂੰ ਤੁਹਾਡੇ ਦੁਆਰਾ ਕੀਤੇ ਗਏ ਇੰਨਵੈਸਟਮੈਂਟ ਡਿਕਲੇਰੇਸ਼ਨ ਨੂੰ ਇਨਕਮ ਟੈਕਸ ਡਿਪਾਰਟਮੈਂਟ ਵਿਚ ਜਮ੍ਹਾਂ ਕਰਵਾਉਣਾ ਪੈਂਦਾ ਹੈ।

PhotoPhoto

ਅਜਿਹਾ ਕਰਨ ਨਾਲ ਕੰਪਨੀ ਅਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਜੇ ਤੁਸੀਂ ਲਾਈਫ ਜਾਂ ਹੈਲਥ ਪਾਲਿਸੀ ਵਿਚ ਪੈਸਾ ਲਗਾਇਆ ਹੈ ਤਾਂ ਉਸ ਦੇ ਪ੍ਰੀਮੀਅਮ ਦੀ ਰਸੀਦ ਦੇਣੀ ਪਵੇਗੀ। ਇਸ ਦੌਰਾਨ ਜੇ ਕਿਸੇ ਨੇ ਇਲਾਜ ਕਰਵਾਇਆ ਹੈ ਤਾਂ ਉਸ ਦੀ ਰਸੀਦ ਵੀ ਦੇਣੀ ਪੈਂਦੀ ਹੈ ਅਤੇ ਨਾਲ ਹੀ ਜੇ ਕੋਈ ਹੈਲਥ ਚੈਕਅਪ ਕਰਵਾਇਆ ਹੈ ਤਾਂ ਉਸ ਦੀ ਰਸੀਦ ਵੀ ਦੇਣੀ ਲਾਜ਼ਮੀ ਹੈ। ਜੇ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ, ਨੈਸ਼ਨਲ ਸੇਵਿੰਗ ਸਕੀਮ, ਮਿਊਚੁਅਲ ਫੰਡ, ਪੀਪੀਐਫ ਵਿਚ ਪੈਸਾ ਲਗਾਇਆ ਹੈ ਤਾਂ ਇਨਕਮ ਟੈਕਸ ਵਿਚ ਸੇਵਿੰਗ ਲਈ ਇਸ ਦਾ ਪਰੂਫ ਵੀ ਆਫਿਸ ਵਿਚ ਜਮ੍ਹਾਂ ਕਰਵਾਉਣਾ ਪੈਂਦਾ ਹੈ।

PhotoPhoto

ਇਸ ਦੇ ਲਈ ਤੁਸੀਂ ਇਸ ਦਾ ਅਕਾਉਂਟ ਸਟੇਟਮੈਂਟ ਅਤੇ ਪਾਸਬੁੱਕ ਦੀ ਫੋਟੋਕਾਪੀ ਵੀ ਜਮ੍ਹਾਂ ਕਰਵਾ ਸਕਦੇ ਹੋ। ਜੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਤਾਂ ਤੁਸੀਂ ਟੈਕਸ ਵਿਚ ਛੋਟ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਪਣੀ ਕੰਪਨੀ ਨੂੰ ਕਿਰਾਏ ਦੀ ਰਸੀਦ ਜਮ੍ਹਾਂ ਕਰਵਾਉਣੀ ਪਵੇਗੀ। ਮੈਟਰੋ ਅਤੇ ਨਾਨ ਮੈਟਰੋ ਸ਼ਹਿਰਾਂ ਵਿਚ ਕਿਰਾਏ ਵਿਚ ਕਾਫੀ ਅੰਤਰ ਹੁੰਦਾ ਹੈ। ਜੇ ਤੁਸੀਂ ਮੈਟਰੋ ਸਿਟੀ ਵਿਚ ਰਹਿੰਦੇ ਹੋ ਅਤੇ ਅੱਠ ਹਜ਼ਾਰ ਤੋਂ ਜ਼ਿਆਦਾ ਮਕਾਨ ਦਾ ਕਰਾਇਆ ਦਿੰਦੇ ਹੋ ਤਾਂ ਤੁਸੀਂ ਐਚਆਰਏ ਭਰ ਕੇ ਟੈਕਸ ਸੇਵਿੰਗ ਕਰ ਸਕਦੇ ਹੋ।

PhotoPhoto

ਇਸ ਤੋਂ ਇਲਾਵਾ ਜੇ ਤੁਸੀਂ ਇਸ ਸਾਲ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦੀ ਹੈ ਅਤੇ ਇਸ ਦੇ ਲਈ ਬੈਂਕ ਜਾਂ ਐਨਬੀਐਫਸੀ ਕੰਪਨੀ ਤੋਂ ਕਰਜ਼ ਲਿਆ ਹੈ ਤਾਂ ਟੈਕਸ ਸੇਵਿੰਗ ਲਈ ਕਰਜ਼ ਰਿਪੇਮੈਂਟ ਦਾ ਪਰੂਫ ਦੇਣਾ ਪਵੇਗਾ। ਜੇ ਤੁਹਾਨੂੰ ਇਸ ਸਾਲ ਵਿਚ ਘਰ ਦ ਪਜੇਸ਼ਨ ਮਿਲ ਗਿਆ ਹੈ ਤਾਂ ਤੁਸੀਂ ਇਸ ਤੇ ਵੀ ਟੈਕਸ ਵਿਚ ਛੋਟ ਲੈ ਸਕਦੇ ਹੋ।

ਇਸ ਦੇ ਲਈ ਤੁਸੀਂ ਰਜਿਸਟਰੀ ਦੇ ਸਮੇਂ ਜੋ ਸਟਾਂਪ ਡਿਊਟੀ ਚੁਕਾਈ ਹੈ ਉਸ ਦਾ ਸਬੂਤ ਦੇਣਾ ਪਵੇਗਾ। ਹੋਰ ਤੇ ਹੋਰ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਦੇ ਰਿਪੇਮੈਂਟ ਕਰਨ ਤੇ ਵੀ ਟੈਕਸ ਛੋਟ ਮਿਲ ਸਕਦੀ ਹੈ। ਇਸ ਤਰ੍ਹਾਂ ਦੀ ਛੋਟ ਲੈਣ ਲਈ ਤੁਹਾਨੂੰ ਅਪਣੇ ਬੈਂਕ ਤੋਂ ਰਿਪੇਮੈਂਟ ਦੀ ਰਸੀਦ ਲੈਣੀ ਪਵੇਗੀ ਅਤੇ ਆਫਿਸ ਵਿਚ ਜਮ੍ਹਾਂ ਕਰਵਾਉਣੀ ਪਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement