ਇਹ ਛੋਟ ਆਮ ਤੌਰ 'ਤੇ 40 ਫੀਸਦੀ ਦੇ ਆਲੇ-ਦੁਆਲੇ ਹੋਵੇਗੀ
ਨਵੀਂ ਦਿੱਲੀ : ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਉਡਾਣ ਦੇ ਤਿੰਨ ਘੰਟੇ ਦੀ ਅੰਦਰ ਟਿਕਟ ਬੁੱਕ ਕਰਵਾਉਣ 'ਤੇ ਕਰੀਬ 40 ਫੀਸਦੀ ਦੀ ਛੋਟ ਦੇਵੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਅਰ ਇੰਡੀਆ ਦੇ ਇਥੇ ਸਥਿਤ ਦਫਤਰ 'ਚ ਵਿੱਤੀ ਸਮੀਖਿਆ ਮੀਟਿੰਗ ਦੇ ਦੌਰਾਨ ਇਕ ਫੈਸਲਾ ਕੀਤਾ ਗਿਆ।
ਇਸ ਨਾਲ ਜੈੱਟ ਏਅਰਵੇਜ਼ ਦੇ ਅਚਾਨਕ ਉਡਾਣਾ ਬੰਦ ਕਰਨ ਨਾਲ ਟਿਕਟ ਦੀ ਕੀਮਤ ਵਿਚ ਤੇਜ਼ੀ ਦੀ ਦਿੱਕਤ ਨਾਲ ਜੂਝ ਰਹੇ ਯਾਤਰੀਆਂ ਨੂੰ ਰਾਹਤ ਮਿਲੇਗੀ। ਕੰਪਨੀ ਦੇ ਬੁਲਾਰੇ ਧਨਜੈ ਕੁਮਾਰ ਨੇ ਦੱਸਿਆ ਕਿ ਇਹ ਛੋਟ ਆਮ ਤੌਰ 'ਤੇ 40 ਫੀਸਦੀ ਦੇ ਆਲੇ-ਦੁਆਲੇ ਹੋਵੇਗੀ। ਇਸ ਨਾਲ ਇਥੇ ਇਕ ਪਾਸੇ ਯਾਤਰੀਆਂ ਨੂੰ ਆਸਾਨੀ ਹੋਵੇਗੀ ਉੱਧਰ ਦੂਜੇ ਪਾਸੇ ਏਅਰਲਾਈਨ ਦੀ ਖਾਲੀ ਜਾਣ ਵਾਲੀਆਂ ਸੀਟਾਂ 'ਚ ਵੀ ਕਮੀ ਆਵੇਗੀ ਜਿਸ ਨਾਲ ਉਸ ਦਾ ਰਾਜਸਵ ਵਧੇਗਾ।
ਇਸ ਤੋਂ ਪਹਿਲਾਂ ਇਕ ਅਧਿਕਾਰੀ ਨੇ ਦਸਿਆ ਸੀ ਕਿ ਏਅਰ ਇੰਡੀਆ ਆਖ਼ਰੀ ਸਮੇਂ ਵਿਚ ਟਿਕਟ ਬੁਕਿੰਗ 'ਤੇ 50 ਫ਼ੀ ਸਦੀ ਛੂਟ ਦੇਵੇਗੀ।