
ਸੋਮਵਾਰ ਸੋਨਾ ਮਹਿੰਗਾ ਤੇ ਚਾਂਦੀ ਸਸਤੀ ਹੋਈ ਹੈ। ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ...
ਨਵੀਂ ਦਿੱਲੀ : ਸੋਮਵਾਰ ਸੋਨਾ ਮਹਿੰਗਾ ਤੇ ਚਾਂਦੀ ਸਸਤੀ ਹੋਈ ਹੈ। ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 65 ਰੁਪਏ ਵਧ ਕੇ 33,020 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜਦਕਿ ਚਾਂਦੀ 170 ਰੁਪਏ ਦੀ ਗਿਰਾਵਟ ਨਾਲ 38,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ ਵਿਚ ਦੋਹਾਂ ਕੀਮਤੀ ਧਾਤਾਂ ਵਿਚ ਰਹੀ ਗਿਰਾਵਟ ਵਿਚਕਾਰ ਸਥਾਨਕ ਸਰਾਫ਼ਾ ਬਾਜ਼ਾਰ ਵਿਚ ਮੰਗ ਵਧਣ ਨਾਲ ਸੋਨੇ ਦੀ ਕੀਮਤ ਵਿਚ ਬੜ੍ਹਤ ਦਰਜ ਹੋਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਜਿਊਲਰਾਂ ਵੱਲੋਂ ਖਰੀਦਾਰੀ ਜਾਰੀ ਰਹਿਣ ਨਾਲ ਮੰਗ ਨੂੰ ਸਮਰਥਨ ਮਿਲਿਆ।
ਉਥੇ ਹੀ, ਉਦੋਯਗਿਕ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਘੱਟ ਰਹਿਣ ਨਾਲ ਚਾਂਦੀ ਸਸਤੀ ਹੋ ਗਈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸੋਨਾ ਹਾਜ਼ਰ 2.10 ਦੀ ਗਿਰਵਾਟ ਨਾਲ 1,283.55 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਜੂਨ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵ ਪਿਛਲੇ ਦਿਨ ਦੇ ਮੁਕਾਬਲੇ 3.60 ਡਾਲਰ ਘੱਟ 1283.80 ਡਾਲਰ ਪ੍ਰਤੀ ਔਂਸ ਬੋਲੀ ਗਈ।
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਮਾਹਰਾਂ ਨੇ ਕਿਹਾ ਕਿ ਅਮਰੀਕਾ ਤੇ ਚੀਨ ਵਿਚਕਾਰ ਜਾਰੀ ਵਿਵਾਦ ਕਾਰਨ ਡਾਲਰ ਦੀ ਤੁਲਨਾ ਵਿਚ ਚੀਨ ਦੀ ਕਰੰਸੀ ਕਮਜ਼ੋਰੀ ਹੋਈ, ਜਿਸ ਕਾਰਨ ਉਸ ਲਈ ਸੋਨਾ ਖਰੀਦਣਾ ਮਹਿੰਗਾ ਹੋ ਗਿਆ। ਜ਼ਿਕਰਯੋਗ ਹੈ ਕਿ ਚੀਨ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਕਮਜ਼ੋਰ ਕਰੰਸੀ ਕਾਰਨ ਉੱਥੋਂ ਦੇ ਖਰੀਦਦਾਰਾਂ ਨੇ ਗਾਹਕੀ ਘਟਾਈ ਹੈ। ਵਿਦੇਸ਼ੀ ਬਾਜ਼ਾਰਾਂ ਵਿਚ ਚਾਂਦੀ ਹਾਜ਼ਰ 0.08 ਡਾਲਰ ਦੀ ਗਿਰਾਵਟ ਨਾਲ 14.65 ਡਾਲਰ ਪ੍ਰਤੀ ਔਂਸ ‘ਤੇ ਵਿਕੀ।