ਜਿਸ SBI ਨੇ ਯੈੱਸ ਬੈਂਕ ਦੀ ਕੀਤੀ ਮਦਦ, ਉਹੀ ਹੈ ਸਭ ਤੋਂ ਜ਼ਿਆਦਾ ਕਰਜਾਈ
Published : Mar 9, 2020, 3:21 pm IST
Updated : Mar 9, 2020, 3:21 pm IST
SHARE ARTICLE
Photo
Photo

ਆਰਥਕ ਸੰਕਟ ਨਾਲ ਘਿਰੇ ਯੈੱਸ ਬੈਂਕ ਦੀ ਮਦਦ ਲਈ ਜਿਸ SBI ਨੇ ਉਸ ਨੂੰ ਉਭਾਰਨ ਲਈ ਹੱਥ ਵਧਾਇਆ ਹੈ, ਉਸ ਦਾ ਸਭ ਤੋਂ ਜ਼ਿਆਦਾ ਕਰਜ਼ਾ ਮਾਰਕਿਟ ਵਿੱਚ ਡੁੱਬਿਆ ਹੋਇਆ ਹੈ।

ਨਵੀਂ ਦਿੱਲੀ: ਆਰਥਕ ਸੰਕਟ ਨਾਲ ਘਿਰੇ ਯੈੱਸ ਬੈਂਕ ਦੀ ਮਦਦ ਲਈ ਜਿਸ ਸਟੇਟ ਬੈਂਕ ਆਫ ਇੰਡੀਆ ਨੇ ਉਸ ਨੂੰ ਉਭਾਰਨ ਲਈ ਹੱਥ ਵਧਾਇਆ ਹੈ, ਉਸ ਦਾ ਸਭ ਤੋਂ ਜ਼ਿਆਦਾ ਕਰਜ਼ਾ ਮਾਰਕਿਟ ਵਿੱਚ ਡੁੱਬਿਆ ਹੋਇਆ ਹੈ। ਜਨਤਕ ਖੇਤਰ ਦੇ ਬੈਂਕਾਂ ਵਿਚ ਕਿਸੇ ਵੀ ਬੈਂਕ ਦਾ ਐਨਪੀਏ (Non Performing Assets) ਐਸਬੀਆਈ ਤੋਂ ਘੱਟ ਹੀ ਹੈ।

Yes Bank Photo

ਪਿਛਲੇ ਪੰਜ ਸਾਲਾਂ ਵਿਚ ਹੀ ਇਸ ਦਾ ਡੁੱਬਣ ਵਾਲਾ ਪੈਸਾ ਕਰੀਬ ਤਿੰਨ ਗੁਣਾ ਵਧ ਚੁੱਕਾ ਹੈ। 2014-15 ਵਿਚ ਸਟੇਟ ਬੈਂਕ ਆਫ ਇੰਡੀਆ ਦਾ ਡੁੱਬਿਆ ਕਰਜ਼ਾ 56,738 ਕਰੋੜ ਰੁਪਏ ਸੀ ਜੋ ਹੁਣ ਵਧ ਕੇ 1,59,661 ਕਰੋੜ ਰੁਪਏ ਹੋ ਚੁੱਕਾ ਹੈ। ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ 7 ਮਾਰਚ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਯੈੱਸ ਬੈਂਕ ਨੂੰ ਸੰਕਟ ‘ਚੋਂ ਨਿਕਲਣ ਲਈ 20 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ।

SBIPhoto

ਉਹਨਾਂ ਦਾ ਬੈਂਕ ਫਿਲਹਾਲ ਇਸ ਵਿਚ 2450 ਕਰੋੜ ਰੁਪਏ ਨਿਵੇਸ਼ ਕਰੇਗਾ। ਸਟੇਟ ਬੈਂਕ ਆਫ ਇੰਡੀਆ ਵਿਚ 6 ਬੈਂਕਾਂ ਦਾ ਰਲੇਵਾਂ ਹੋਇਆ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2016-17 ਵਿਚ ਸਟੇਟ ਬੈਂਕ ਆਫ ਹੈਦਰਾਬਾਦ ਦਾ ਕੁੱਲ ਡੁੱਬਿਆ ਹੋਇਆ ਕਰਜ਼ਾ 18,212 ਕਰੋੜ ਰੁਪਏ ਦਾ ਸੀ। ਜਦਕਿ ਐਸਬੀਆਈ ਵਿਚ ਮਰਜ ਹੋਣ ਵਾਲੇ ਸਟੇਟ ਬੈਂਕ ਆਫ ਪਟਿਆਲਾ ਦਾ 17,847 ਕਰੋੜ ਰੁਪਏ ਕਰਜ਼ਾ ਡੁੱਬਿਆ ਸੀ।

RBIPhoto

ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਦਾ 10,677 ਕਰੋੜ, ਸਟੇਟ ਬੈਂਕ ਆਫ ਮੈਸੂਰ ਦਾ 9,915 ਕਰੋੜ ਅਤੇ ਸਟੇਟ ਬੈਂਕ ਆਫ ਤਰਾਵਨਕੋਰ ਦਾ 8817 ਕਰੋੜ ਰੁਪਏ ਦਾ ਐਨਪੀਏ ਸੀ। ਰਲੇਵੇਂ ਸਮੇਂ ਭਾਰਤੀ ਮਹਿਲਾ ਬੈਂਕ ਵਿਚ 55 ਕਰੋੜ ਰੁਪਏ ਦਾ ਐਨਪੀਏ ਸੀ।

PNBPhoto

ਪੀਐਨਬੀ ਦਾ ਡੁੱਬਿਆ ਕਰਜ਼ ਵੀ ਤਿੰਨ ਗੁਣਾ ਵਧਿਆ

ਸਰਕਾਰੀ ਖੇਤਰ ਦੇ ਦੂਜੇ ਵੱਡੇ ਪੰਜਾਬ ਨੈਸ਼ਨਲ ਬੈਂਕ ਦਾ ਵੀ ਡੁੱਬਿਆ ਕਰਜ਼ਾ ਤਿੰਨ ਗੁਣਾ ਵਧ ਗਿਆ ਹੈ। ਪੰਜ ਸਾਲ ਪਹਿਲਾਂ 2014-15 ਵਿਚ ਇਸ ਦਾ ਐਨਪੀਏ 25,695 ਕਰੋੜ ਰੁਪਏ ਸੀ ਜੋ ਇਕ ਸਾਲ ਵਿਚ ਹੀ ਦੁੱਗਣਾ ਹੋ ਕੇ 55 ਹਜ਼ਾਰ ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। 2019-20 ਵਿਚ ਇਸ ਦਾ ਡੁੱਬਿਆ ਕਰਜ਼ਾ 76,809 ਕਰੋੜ ਰੁਪਏ ਹੋ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement